ਪੰਨਾ:ਸੰਤ ਗਾਥਾ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਸਾਂ ਆਪੇ ਆਪ ਕਹਿ ਦਿੱਤਾ ਹੈ, ਕਹਿਕੇ ਸੰਤ ਹੱਸ ਪਏ।

ਸਾਧੂ-ਕਿਵੇਂ ਮਹਾਰਾਜ! ਸਮਝਾ ਦਿਓ?

ਸੰਤ-ਤੁਸੀਂ ਆਪਣੀ ਬ੍ਰਿਤੀ ਨੂੰ ਵਾਹਿਗੁਰੂ ਪਰਾਇਣ ਯਾ ਜਿਵੇਂ ਤਸੀਂ ਆਖੋਗੇ ‘ਈਸ਼ਰ ਪਰਾਇਣ’ ਨਹੀਂ ਕੀਤਾ। ਮਹਾਰਾਜ ਜੀ ਦਾ ਹੁਕਮ ਹੈ:- ‘ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ॥’ ਜੇ ਤੁਹਾਨੂੰ ਇਸ ਤੁਕ ਦਾ ਭਰੋਸਾ ਨਹੀਂ ਸੀ ਤਾਂ ਅਤੀਤ ਨਹੀਂ ਸੀ ਹੋਣਾ। ਤੁਸਾਨੂੰ ਜੇ ਬਸਤ੍ਰ ਦੀ ਲੋੜ ਹੈ ਤਾਂ ਰਬ ਦੇਵੇਗਾ, ਜੇ ਅੰਨ ਦੀ ਲੋੜ ਹੈ ਤਾਂ ਉਹ ਦੇਵੇਗਾ। ਜੇ ਤੁਹਾਡਾ ਅੰਨ ਬਸਤ੍ਰ ਕੋਈ ਹੋਰ ਲੈ ਜਾਂਦਾ ਹੈ ਤਾਂ ਈਸ਼੍ਵਰ ਤੁਹਾਨੂੰ ਹੋਰ ਦੇਵੇਗਾ। ਤੁਸੀਂ ਵੀਚਾਰ ਕੇ ਦੱਸੋ ਕਿ ਜੋ ਬਸਤ੍ਰ ਤੇ ਅਸਬਾਬ ਤੁਸਾਂ ਦਾ ਪਿੰਡ ਦੇ ਲੋੜਵੰਦ, ਪਰ ਕੁਰਾਹੇ ਪਏ ਹੋਏ ਲੋੜਵੰਦ ਲੈ ਗਏ ਸਨ, ਉਹ ਤੁਸਾਨੂੰ ਸਾਧੂ ਬਣਨ ਵੇਲੇ ਮਾਤਾ ਪਿਤਾ ਨੇ ਵਿਰਾਸਤ ਵਿਚ ਦਿੱਤਾ ਸੀ ਕਿ ਤੁਸਾਂ ਘਾਲ ਕਰਕੇ ਆਂਦਾ ਸੀ? ਉਹ ਤੁਸਾਨੂੰ ਈਸ਼੍ਵਰ ਨੇ ਦਾਤਿਆਂ ਦੇ ਮਨ ਵਿਚ ਵੱਸ ਕੇ ਦਿਵਾਇਆ ਸੀ। ਜਦ ਹੋਰ ਲੋੜ ਪਏਗੀ ਦਾਤਾ ਫੇਰ ਦਿਵਾਏਗਾ| ਜਜੋਂ ਤੁਹਾਡਾ ਜਾਂਦਾ ਰਹੇ ਤਾਂ ਸਮਝੋ ਕਿ ਦਾਤਾ ਨੇ ਉਸ ਤੋਂ ਵਿਰਵੇ ਕਰਨ ਵਿਚ ਸਾਡਾ ਭਲਾ ਲੋਚਿਆ ਹੈ। ਜਦ ਤਕ ਤੁਸਾਵ ਅੰਦਰਲੀ ਟੇਕ ਭਗਵੰਤ ਤੇ ਨਹੀਂ ਗਈ, ਤਦ ਤਾਈਂ ਨਿਜ ਪਰਾਇਣ ਹੋ, ਈਸ਼੍ਵਰ ਪਰਾਇਣ ਨਹੀਂ ਹੋ | ਜੋ ਨਿਰਾਧਾਰ ਈਸ਼੍ਵਰ ਪਰਾਇਣ ਨਹੀਂ ਉਹ ਸਾਧੂ ਨਹੀਂ।

ਸਾਧੂ-ਫਿਰ ਇਸ ਤਰ੍ਹਾਂ ਤਾਂ ਸਾਧੂ ਹੋ ਜਾਣਾ ਮਰਨ ਤੁੱਲ ਹੋ ਗਿਆ।

ਸੰਤ (ਹੱਸ ਕੇ)-ਹੁਣ ਖਰਾ ਖਰਾ ਸੱਚ ਆਖਿਆ ਈ, ਮਿਤ੍ਰਾ! ਸਾਧੂ ਨਾਮ ਹੀ ਉਸਦਾ ਹੈ ਜੋ 'ਮਾਇਆ ਮੇਰੀ ਹੈ' ਇਸ ਖਿਆਲ ਤੋਂ ਮਰ ਜਾਂਦਾ ਹੈ। ਮੈਂ ਫਾਰਸੀਆਂ ਪੜ੍ਹਿਆ ਤਾਂ ਨਹੀਂ, ਪਰ ਮੈਨੂੰ ਕਿਸੇ ਪੜ੍ਹੇ ਨੇ ਦੱਸਿਆ ਸੀ ਕਿ ਜੋ ਸਾਧ ਹੋ ਜਾਏ ਕਾਨੂੰਨ ਵਿਚ ਬੀ ਉਸ ਨੂੰ ਵਡਿਆਂ ਦੀ ਵਿਰਾਸਤ ਤੋਂ ਮਰ ਗਿਆਂ ਤੁੱਲ ਸਮਝਦੇ ਹਨ। ਸਾਧੂ ਹੋਣਾ ਹਈ ਤਾਂ ਮੌਤ:- ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ

-੧੧੯-