੪.
ਇਸੀ ਤਰ੍ਹਾਂ ਇਕ ਦਿਨ ਇਕ ਤਸੀਲਦਾਰ ਧਰਮਸਾਲੋਂ ਲੰਘਿਆ ਤਾਂ ਉਸ ਨੇ ਕੀ ਡਿੱਠਾ ਕਿ ਧਰਮਸਾਲ ਦੇ ਬਾਹਰ ਡੰਗਰਾਂ ਦੇ ਪਾਣੀਪੀਣਦਾ ਚੁਬੱਚਾ ਕੱਚਾਹੈ ਜਿਸ ਵਿਚੋਂ ਕਦੇ ਪਾਣੀ ਬਾਹਰਨਿਕਲ ਜਾ ਕੇ ਚਿਕੜ ਹੋ ਜਾਂਦਾ ਹੈ। ਇਹ ਵੇਖਕੇ ਆਪ ਨੇ ਪੁੱਛਿਆ ਕਿ ਇਹ ਕੀ ਥਾਂ ਹੈ? ਕਿਸੇ ਕਿਹਾ-ਧਰਮਸਾਲ ਹੈ। ਕਹਿਣ ਲਗਾ ਧਰਮਸਾਲ ਉਪਰ ਪੰਜ ਰੁਪਏ ਜੁਰਮਾਨਾਂ ਕਰਦਾ ਹਾਂ। ਅੱਗੋਂ ਨੂੰ ਚੁਬੱਚਾ ਪੱਕਾ ਬਣਾਓ। ਇਹ ਸੱਜਣ ਸਿਖ ਸੀ, ਪਿਛਲੇ ਪਿੰਡਾਂ ਵਿੱਚ ਇਸੇ ਤਰ੍ਹਾਂ ਸਫਾਈ ਦੇ ਕਾਰਨ ਲੋਕਾਂ ਨੂੰ ਸਮਝਾਉਂਦਾ ਧਮਕਾਉਂਦਾ ਤੇ ਯੋਗ ਜਰਮਾਨੇ ਕਰਦਾ ਆ ਰਿਹਾ ਸੀ। ਇਥੇ ਬੀ ਚਿਕੜ ਦੇਖਕੇ ਤੇ ਇਸ ਖਿਆਲ ਤੇ ਕਿ ਕੋਈ ਇਹ ਨਾ ਸਮਝੇ ਕਿ ਮੈਂ ਇਕ ਸਿਖ ਸਾਧੂ ਦੀ ਰਿਐਤ ਕੀਤੀ ਹੈ, ਜੁਰਮਾਨਾ ਕਰ ਦਿਤਾ। ਥੋੜ੍ਹੀ ਦੇਰ ਮਗਰੋਂ ਚਪੜਾਸੀ ਜੁਰਮਾਨਾ ਲੈਣ ਆ ਗਿਆ ਤਾਂ ਭਾਈ ਲੁੜੀਂਦੇ ਰਾਮ ਨੇ ਸੰਤਾਂ ਨੂੰ ਜਾ ਦੱਸਿਆ: ‘ਸਾਹਿਬ ਜੀ ਤਸੀਲਦਾਰ ਧਰਮਸਾਲ ਉਪਰ ਪੰਜ ਰੁਪਏ ਚੱਟੀ ਲਾ ਗਿਆ ਹੈ ਤੇ ਹੁਕਮ ਦੇ ਗਿਆ ਹੈ ਕਿ ਚੁਬੱਚਾ ਪੱਕਾ ਕਰੋ ਤੇ ਚਪੜਾਸੀ ਰੁਪਏ ਲੈਣ ਲਈ ਆਇਆ ਹੈ।’ ਭਾਈ ਸਾਹਿਬ ਸੁਣਕੇ ਬੋਲੇ ‘ਧਰਮਸਾਲਾ ਉਪਰ ਚੱਟੀ! ਇਹ ਚੱਟੀ ਅਸਾਂ ਉਪਰ ਹੋਸੀ। ਹੈਂ! ਹਛਾ ਭਾਈ ਦਿਓ ਪੰਜ ਰੁਪਏ’। ਫੇਰ ‘ਧੰਨ ਬਾਬਾ ਨਾਨਕ’ ‘ਧੰਨ ਬਾਬਾ ਨਾਨਕ' ਕਹਿੰਦੇ ਆਪ ਅੰਦਰ ਚਲੇ ਗਏ। ਭਾਈ ਲੁੜੀਂਦੇ ਰਾਮ ਨੇ ਪੰਜ ਰੁਪਏ ਦੇਕੇ ਚਪੜਾਸੀ ਟੋਰ ਦਿਤਾ।
ਹੁਣ ਭਾਣਾ ਕਰਤਾਰ ਦਾ ਇਹ ਵਰਤਿਆ ਕਿ ਤਸੀਲਦਾਰ ਨਾਲੇ ਦੇ ਪੁਲ ਕੋਲ ਘੋੜੇ ਤੋਂ ਡਿਗਕੇ ਟੋਏ ਵਿਚ ਜਾ ਪਿਆ ਤੇ ਗੋਡੇ ਦੀ ਛੂਣੀ ਦੀ ਹੱਡੀ ਜ਼ਰਬ ਖਾ ਗਈ, ਬੁਰੇ ਹਾਲ ਡੇਰੇ ਅੱਪੜਿਆ। ਜਿਹੜੇ ਲੋਕ ਦੇਖਣ ਗਏ ਸਭ ਨੇ ਆਖਿਆ ਕਿ ਆਪ ਨੇ ਗੁਰਦਵਾਰੇ ਦੀ ਬੇਅਦਬੀ ਕੀਤੀ ਹੈ ਤਾਂ ਆਪ ਨੂੰ ਇਹ ਸੱਟ ਲੱਗੀ ਹੈ। ਭਾਈ ਸਾਹਿਬ ਤਾਂ ਸਰਾਪ ਦੇਣ ਵਾਲੇ ਨਹੀਂ, ਪਰ ਗੁਰਦਵਾਰੇ ਦੀ ਬੇਅਦਬੀ ਦੇ ਵਾਕ ਸੁਣਕੇ
- ੧੭ -