ਪੰਨਾ:ਸੰਤ ਗਾਥਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਧੁਨਿ ਕੰਨਾਂ ਵਿਚ ਪਈ, ਸੱਦ ਨੇ ਜੀਵਨ ਰੂਹ ਫੂਕ ਦਿੱਤੀ। ਯੋਗ ਭਾਗਾਂ ਵਾਲਾ ਹੋ ਗਿਆ। ਹੁਣ ਹੋਰਥੇ ਜਾਣ ਦੀ ਚਾਹ ਮਿਟ ਗਈ। ਲਗਾ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ, ਝਾੜੂ ਦੇਣ ਤੇ ਪੱਖਾ ਫੇਰਨ । ਯੋਗੀ ਜੀ ਦੀ ਮੰਗ ਤੇ ਭਾਈ ਬੁੱਧੂ ਜੀ ਨੇ ਦਿਆਲ ਹੋ ਇਕ ਮੰਗਲੀ ਤੇ ਨਾਲੇ ਮੁੰਜ ਇਨ੍ਹਾਂ ਨੂੰ ਦਿਤੀ। ਲਗੇ ਇਹ ਵੀ ਮੰਗ ਲੀ ਨਾਲ ਮੁੰਜ ਨੂੰ ਤੇ “ਧੰਨ ਗੁਰੂ ਨਾਨਕ ਦੀ ਗੁੰਜਾਰ ਨਾਲ ਮਨ ਨੂੰ ਮਾਰਨ। ਇਸ ਤਰ੍ਹਾਂ ‘ਧੰਨ ਗੁਰੂ ਨਾਨਕ’ ‘ਧੰਨ ਗੁਰੂ ਨਾਨਕ’ ਕਰਦੇ ਯੋਗੀ ਜੀ ਧੰਨਤਾ ਯੋਗ ਹੋ ਗਏ:

ਹਰਿ ਗੁਰੁ ਨਾਨਕੁ ਜਿਨ ਪਰਸਿਅਉ
ਸਿ ਜਨਮ ਮਰਣ ਦੁਹ ਥੇ ਰਹਿਓ॥

੯. ਚੋਰਾਂ ਦੀ ਚੋਰੀ ਛੁਡਾਈ- ਇਕ ਵੇਰ ਦੀ ਗਲ ਹੈ ਕਿ ਸਰਦੀਆਂ ਦੇ ਦਿਨ ਸਨ, ਰਾਤ ਦੇ ਦੋ ਕੁ ਵਜੇ ਹੋਣਗੇ; ਡੇਰੇ ਦੇ ਸਾਧੂ ਆਪਣੀਆਂ ਆਪਣੀਆਂ ਕੋਠੜੀਆਂ ਵਿਚ ਸੁੱਤੇ ਪਏ ਸਨ ਤੇ ਭਾਈ ਬੁੱਧੂ ਸਾਹਿਬ ਜੀ ਵੀ ਲੇਟੇ ਹੋਏ ਸਨ ਪਰ ਉੱਜ ਆਪ ਜਾਗਦੇ ਸਨ ਕਿ ਬਰਤਨਾਂ ਦਾ ਖੜਕਾਰ ਆਇਆ। ਆਪ ਨੇ ਉਠਕੇ ਵੇਖਿਆ ਤਿੰਨ ਚਾਰ ਆਦਮੀ ਨਜ਼ਰੀਂ ਪਏ, ਇਹ ਡੇਰੇ ਦਾ ਚੰਗਾ ਚੰਗਾ ਸਾਮਾਨ ਤੇ ਭਾਂਡੇ ਇਕੱਠੇ ਕਰ ਰਹੇ ਸੀ।

ਸੰਤ ਸਾਹਿਬ ਫਿਰ ਮੰਜੇ ਤੇ ਲੇਟ ਗਏ ਤੇ ਦਿਲ ਵਿਚ ਸੋਚਣ ਲਗੇ ਕਿ ਜੇ ਅਸੀਂ ਜਾਂਦੇ ਹਾਂ ਤਾਂ ਚੋਰ ਨੱਠ ਜਾਣਗੇ, ਜੇ ਦਹਾਈਆਂ ਪਾਂਦੇ ਹਾਂ ਤਾਂ ਇਹ ਫੜੇ ਜਾਣਗੇ। ਹੋ ਸਕਦਾ ਹੈ ਕਿ ਇਹ ਗਰੀਬ ਹੋਣ, ਘਰ ਦਾ ਨਿਰਬਾਹ ਨਾ ਤੁਰਦਾ ਹੋਵੇ, ਜਾਂ ਕੋਈ ਖਾਸ ਔਕੜ ਵਿਚ ਫਸਕੇ ਇਥੋਂ ਲੋੜ ਪੂਰੀ ਕਰਨ ਆਏ ਹੋਣ। ਜੇ ਇਸ ਡੇਰੇ ਦਾ ਸਾਮਾਨ, ਲਿਜਾਕੇ ਇਨ੍ਹਾਂ ਦੀ ਮੁਸ਼ਕਲ ਹੱਲ ਹੁੰਦੀ ਹੈ ਤਾਂ ਸਾਮਾਨ ਲੈ ਜਾਣ, ਗੁਰੂ ਦਾਤਾ ਹੈ, ਡੇਰੇ ਨੂੰ ਹੋਰ ਦੇਵੇਗਾ। ਇਹ ਸੋਚ ਕੇ ਆਪ ਚੁਪ ਕਰਕੇ ਲੇਟੇ ਰਹੇ। ਚੋਰਾਂ ਨੇ ਸਾਮਾਨ ਬੰਨ ਲਿਆ ਤੇ ਲੈਕੇ ਤੁਰ ਗਏ। ਚੋਰ

-੬੬-