ਪੰਨਾ:ਸੰਤ ਗਾਥਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਸਾਹਿਬ ਦਾ ਅਤਯੰਤ ਸਿਦਕ ਭਰੋਸਾ ਤੇ ਨਿੰਮ੍ਰਤਾ ਵੇਖ ਮਹਾਰਾਜਾ ਦੰਗ ਰਹਿ ਗਿਆ। ਭਾਈ ਸਾਹਿਬ ਦੇ ਚਰਨ ਫੜ ਲਏ, ਕਹਿਣ ਲਗਾ ਕੋਈ ਟਹਿਲ ਸੇਵਾ ਬਖਸ਼ੋ?

ਭਾਈ ਬੁੱਧੂ ਜੀ ਦੇ ਨੇਤ੍ਰਾਂ ਵਿਚ ਫਰਨ ਫਰਨ ਜਲ ਜਾ ਰਿਹਾ ਸੀ ਤੇ ਗਦ ਗਦ ਹੋ ਰੁਕ ਰਹੇ ਗਲੇ ਤੋਂ ਕਿਸੇ ਕਿਸੇ ਵੇਲ ਇਹ ਆਵਾਜ਼ ਸੁਣਾਈ ਦਿੰਦੀ ਸੀ:-

"ਬਾਬਾ ਨਾਨਕ ਤੂੰ ਧੰਨ ਹੈਂ, ਤੂੰ ਧੰਨ ਹੈਂ, ਨੀਚਾਂ ਦੇ ਨਿਵਾਜਣ ਵਾਲਾ ਤੂੰ ਹੀ ਹੈਂ, ਮੈਂ ਤੇਰੇ ਦਰ ਦਾ ਕੀਟ ਹਾਂ।

੧੧. ਭੇਰੇ ਦੀ ਲੁੱਟ-

ਸਿਖ ਰਾਜ ਦਾ ਸੂਰਜ ਅਸਤ ਹੁੰਦਿਆਂ ਵੇਖਕੇ ‘ਭੇਰੇ' ਦੇ ਇਲਾਕੇ ਦੇ ਪਠਾਣਾਂ ਨੇ ਸਿਰ ਚੁੱਕਿਆ ਤੇ ਉਨ੍ਹਾਂ ਛੋਟੇ ਛੋਟੇ ਜਥੇ ਬਣਾਕੇ ਪਿੰਡਾਂ ਵਿਚ ਲੁੱਟ ਕੁੱਟ ਸ਼ੁਰੂ ਕਰ ਦਿਤੀ। ਜਿੱਥੇ ਕੋਈ ਹਿੰਦੂ ਜਾਂ ਧਨੀ ਸਿਖ ਦੀ ਦੱਸ ਪੈਂਦੀ ਸੀ ਉਥੇ ਸਨੱਧਬੱਧ ਹੋ ਢੋਲ ਵਜਾ ਕੇ ਜਾ ਵੜਦੇ ਤੇ ਜੋ ਕੁਛ ਮਾਮਤਾ ਹੱਥ ਆਉਂਦਾ ਲੈਕੇ ਰਾਹ ਫੜਦੇ। ਜੇ ਕੋਈ ਟਾਕਰੇ ਤੇ ਖੜਾ ਹੁੰਦਾ ਤਾਂ ਏਹ ਸਨੱਧਬੱਧ ਹੁੰਦੇ ਹੀ ਸਨ, ਜੰਗ ਕਰਕੇ ਲੁੱਟ ਲੈਂਦੇ।

ਲਾਗੇ ਦੇ ਮੁਸਲਮਾਨਾਂ ਨੇ ਭਰਾ ਲੁੱਟਣ ਦੀ ਸਲਾਹ ਕੀਤੀ। ਇਥੇ ਹਿੰਦੂ ਤੇ ਸਹਿਜਧਾਰੀ ਸਿਖਾਂ ਦੀ ਗਿਣਤੀ ਕਾਫੀ ਸੀ। ਸਾਰੇ ਰੱਜੇ ਪੁੱਜੇ ਹੋਏ ਸਨ। ਮੁਸਲਮਾਨਾਂ ਨੇ ਤੱਕਿਆ ਕਿ ਜੇ ਇਥੋਂ ਦੇ ਹਿੰਦੂ ਸਾਹਮਣੇ ਖੜੇ ਹੋ ਗਏ ਤਦ ਇਥੋਂ ਦੀ ਲੁੱਟ ਖਾਲਾ ਜੀ ਦਾ ਵਾੜਾ, ਨਹੀਂ ਹੋਵੇਗੀ; ਇਸ ਕਰਕੇ ਇਨ੍ਹਾਂ ਭੇਰਾ ਲੁੱਟਣ ਲਈ ਕਾਫੀ ਸਾਮਾਨ ਇਕੱਠਾ ਕੀਤਾ। ਲਾਗੇ ਦੇ ਕਈ ਪਿੰਡਾਂ ਦੇ ਲੁਟੇਰੇ, ਧਾੜਵੀ ਤੇ ਚੋਰ ਇਕੱਠੇ ਕੀਤੇ। ਇਨ੍ਹਾਂ ਨੂੰ ਵੇਖਕੇ ਕਈ ਹੋਰ ਭੁੱਖੇ ਨੰਗੋ ਵੀ ਨਾਲ ਮਿਲ ਗਏ। ਕਾਫੀ ਗਿਣਤੀ ਸਵਾਰਾਂ ਦੀ ਬੀ ਹੋਗਈ। ਹਥਿਆਰ ਵੀ ਇਨ੍ਹਾਂ ਦੇ ਪਾਸ ਸਨ, ਅੱਚਣਚੇਤ ਸ਼ਹਿਰ ਤੇ ਆ ਪਏ। ਪਿਛਲੇ ਜ਼ਮਾਨੇ ਕਈ ਤੇ ਸ਼ਹਿਰਾਂ ਦੀ ਵਸੋਂ ਹੁਣ ਵਾਂਗ ਨਹੀਂ ਸੀ ਹੁੰਦੀ। ਲੜਾਈਆਂ ਝਗੜੇ

-੭੦-