ਪੰਨਾ:ਸੰਤ ਗਾਥਾ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਦੇ ਚਿਤ ਨੇ ਜ਼ਰੂਰ ਦੁੱਖ ਮੰਨਿਆ ਹੋਊ, ਕਿਉਂ ਜੋ ਆਪ ਡਾਢ ਗੁਰੂ-ਪ੍ਰੇਮੀ ਹਨ, ਕਰਨੀ ਵਾਲੇ ਤੇ ਕਣੀ ਵਾਲੇ ਮਹਾਂ ਪੁਰਖ ਹਨ। ਤਸੀਲਦਾਰ ਨੂੰ ਬੀ ਇਹ ਗਲ ਦਿਲ ਲੱਗੀ। ਫਿਰ ਆਪਣੇ ਆਪ ਨੂੰ ਕਿਸੇ ਤੋਂ ਚੁਕਵਾਕੇ ਧਰਮਸਾਲੇ ਹਾਜ਼ਰ ਹੋਇਆ, ਪਤਾਸੇ ਪ੍ਰਸ਼ਾਦਿ ੧੦) ਅਰਦਾਸ ਲਿਆਇਆ ਤੇ ਗੁਰੂ ਹਜ਼ੂਰ ਤਨਖਾਹ ਮੰਨੀ। ਤਦ ਸੰਤ ਰਾਮ ਕਿਸ਼ਨ ਜੀ ਨੇ ਅਰਦਾਸਾ ਸੋਧਿਆ ਤੇ ਗੁਰੂ ਕੇ ਹਜ਼ੂਰੋਂ ਬਖਸ਼ਵਾਇਆ। ਤਸੀਲਦਾਰ ਕੁਛ ਚਿਰ ਬਾਦ ਰਾਜੀ ਹੋ ਗਿਆ, ਚੁਬੱਚਾ ਉਸ ਨੇ ਸੱਦੇ ਗੁਰ ਸਿਖ ਵਾਂਙੂੰ ਆਪਣੇ ਖਰਚ ਤੇ ਪੱਕਾ ਕਰਵਾ ਦਿਤਾ ਤੇ ਜਿੰਨਾ ਚਿਰ ਸ਼ਾਹ ਪੁਰ ਰਿਹਾ ਹਰ ਸ਼ੁਕਰਵਾਰ ਪ੍ਰਸ਼ਾਦ ਲੈਕੇ ਗੁਰਦੁਆਰੇ ਹਾਜ਼ਰ ਹੁੰਦਾ ਤੇ ਕੀਰਤਨ ਸੁਣਦਾ ਰਿਹਾ। ਆਪ ਦਾ ਨਾਮ ਹਰੀ ਸਿੰਘ ਸੀ।

੫.

ਗਰਮੀ ਜ਼ੋਰਾਂ ਦੀ ਸੀ, ਅਜੇ ਮਦਾਨਾਂ ਵਿਚ ਮੀਂਹ ਨਹੀਂ ਸਨ ਪਏ ਕਿ ਪਹਾੜਾਂ ਵਿਚ ਕੜ ਪਾਟਵੇਂ ਮੀਂਹ ਵਸੇ। ਬੱਦਲਾਂ ਦੀ ਘਨਘੋਂਟ ਹੇਠਾਂ ਨੂੰ ਬੀ ਆਈ, ਪਰ ਮਦਾਨਾਂ ਵਿਚ ਅਜੇ ਏਹ ਵਸ ਨਹੀਂ ਸੇ ਕਿ ਪੰਜਾਬ ਦੇ ਦਰਯਾ ਚੜ੍ਹ ਗਏ। ਹੁਣ ਏਥੇ ਬੀ ਬਰਸਾਤ ਸ਼ੁਰੂ ਹੋ ਗਈ ਜੇਹਲਮ ਦਰਯਾ ਆਪਣ ਵਿਚ ਕਸ਼ਮੀਰ ਦਾ ਪਾਣੀ, ਇਸ ਦੇ ਪਿਛ ਤੇ ਉਦਾਲੇ ਤੇ ਦੂਰ ਦੂਰ ਦੇ ਪਰਬਤਾਂ ਦਾ ਪਾਣੀ, ਡਲ੍ਹ ਤੇ ਵੁੱਲਰ ਉਛਾਲੇ ਦਾ ਪਾਣੀ, ਕ੍ਰਿਸ਼ਨ ਗੰਗਾ ਤੇ ਕਾਗ਼ਾਨ ਨਦੀਆਂ ਤੇ ਅਨੇਕ ਪਰਬਤਾਂ ਦਾ ਪਾਣੀ ਲੈਕੇ ਵਹਿੰਦਾ ਚੜ੍ਹ ਪਿਆ ਤੇ ਰੁਖ਼ ਸ਼ਾਹਪੁਰ ਸ਼ਹਿਰ ਨੂੰ ਢਾਹ ਲਾਣ ਵਲ ਹੋ ਪਿਆ। ਆਖਦੇ ਹਨ ਕਿ ਐਸੀ ਢਾਹ ਸੀ ਟਿੱਬੇ ਟਿੱਬੇ ਜਿੱਡੀ ਚਿੱਲ ਕੰਢਿਓਂ ਛੁੱਟ ਕੇ ਗੜੈਂ ਗੜੈਂ ਕਰਦੀ ਪਈ ਵਾਹ ਵਿਚ ਪੈਂਦੀ ਸੀ। ਸ਼ਹਿਰ ਦੇ ਲੋਕੀਂ ਭੈਭੀਤ ਹੋ ਗਏ। ਬਹੁਤ ਸਲਾਹ ਮਸ਼ਵਰੇ ਮਗਰੋਂ ਸਾਰੇ ਸ੍ਰੀ ਸੰਤ ਜੀ ਪਾਸ ਆਏ। ਜਿਸ ਸਜਣ ਤੋਂ ਅਸਾਂ ਹਾਲ ਸੁਣਿਆਂ ਸੀ ਉਹ ਦੱਸਦੇ ਸਨ ਕਿ ਦਰਯਾ ਦੇ ਚੜ੍ਹ ਤੇ ਢਾਹ ਲਾਉਣ ਦਾ ਹਾਲ ਸੁਣਕੇ ਭਾਈ ਰਾਮ ਕਿਸ਼ਨ ਜੀ, ਜੋ ਆਪ ‘ਧੰਨ ਗੁਰੂ ਨਾਨਕ’ ਦੀ ਧੁਨਿ ਵਿਚ ਮਗਨ ਬੈਠੇ ਸੇ, ਬੋਲੇ:-

- ੧੮ -