੭. ਮੰਗਲੀ ਕੁੱਤਾ
ਸੰਤਾਂ ਦੇ ਡੇਰੇ ਗਊਆਂ ਦਾ ਤਕੜਾ ਵੱਗ ਸੀ, ਜਿਸ ਤੋਂ ਸ਼ਹਿਰ ਦੇ ਗ਼ਰੀਬ ਹਿੰਦੂ, ਸਿਖ ਤੇ ਮੁਸਲਮਾਨਾਂ ਨੂੰ ਦੁੱਧ ਲੱਸੀ, ਦਹੀਂ ਤੇ ਮੱਖਣ ਆਦਿਕ ਦੀ ਬਹਾਰ ਬਣੀ ਰਹਿੰਦੀ ਸੀ, ਡੇਰਾ ਪਿੰਡੋਂ ਬਾਹਰ ਸੀ, ਇੱਥੇ ਕੁੱਤੇ ਵੀ ਕਾਫ਼ੀ ਰਹਿੰਦੇ ਸਨ।
ਡੇਰੇ ਵਿਚ ਇਕ ਬੜਾ ਤਕੜਾ ਕੁੱਤਾ ਸੀ, ਜਿਸ ਦਾ ਨਾਮ ਸੰਤਾਂ ਨੇ ‘ਮੰਗਲੀ’ ਰਖਿਆ ਹੋਇਆ ਸੀ। ਇਹ ਕੁੱਤਾ ਹਲਕ ਗਿਆ, ਪਿੰਡ ਦੇ ਜੱਟ ਡਾਂਗਾਂ ਲੈਕੇ ਇਸ ਦੇ ਪਿੱਛੇ ਪੈ ਗਏ। ਕੁੱਤਾ ਡੇਰੇ ਵਲ ਨੂੰ ਨੱਠਾ, ਅਗੇ ਅਗੇ ਕੁੱਤਾ ਤੇ ਪਿੱਛੇ ਪਿੱਛੇ ਜੱਟ, ‘ਮਾਰੋ ਮਾਰੋ’ ਦੀ ਅਵਾਜ਼ ਨੇ ਬੜਾ ਹੱਲਾ ਬਣਾ ਦਿਤਾ। ਸੰਤਾਂ ਨੇ ਡੇਰੇ ਵਿਚ ਬੈਠਿਆਂ ਇਹ ਅਵਾਜ਼ ਸੁਣੀ ਤੇ ਪੁੱਛਣ ਲਗੇ ਕਿ ਇਹ ਰੌਲਾ ਕਿਹਾ ਹੈ? ਬਾਹਰੋਂ ਆਏ ਇਕ ਸਜਣ ਨੇ ਦੱਸਿਆ ਕਿ ‘ਮੰਗਲੀ’ ਹਲਕਾ ਹੋ ਗਿਆ ਹੈ ਤੇ ਪਿੰਡ ਦੇ ਜੱਟ ਉਸ ਨੂੰ ਮਾਰਨ ਵਾਸਤੇ ਪਿੱਛੇ ਲਗੇ ਹੋਏ ਹਨ। ਸੰਤਾਂ ਪੁੱਛਿਆ- ਮੰਗਲੀ ਕਿੱਥੇ ਹੈ? ਉਸ ਆਦਮੀ ਕਿਹਾ- ਜੀ! ਡੇਰੇ ਵਲ ਆ ਰਿਹਾ ਹੈ। ਸੰਤ ਮੰਜੇ ਤੇ ਬੈਠੇ ਸਨ; ਉਨ੍ਹਾਂ ਪੈਰਾਂ ਤੇ ਉਠ ਖੜੋਤੇ ਤੇ ਬਾਹਰ ਨਿਕਲੇ। ਹੁਣ ਮੰਗਲੀ ਭਜਦਾ ਭਜਦਾ ਨੇੜੇ ਆ ਗਿਆ ਸੀ, ਜੱਟਾਂ ਨੇ ਉੱਚੀ ਆਵਾਜ਼ ਨਾਲ ਸੰਤਾਂ ਨੂੰ ਕਿਹਾ ਕਿ ਗੁਰਦੁਆਰੇ ਦੇ ਅੰਦਰ ਹੋ ਜਾਓ ਤੇ ਦਰਵਾਜ਼ਾ ਬੰਦ ਕਰ ਲਓ, ਕੁੱਤਾ ਹਲਕਾ ਹੈ, ਕਿਸੇ ਨੂੰ ਕੱਟ ਨਾ ਜਾਵੇ। ਸੰਤ ਇਹ ਗਲ ਸੁਣਕੇ ਚੁਪ ਹੋ ਗਏ। ਜਦ ਕੁੱਤਾ ਨੇੜੇ ਆਇਆ ਤਾਂ ਸੰਤਾਂ ਹੱਥ ਉਠਾਕੇ ਕਿਹਾ ‘ਮੰਗਲੀ! ਠਹਿਰ ਜਾ’! ਕੁੱਤਾ ਖੜੋ ਗਿਆ। ਸੰਤਾਂ ਕਿਹਾ — ‘ਮੰਗਲੀ ਤੇਰਾ ਸਾਡੇ ਡੇਰੇ ਦਾ ਜੰਮ ਪਲ ਹੈ, ਇਹ ਗਲ ਚੰਗੀ ਨਹੀਂ, ਜੋ ਤੂੰ ਕਿਸੇ ਨੂੰ ਕੱਟਾਂ ਤੇ ਕੋਈ ਦੁਖੀ ਹੋਵੇ, ਆਪ ਦੁਖ ਝੱਲ ਲਈਦਾ ਹੈ, ਪਰ ਕਿਸੇ ਨੂੰ ਕਲੇਸ਼ ਨਹੀਂ ਦੇਈਦਾ। ਤੈਨੂੰ ਹੁਣ ਆਪਣੇ ਬਿਗਾਨੇ ਦੀ ਸੁਧ ਨਹੀਂ, ਪਿੰਡ ਵਾਲੇ ਤੈਥੋਂ ਡਰ ਗਏ ਹਨ ਤੇ ਤੈਨੂੰ ਮਾਰਨਾ ਚਾਹੁੰਦੇ ਹਨ, ਸਾਥੋਂ ਇਹ ਗਲ ਵੇਖੀ ਨਹੀ
-੧੫੭-