ਆਸ'। ਹਾਂ, ਸਾਧੂ ਹੋਣਾ ਮਰਨਾ ਹੈ | ਪਰ ਬਈ ਇਸ ਮਰਨ ਤੋਂ ਮਗਰੋਂ ਜੀਵਨ ਹੈ, ਉਹ ਜੀਵਨ ਸਾਈਂ ਨਾਲ ਸਾਂਝੀ-ਵਾਲਤਾ ਦਾ ਜੀਵਨ ਹੈ ਤੇ ਜਗਤ ਨੂੰ ਸੁਖ ਦੇਣ ਦਾ ਜੀਵਨ ਹੈ। ਜੀਵਿਆ ਸਾਧੂ ਦਾਤਾ ਹੁੰਦਾ ਹੈ, ਉਸ ਦੀ ਬਿ੍ਤੀ ਵਿਚ ‘ਮੰਗ' ਦਾ ਭਾਉ ਨਹੀਂ ਹੁੰਦਾ।
ਸਾਧੂ (ਹਾਹਕਾ ਲੈ ਕੇ)-ਸੰਤ ਜੀ! ਸੱਚ ਕਿਹਾ ਨੇ, ਘਰਾਂ ਤੋਂ ਉਦਾਸ ਹੋ ਕੇ ਟੁਰੇ ਸਾਂ ਕਿ ਕੰਮ ਬਹੁਤਾ ਤੇ ਖਾਣ ਨੂੰ ਥੋਹੜਾ ਮਿਲਦਾ ਹੈ। ਇਹ ਤਾਂ ਸਾਨੂੰ ਪਤਾ ਨਹੀਂ ਸੀ ਕਿ ਸਾਧੂ ਹੋਣਾ ਆਪੇ ਤੋਂ ਮਰ ਮਿਟਣਾ ਹੈ ਤੇ ਸਾਈਂ ਨਾਲ ਸਾਂਝੀਵਾਲ ਜੀਵਣਾ ਹੈ ਤੇ ਜਗਤ ਦੇ ਭਲੇ ਵਿਚ ਆਪਾ ਦੇਣਾ ਹੈ।
ਸੰਤ-ਤਦੇ ਮੈਂ ਕਿਹਾ ਸੀ ਕਿ ਮੁੜ ਗ੍ਰਿਹਸਤੀ ਹੋ ਜਾਓ। ਗ੍ਰਿਹਸਤੀ ਹੋਕੇ 'ਗੁਰਮੁਖਿ ਨਾਮੁ ਦਾਨੁ ਇਸਨਾਨੁ' ਦਾ ਜੀਵਨ ਬਸਰ ਕਰੋ,ਕਲਯਾਣ ਹੋਏਗੀ।
ਆਪ ਦੇ ਸਿੱਧੇ ਸਾਦੇ ਮੋਟੇ ਮੋਟੇ ਅੱਖਰਾਂ ਵਿਚ ਉਚਾਰੇ ਬਚਨ ਆਪਣਾ ਜਾਦੂ ਆਪ ਰੱਖਦੇ ਸਨ, ਜੋ ਹੁਣ ਯਾਦ ਕਰਕੇ ਲਿਖਣ ਵਿਚ ਉਸ ਸੁੰਦਰਤਾ ਵਿਚ ਅਦਾ ਨਹੀਂ ਹੋ ਸਕਦੇ। ਆਪ ਦੇ ਕਥਨ ਦਾ ਪ੍ਰਭਾਵ ਐਸਾ ਪਿਆ ਕਿ ਸੰਗਤ ਬੀ ਗਦਗਦ ਹੋ ਗਈ, ਸਾਧੂਆਂ ਨੂੰ ਬੀ ਅਤੀਤ ਮਾਰਗ ਦਾ ਆਦਰਸ਼ ਸਮਝ ਵਿਚ ਆ ਗਿਆ।
੨੫. ਸਾਖੀ ਭਾਈ ਪੱਲਾ-
ਬਿਆਸਾ ਦੇ ਪੱਛੋਂ ਵੱਲ ਨੂੰ ਅਜ ਕਲ ਦੇ ਸਟੇਸ਼ਨ ਬਸ ਤੋਂ ਢਾਈ ਮੀਲ ਉਪਰਵਾਰ ਬਕਾਲਾ ਪਿੰਡ ਹੈ। ਇਹ ਥਾਂ ਸੀ ਜਿੱਥੇ ਸ੍ਰੀ ਪਾਵਨ ਮਾਤਾ ਗੰਗਾ ਜੀ ਦੇ ਪੇਕੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਜਾਂਦੇ ਰਹੇ ਹਨ। ਨਾਵੇਂ ਪਾਤਸ਼ਾਹ ਇਥੇ ਬਹੁਤ ਚਿਰ ਏਕਾਂਤ ਭਜਨ ਕਰਦੇ ਰਹੇ ਹਨ। ਆਪ ਦੀ ਗੁਰਿਆਈ ਇਥੋਂ ਹੀ ਵਿੱਦਤ ਹੋਈ ਸੀ। ਮਾਤਾ ਗੰਗਾ ਜੀ ਦਾ ਦੇਹੁਰਾ ਇਥੇ ਹੈ ਤੇ ਨਾਵੇ ਸਤਿਗੁਰਾਂ ਦੇ ਗੁਰਦਵਾਰੇ ਹਨ। ਇਸ ਤੋਂ ਦੇ
-੧੨੦-