ਪੰਨਾ:ਸੰਤ ਗਾਥਾ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਤੇ ਅਸਰ ਹੋਇਆ, ਆਪਣੇ ਜੋਗ ਤੇ ਜੋਗ ਦੀ ਸਿਧੀ ਦਾ ਮਾਨ ਟੁੱਟ ਗਿਆ! ਵਾਈ ਬੱਟ ਦੀ ਅਸਲ ਉਚੜਾਈ ਦਾ ਕੁਝ ਝਾਉਲਾ ਜਿਹਾ ਜੋਗੀ ਨੂੰ ਪ ਗਿਆ। ਆਪ ਮੁੜ ਆਏ ਤੇ ਭਾਈ ਬੁੱਧੂ ਸਾਹਿਬ ਜੀ ਦੇ ਚਰਨ ਫੜ ਲਏ। ਅੱਖਾਂ ਵਿਚੋਂ ਛਮ ਛਮ ਅੱਥਰੂ ਵਗ ਰਹੇ ਸਨ ਤੇ ਗਲਾ ਰੁਕ ਰਿਤੂ ਸੀ। ਭਾਈ ਬੁੱਧੂ ਜੀ ਨੇ ਹੱਥਾਂ ਨਾਲ ਯੋਗੀ ਦਾ ਸਿਰ ਚੁਕਆ, ਧੰਨ ਗੁਰੂ ਨਾਨਕ’ ‘ਪੰਠ ਗੁਰੂ ਨਾਨਕ` ਕਹਿਣ ਲਗ ਪਏ। ਹੁਣ ਯੋਗੀ ਦੇ ਮੂੰਹ ਤੋਂ ਬੀ ‘ਧੰਨ ਗੁਰੂ ਨਾਨਕ` ਬੇਵਸਾ ਨਿਕਲ ਗਿਆ।

ਯੋਗੀ ਜਾਣਦਾ ਸੀ ਕਿ ਅਸੀਂ ਚਾਂਦੀ ਬਣਾ ਜਾਣਦੇ ਹਾਂ ਤੇ ਭਾਈ ਬੁੱਧੂ ਸਾਹਿਬ ਨੇ ਮੈਨੂੰ ਸ਼ੌਨਾਂ ਬਣਾ ਵਿਖਾਇਆ ਹੈ। ਜੇ ਕਦੀ ਇੰਨੀ ਗਲ ਹੀ ਹੁੰਦੀ ਤਦ ਨਿਰਚਾਹ ਯੋਗੀ ਜੀ ਨੂੰ ਭਾਈ ਬੁੱਧੂ ਸਾਹਿਬ ਜੀ ਦੇ ਚਰਨਾਂ ਤੇ ਡਿੱਗਣ ਦੀ ਲੋੜ ਸ਼ਾਇਦ ਨਾ ਪੈਂਦੀ, ਪੰਤੂ ਇਥੇ ਇਕ ਅਸੂਲੀ ਫਰਕ ਸੀ। ਚਾਂਦੀ ਬਨਾਉਣ ਦਾ ਜੋ ਢੰਗ ਯੋਗੀਰਾਜ ਪਾਸ ਸੀ, ਉਹ ਪਦਾਰਥ ਵਿਦਯਾ ਦੀ ਜਾਣਕਾਰੀ ਤੋਂ ਸੀ, ਉਹ ਕਿਸੇ ਰਸਾਯਣਕ ਭੇਦ ਦੇ ਣੁਜ ਹੋਣ ਕਰਕੇ ਧਾੜੀ ਤੀਕੇ ਨਾਲ ਆਪਣੀ ਰਯਣ ਬਣਾਕੇ ਚਾਂਦੀ ਬਣਾਉਂਦੇ ਸਨ, ਪਰ ਭਾਈ ਬੁੱਧੂ ਸਾਹਿਬ ਦੀ ਚਿਤਵਨੀ ਮਾਤ ਨਾਲ ਜਿਸ ਜਿਸ ਚੀਜ਼ ਨੂੰ ਯੋਗੀ ਜੀ ਹਬ ਪਾਉਣ ਉਹ ਸੋਨੇ ਦੀ ਹੋ ਜਾਏ। ਇਹ ਰਸਾਇਣ ਨਹੀਂ ਸੀ, ਇਹ ਆਤਮ ਪ੍ਰਭਾਵ ਸੀ ਤੇ ਇਹ ਆਤਮਕ ਬਲ ਸੀ, ਜਿਸ ਦੀ ਤਲਾਸ਼ ਵਿਚ ਯੋਗੀ ਜੀ ਨੇ ਕਈ ਵੇਸ ਬਦਲੇ, ਕਈ ਸਾਧਨ ਸਾਧੇ; ਕਈ ਦੇਸ਼ ਫਿਰੇ ਤੇ ਕਈ ਮਠਾਸ਼ਾਂ ਦੇ ਚਰਨ ਪਰਸੇ ਸੀ, ਪਰ ਇਹ ਸ਼ਕਤੀ ਕਿਤੇ ਨਜ਼ਰ ਨਹੀਂ ਸੀ ਆਈ। ਅਚ ਗਿ੍ਰਹਸਤੀਆਂ ਦੇ ਲਿਬਾਸ ਵਿਚ ਬੜੀ ਨਿਰਮਾਣਤਾ ਤੇ ਸਾਦਗੀ ਦਾ ਜੀਵਨ ਬਤੀਤ ਕਰ ਰਹੇ ਸੱਜਣ ਤੋਂ ਚਮਤਕਾਰ ਵੇਖਿਆ। ਤਦ ਇੰਨੇ ਪਸੀਜੇ ਕਿ ਅੱਖਾਂ ਦੇ ਪਾਣੀ ਨਾਲ ਭਾਈ ਬੁੱਧੂ ਜੀ ਦੇ ਚਰਨ ਧੋ ਦਿਤੇ। ਮਾਨ ਤੇ ਅਹੰਗਤਾ ਅੱਖਾਂ ਦੇ ਪਾਣੀ ਰਾਹੀਂ ਨਿਕਲ ਗਈ। ਭਾਈ ਸਾਹਿਬ ਜੀ ਦੇ ਯੋਗੀ ਦਾ ਸਿਰ ਫੜਨ ਦੀ ਛੋਹ ਨਾਲ ਯੋਗੀ ਜੀ ਦਾ ਆਤਮਾ ਲਿਸ਼ਕਿਆ। ਧੰਨ ਗੁਰੂ ਨਾਨਕ

-੬੫ -