ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/31

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

‘ਹੇ ਜ਼ਾਹਰੀਕਲਾ ਵਾਲੇ ਗੁਰੂ ਨਾਨਕ ਤੇਰੀ ਧ੍ਰੋਹੀ ਹੈ ਬਾਬਾ ਨਾਨਕ! ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਰਾਖੀ ਕਰੋ', ਫਿਰ ਆਪ ਨੇ ੧੦੧) ਦਾ ਕੜਾਹ ਪ੍ਰਸ਼ਾਦ ਮੰਨਿਆ। ਅੱਗ ਟਿਕਾਣਾ ਤੇ ਆਪਾ ਸਾੜਕੇ ਹੰਭ ਗਈ, ਸਭ ਕੁਛ ਸੜ ਗਿਆ, ਸੁਆਹ ਹੋ ਗਿਆ, ਪਰ ਵਾਹਿਗੁਰੂ ਦੀ ਮਿਹਰ ਹੋਈ, ਬਾਬੇ ਨਾਨਕ ਦੀ ਧ੍ਰੋੋਹੀ ਪੁੱਗੀ, ਪੰਜੇ ਬੀੜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਚ ਗਈਆਂ। ਰੁਮਾਲਾਂ ਤਕ ਸੜ ਗਏ, ਜ਼ਰਾ ਕੁ ਹਾਸ਼ੀਏ ਤਕ ਸੇਕ ਲੱਗਾ, ਪਰ ਅੱਖਰ ਅਮਨ ਅਮਾਨ ਰਹੇ; ਇਹ ਦੇਖਕੇ ਆਪ ਦੀ ਖੁਸ਼ੀ ਦਾ ਕੌਣ ਅੰਦਾਜ਼ਾ ਕਰੇ, ਕੜਾਹ ਪ੍ਰਸ਼ਾਦ ੧੦੧) ਦਾ ਕੀਤਾ, ਵੰਡਿਆ, ਵਰਤਾਇਆ, ਬੀੜਾਂ ਨੂੰ ਨਵੇਂ ਹਾਸ਼ੀਏ ਚਾੜ੍ਹੇ। ਹੁਣ ਤਕ ਓਹ ਬੀੜਾਂ ਮੌਜੂਦ ਹਨ।

ਆਪ ਜੀ ਦਾ ਇਹ ਨੇਮ ਸੀ ਕਿ ਦੀਵਾਨ ਸਜਾਉਣ ਵੇਲੇ ਰੋਜ਼ ਇਕ ਬੀੜ ਨੂੰ ਸਿਰ ਤੇ ਚਾਕੇ ਕਿੰਨਾ ਕਿੰਨਾ ਚਿਰ ਮਗਨ ਹੋ ਜਾਣਾ, ਫਿਰ ਮੰਜੀ ਸਾਹਿਬ ਤੇ ਟਿਕਾ ਦੇਣਾ। ਅਕਸਰ ਗੁਰੂ ਜੀ ਦੀ ਦੇਹ ਦੂਸਰੇ ਸਾਧ ਆਪ ਦੇ ਸਿਰ ਤੇ ਲਿਆਕੇ ਟਿਕਾ ਦੇਂਦੇ ਸਨ। ਇਕ ਦਿਨ ਆਪ ਇਸ ਆਸ ਵਿਚ ਹੀ ਆਤਮ ਸੁਖ ਵਿਚ ਟਿਕ ਗਏ। ਸਾਧਾਂ ਨੇ ਟਿਕੇ ਜਾਣਕੇ ਬੀੜ ਲਿਆਕੇ ਸੀਸ ਤੇ ਟਿਕਾਉਣ ਵਿਚ ਦੇਰ ਕੀਤੀ ਤਾਂ ਉਸੇ ਟਿਕਾਉ ਵਾਲੀ ਦੀਨਤਾ ਵਿਚੋਂ ਅਵਾਜ਼ ਆਈ: ਮੈਂ ਗ਼ਰੀਬ ਨੂੰ ਨਾ ਵਿਛੋੜੋ, ਮੈਂ ਗ਼ਰੀਬ ਨੂੰ ਨਾ ਵਿਛੋੜੋ। ਸਾਧਾਂ ਨੇ ਛੇਤੀ ਨਾਲ ਬਾਬਾ ਜੀ ਦੀ ਅਦਬ ਨਾਲ ਬੀੜ ਲਿਆਕੇ ਆਪ ਦੇ ਸੀਸ ਤੇ ਬਿਰਾਜਮਾਨ ਕਰਾ ਦਿਤੀ। ਤਦ ਸੰਭਾਲਕੇ ਖਿੜੇ ਤੇ ਰੋ ਕੇ ਬੋਲੇ ‘ਮੈਂ ਮੂਰਖ ਨੂੰ ਛੋੜੀ ਜਾਂਦੇ ਹਾਏ ਨਾ’। ‘ਹਾਂ ਛੋੜੀ ਜਾਂਦੇ ਹਾਏ ਨਾ।’ ‘ਹਾਇ ਨਾ ਵਿਛੋੜਨਾ’, ਇਉਂ ਕਹਿੰਦਿਆਂ ਗਲਾ ਰੁਕ ਗਿਆ ਤੇ ਕਿੰਨਾ ਚਿਰ ਟਿਕੇ ਰਹੇ। ਦੇਰ ਮਗਰੋਂ ਫਿਰ ਬਾਬਾ ਜੀ ਦਾ ਪ੍ਰਕਾਸ਼ ਮੰਜੀ ਸਾਹਿਬ ਤੇ ਕੀਤਾ।

੧੦. ਦੁਖੀਆਂ ਤੇ ਪਸੀਜਣਾ ਤੇ ਸਾਧੂ ਦਾ ਲੋਭ ਵਰਜਣਾ-

ਇਕ ਸਮੇਂ ਨੂਰ ਪੁਰ ਤੋਂ ਬੜੀ ਸੁੰਦਰ ਲੋਈ ਕੋਈ ਪ੍ਰੇਮੀ ਲੈ

-੨੮-