ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/122

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦਾ ਧ੍ਰਵਾ ਅੰਦਰ ਸਾਵਧਾਨ ਰੱਖਦਾ ਹੈ। ਤੁਸਾਂ ਇਨ੍ਹਾਂ ਆਪਣੇ ਟ੍ਰੰਕਾਂ ਤੇ ਬਿਸਤਰਿਆਂ ਤੇ ‘ਏਹ ਮੇਰੇ ਹਨ’ ‘ਇਨ੍ਹਾਂ ਤੇ ਮੇਰਾ ਕਬਜ਼ਾ ਹੈ' ਇਹ ਬ੍ਰਿਤੀ ਕਾਇਮ ਰੱਖੀ ਹੈ, ਇਸ ਲਈ ਤੁਸਾਡਾ ਮਨ ਗ੍ਰਹਿਣ ਵਿਚ ਹੈ। ਸੋ ਆਪਣੇ ਮਨ ਨਾਲ ਤਾਂ ਛਲ ਨਾ ਕਰੋ। ਜੇ ਮਨ ਗੁਹਿਣ ਵਿਚ ਹੈ ਤਾਂ ਗ੍ਰਿਹਸਤੀ ਹੋ ਜਾਓ, ਫਿਰ ਓਥੇ ਵੀ ਧਰਮ ਦੀ ਕਿਰਤ ਕਰੋ ਤੇ ਕਲਿਆਣ ਹੈ। ਜੇ ਮਨ ਤਿਆਗ ਵਿਚ ਹੈ, ਤਾਂ ਸਾਧੂ ਹੋਵੇ, ਫੇਰ ਕਰਤੱਵ ਵੀ ਤਿਆਗ ਦੇ ਕਰੋ।

ਸਾਧੂ-ਪਰ ਮਹਾਰਾਜ ਜੀ! ਇਸ ਤਰਾਂ ਜੇ ਸਾਡੀ ਗੋਦੜੀ ਕਿ ਬਿਸਤਾ, ਬਸਤ੍ਰ ਕਿ ਤੂੰਬੀ ਚੋਰ ਚੁੱਕ ਲੈ ਜਾਣ ਤਾਂ ਅਸੀਂ ਕਿਵੇਂ ਕਰੀਏ?

ਸੰਤ-ਭਾਈ! ਇਹ ਆਇਆ ਜੇ ਦੂਸਰਾ ਧ੍ਰਵਾ ਜਿਸ ਕਰ ਤੁਸੀਂ ਗ੍ਰਿਹਸਤੀ ਬਣੋ ਤਾਂ ਚੰਗੇ ਰਹੋ| ਜਗਤ ਦੇ ਪ੍ਰਬੰਧ ਵਿਚ ਚੋਰ ਤੇ ਨਾ ਚੋਰ ਦਾ ਹਿਸਾਬ ਹੈ, ਉਥੇ ਪੁਲਸ ਹੈ ਤੇ ਕੈਦ ਹੈ, ਪਰ ਅਤੀਤਾਈ ਦੇ ਮਾਰਗ ਵਿਚ ਸਮਦ੍ਰਿਸ਼ਟੀ ਹੈ, ਉਥੇ ਚੋਰ ਕੋਈ ਨਹੀਂ। ਜੋ ਅਤੀਤ ਸੰਤ ਹੈ ਉਹ ਸਭ ਨੂੰ ਸਾਧ ਸੰਗਤ ਸਮਝਦਾ ਹੈ, ਜੋ ਉਸ ਨੂੰ ਦੇ ਜਾਂਦੇ ਹਨ ਉਨ੍ਹਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ, ਜੋ ਉਸ ਤੋਂ ਲੈ ਜਾਂਦੇ ਹਨ ਉਹ ਉਨ੍ਹਾਂ ਨੂੰ ਵੀ ਸਾਧ ਸੰਗਤ ਸਮਝਦਾ ਹੈ। ਉਸ ਦਾ ਨਿਹਚਾ ਇਹ ਬੱਝਦਾ ਹੈ ਕਿ ਜਿਸ ਦੇ ਘਰ ਵਾਧੂ ਹੈ ਉਹ ਮੈਨੂੰ ਦੇ ਜਾਂਦਾ ਹੈ, ਜਿਸ ਨੂੰ ਲੋੜ ਹੈ ਉਹ ਮੈਥੋਂ ਲੈ ਜਾਂਦਾ ਹੈ: ਸੋ ਭਾਈ ਸਾਧੂ ਤਾਂ ਬਣੋ ਜੇ ਸੰਸਾਰਕ ਪ੍ਰਬੰਧ ਵਾਲੀ, 'ਚੋਰ ਸਾਧ’ ਵਾਲੀ ਦ੍ਰਿਸ਼ਟੀ ਜਿੱਤ ਲਵੋ, ਤਿਆਰੀ ਮਾਰਗ ਵਿਚ ਇਸ ਦੀ ਲੋੜ ਨਹੀਂ।

ਸਾਧੂ-ਫੇਰ ਮਹਾਰਾਜ ਜੀ, ਇਸ ਤਰ੍ਹਾਂ ਤਾਂ ਸਾਧੂ ਨੰਗਾ ਰਹਿਕੇ ਬੀਮਾਰ ਹੋ ਜਾਏ ਤੇ ਭੁੱਖਾ ਰਹਿਕੇ ਮਰ ਜਾਏ, ਕਿਉਂਕਿ ਸੰਸਾਰ ਵਿਚ ਲੋੜਵੰਦ ਇੰਨੇ ਹਨ ਕਿ ਉਹ ਸਾਧੂ ਨੂੰ ਨਾ ਖਾਣ ਦੇਣਗੇ ਨਾ ਸਰੀਰ ਢਕਣ ਦੇਣਗੇ। ਸਾਧਾਂ ਪਾਸ ਕੁਛ ਬੀ ਨ ਰਹੇਗਾ।

ਸੰਤ-ਇਹ ਹੁਣ ਤੁਸਾਡਾ ਤੀਸਰਾ ਧ੍ਰਵਾ ਖੰਡਿਤ ਨਿਕਲਿਆ, ਜੋ

-੧੧੮-