ਪੰਨਾ:ਸੰਤ ਗਾਥਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਲੁੱਟ ਮਾਰ ਆਮ ਹੁੰਦੀ ਸੀ, ਇਸ ਕਰਕੇ ਸ਼ਹਿਰ ਦੇ ਗਿਰਦ ਬਚਾਉ ਲਈ ਫਸੀਲ ਤੇ ਅੰਦਰ ਦਾਖ਼ਲ ਹੋਣ ਲਈ ਖਾਸ ਦਰਵਾਜ਼ੇ ਹੁੰਦੇ ਸਨ, ਜਿਨਾਂ ਦੇ ਉਪਰ ਨਗਾਰੇ ਰੱਖਕੇ ਪਹਿਰੇਦਾਰ ਬਿਠਾਏ ਹੁੰਦੇ ਸਨ। ਜਿਸ ਵੇਲੇ ਪਹਿਰੇਦਾਰ ਖ਼ਤਰਾ ਵੇਖਦੇ ਦਰਵਾਜ਼ੇ ਬੰਦ ਕਰ ਦੇਂਦੇ ਤੇ ਨਗਾਰੇ ਪੁਰ ਚੋਟ ਲਾ ਦੇਂਦੇ ਸਨ, ਜਿਸ ਤੋਂ ਕਸਬੇ ਦੀ ਵੱਲੋਂ ਤਿਆਰ ਹੋ ਟਾਕਰੇ ਲਈ ਆ ਜਾਂਦੀ ਸੀ। ਅੱਜ ਵੀ ਚੋਟ ਲੱਗੀ; ਜਿਸ ਨੇ ਭੇਰੇ ਦੇ ਲੋਕਾਂ ਦੇ ਕੰਨ ਖੜੇ ਕਰ ਦਿਤੇ। ਕੁਛ ਆਦਮੀ ਹਰ ਦਰਵਾਜ਼ੇ ਦੇ ਅਗੇ ਖੜੇ ਕੀਤੇ ਗਏ ਤਾਂ ਜੁ ਦਰਵਾਜ਼ਾ ਤੋੜਕੇ ਅੰਦਰ ਵੜਨ ਲਗਿਆਂ ਦਾ ਟਾਕਰਾ ਕਰਨ। ਕੁਛ ਦਰਵਾਜ਼ਿਆਂ ਤੇ ਬਿਠਾ ਦਿਤੇ ਗਏ ਤਾਕਿ ਇਹ ਵਾਰ ਕਰਕੇ ਸ਼ੱਤ ਨੂੰ ਦਰਵਾਜ਼ੇ ਦੇ ਲਾਗੇ ਹੀ ਨਾ ਪੁੱਜਣ ਦੇਣ। ਇਸ ਤਰਾਂ ਦੀ ਪਕਿਆਣੀ ਕਰਕੇ ਚੋਣਵੇਂ ਹਿੰਦੂ ਭਾਈ ਸਾਹਿਬ ਭਾਈ ਬੁੱਧੂ ਜੀ ਦੇ ਡੇਰੇ ਗਏ ਤੇ ਉਨ੍ਹਾਂ ਦੇ ਚਰਨ ਫੜਕੇ ਬਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਵੈਰੀ ਆ ਗਿਆ ਹੈ; ਅਸੀਂ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਵੈਰੀ ਸ਼ਹਿਰ ਵਿਚ ਆ ਵੜਿਆ ਤਾਂ ਜਾਨ ਮਾਲ ਦਾ ਨੁਕਸਾਨ ਹੋਵੇਗਾ ਤੇ ਤੀਵੀਂਆਂ ਦੀ ਬੇਪਤੀ ਹੋਵੇਗੀ। ਤੁਸੀਂ ਸ਼ਹਿਰ ਦੇ ਸਿਰ ਤੇ ਹੋ; ਮਿਹਰ ਕਰ ਤੇ ਇਹ ਆਈ ਬਲਾ ਟਾਲ ਦੇਵੋ।

ਇਹ ਪੁਕਾਰ ਸੁਣ ਸੰਤਾਂ ਦਾ ਦਿਲ ਦ੍ਰਵ ਗਿਆ; ਇਨ੍ਹਾਂ ਹੁਕਮ ਦਿੱਤਾ ਕਿ 'ਦਰਵਾਜ਼ੇ ਤੇ ਤੋਪ ਰੱਖਕੇ ਫੋਕੀ ਚਲਾਈ ਚਲੋ; ਰਾਖੇ ਆ ਰਹੇ ਹਨ। ਭਾਈ ਸਾਹਿਬ ਦਾ ਹੁਕਮ ਸੁਣਕੇ ਖਾਲੀ ਤੋਪ ਦੇ ਫਾਇਰ ਸ਼ੁਰੂ ਹੋ ਗਏ। ਉਧਰ ਲੁਟੇਰੇ ਚੜੇ ਆ ਰਹੇ ਸਨ। ਜਦ ਤੋਪ ਦੀ ਆਵਾਜ਼ ਸੁਣਦੇ ਤਾਂ ਠਿਠਰਦੇ ਉਧਰ ਗੁਰੂ ਦਾ ਕਰਨਾ ਇਹ ਹੋਇਆ ਕਿ ਉਨੇ ਸਾਹਿਬ ਦੇ ਬਾਬੇ ਇਧਰ ਆਏ ਸਨ, ਓਹ ਆਪਣੇ ਫੌਜੀ ਦਸਤੇ ਸਮੇਤ ਭੇਰੇ ਆ ਨਿਕਲੇ। ਲੁਟੇਰੇ ਮੁਸਲਮਾਨਾਂ ਨੇ ਜਦ ਸੁਣਿਆਂ ਬਾਬੇ ਆ ਗਏ ਹਨ ਤਾਂ ਘਬਰਾਏ। ਸਿੱਖ ਦਾ ਜਬ੍ਹਾ ਇਕ ਬੜੀ ਗਲ ਹੈ, ਨਾਲੇ ਖਬਰ ਮਿਲੀ ਕਿ ਉਨ੍ਹਾਂ ਨਾਲ ਸਨੱਧਬੱਧ ਸਿਪਾਹੀਆਂ ਦਾ ਦਸਤਾ ਬੀ ਹੈ। ਇਹ ਖਬਰ ਸੁਣਕੇ ਤੇ ਫੇਰ ਮੂੰਹੀਆਂ ਨੂੰ ਭੇਜ ਕੇ ਗਲ

-੭੧-