ਪੰਨਾ:ਸੰਤ ਗਾਥਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
ਕਰਿ ਉਪਦੇਸੁ ਝਿੜਕੇ ਬਹੁਭਾਤੀ ਬਹੁੜਿ ਪਿਤਾ ਗਲਿ ਲਾਵੈ।।
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥
ਬਖਸ਼ ਲਓ,ਇਨਾਂ ਦੀ ਮੰਦੀ ਵਾਦੀ ਛੁਡਾਓ ਤੇ ਆਪਣੀ ਸ਼ਰਨੀ ਲਾਓ।

ਉਧਰ ਚੋਰਾਂ ਦੀ ਸੁਣੋ। ਜਿਸ ਵੇਲੇ ਆਪਣੇ ਨਗਰ ਦੇ ਲਾਗੇ ਪੁੱਜੇ ਪਹੁ ਫੁਟਾਲਾ ਹੋ ਗਿਆ, ਜਗਤ ਤੇ ਹਨੇਰਾ ਘਟਣ ਤੇ ਉਜਾਲਾ ਵਧਣ ਲੱਗਾ, ਪਰ ਚੋਰਾਂ ਦੀ ਅੱਖਾਂ ਦੀ ਵਰਤੀ ਜਾਂਦੀ ਰਹੀ। ਅੱਖਾਂ ਜਿਉਂ ਦੀਆਂ ਤਿਉਂ ਹਨ, ਡੇਲੇ ਹਨ, ਵਿਚ ਕਾਲੀ ਧੀਰੀ ਹੈ, ਪਰ ਦਿੱਸਦਾ ਕੁਝ ਨਹੀਂ। ਹਾਲਤ ਇਸ ਤਰ੍ਹਾਂ ਦੀ ਬਣ ਗਈ ਕਿ ਜੇ ਪਿੱਛੇ ਵੇਖਣ ਤਦ ਦਿੱਸਣ ਲਗ ਪਵੇ ਤੇ ਜੋ ਆਪਣੇ ਨਗਰ ਵਲ ਮੂੰਹ ਕਰਨ ਤਾਂ ਕੁਛ ਨਜ਼ਰੀ ਨਾ ਪਵੇ। ਕੁਛ ਚਿਰ ਇਸ ਜੱਕੋ ਤੱਕੀ ਵਿਚ ਰਹੇ। ਉਨਾਂ ਵਿਚੋਂ ਇਕ ਨੇ ਕਿਹਾ, ਯਾਰੋ! ਕੀ ਪਏ ਕਰਦੇ ਹੋ, ਬਾਬੇ ਨਾਨਕ ਦੇ ਘਰ ਅਸਾਂ ਚੋਰੀ ਕੀਤੀ ਹੈ, ਜਿਸ ਦਾ ਫਲ ਇਹ ਹੋ ਰਿਹਾ ਹੈ ਕਿ ਸਾਡੀਆਂ ਅੱਖਾਂ ਜਾ ਰਹੀਆਂ ਹਨ। ਚਲੋਂ ਉਨ੍ਹਾਂ ਦੇ ਦਰ ਤੇ ਡਿੱਗੀਏ, ਨਹੀਂ ਤਾਂ ਅੱਖਾਂ ਤੋਂ ਵੀ ਅੰਨੇ ਹੋ ਜਾਵਾਂਗੇ ਤੇ ਖਬਰੇ ਹੋਰ ਕੀਹ ਕੀਹ ਵਾਪਰੇਗਾ। ਇਹ ਗੱਲ ਬਾਕੀਆਂ ਦੇ ਵੀ ਦਿਲ ਲਗੀ। ਚੋਰੀ ਦੇ ਮਾਲ ਦੀਆਂ ਸਿਰ ਤੇ ਪੰਡਾਂ ਚੁਕੀਆਂ ਤੇ ਭਾਈ ਬੁਧੂ ਸਾਹਿਬ ਜੀ ਦੇ ਡੇਰੇ ਆਏ। ਸਾਮਾਨ ਰਖ ਦਿਤਾ ਤੇ ਭਾਈ ਸਾਹਿਬ ਦੇ ਚਰਨ ਫੜ ਲਏ। ਲਗੇ ਰੁਦਨ ਕਰਨ ਤੇ ਨੇਤਰਾਂ ਦੇ ਜਲ ਨਾਲ ਚਰਨ ਧੌਣ। ਚੋਰਾਂ ਦੀ ਇਹ ਦਸ਼ਾ ਵੇਖ ਭਾਈ ਸਾਹਿਬ ਦਾ ਵੀ ਰੁਦਨ ਜਾਰੀ ਹੋ ਗਿਆ, ਲਗੇ ਬਾਬੇ ਦੀਆਂ ਵਡਿਆਈਆਂ ਕਰਨ। ਅੰਤ ਸੰਤ ਜੀ ਨੇ ਚੋਰਾਂ ਨੂੰ ਦਿਲਾਸਾ ਦਿੱਤਾ। ਉਨ੍ਹਾਂ ਦੇ ਕਰਮ ਦੇ ਫਲ ਉਨਾਂ ਨੂੰ ਦੱਸੇ ਤੇ ਕਿਹਾ ਕਿ ਇਹ ਮਾਲ ਤੁਸਾਡਾ ਹੈ, ਸਭ ਲੈ ਜਾਓ, ਪਰ ਮਾਲ ਲੈ ਗਏ ਤੇ ਸੁਭਾਉ ਓਹੋ ਰਿਹਾ ਤਾਂ ਕਿਤੇ ਹੋਰਥੇ ਫਸੋਗੇ। ਸਭਾਵ ਬਦਲੋ, ਰੱਬ ਦਾਤਾ ਹੈ, ਸਭ ਨੂੰ ਪਾਲਦਾ ਹੈ, ਤੁਸਾਨੂੰ ਬੀ ਪਾਲੇਗਾ। ਚੋਰ ਇਹ ਪਿਆਰ ਤੇ ਦਇਆ ਵੇਖਕੇ ਡੇਰੇ ਹੀ ਟਿਕ ਗਏ। ਕੁਛ ਦਿਨ ਭਾਈ

- ੬੮ -