ਪੰਨਾ:ਸੰਤ ਗਾਥਾ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਹੀ ਕਰਕੇ ਪਰਜਾ ਘਾਤਕ ਲੁਟੇਰੇ ਸਿਰਾਂ ਤੇ ਪੈਰ ਰੱਖ ਨੱਠ ਗਏ।

੧੨. ਮਾਨੀ ਤਹਿਸੀਲਦਾਰ ਦਾ ਮਾਨ ਹਰਿਆ-

ਭੇਰੇ ਵਿਚ ਇਕ ਮੁਸਲਮਾਨ ਤਹਿਸੀਲਦਾਰ ਲਗਾ ਹੋਇਆ ਸੀ, ਉਹ ਦੂਜੇ ਚੌਥੇ ਘੋੜੇ ਤੇ ਸਵਾਰ ਹੋਕੇ ਗਲੀਆਂ ਬਾਜ਼ਾਰਾਂ ਵਿਚ ਫਿਰਦਾ ਤੇ ਸਫਾਈ ਦਾ ਬੜਾ ਖਿਆਲ ਰਖਦਾ ਸੀ।

ਉਨ੍ਹੀ ਦਿਨੀਂ ਪਾਣੀ ਦੇ ਨਿਕਾਸ ਦੇ ਹੁਣ ਵਾਂਗ ਢੰਗ ਨਹੀਂ ਹੁੰਦੇ ਸੀ,ਘਰਾਂ ਚੋਂ ਬਾਹਰ ਛੋਟੇ ਛੋਟੇ ਟੋਏ ਖੁਟੇਰੋਏ ਹੁੰਦੇ ਸਨ,ਜਿਨ੍ਹਾਂ ਵਿਚਘਰਾਂ ਵਿਚ ਡੁੱਲਾ ਪਾਣੀ ਇਕੱਠਾ ਹੋ ਜਾਂਦਾ ਸੀ। ਗੁਰਦੁਆਰੇ, ਮੰਦਰ ਤੇ ਮਸਜਦਾਂ ਦੇ ਵਿਚ ਲੋਕਾਂ ਦੇ ਨਹਾਉਣ ਧੋਣ ਪਰ ਪਾਣੀ ਬਹੁਤ ਖਰਚ ਹੁੰਦਾ ਹੈ, ਇਸ ਕਰਕੇ ਇਨ੍ਹਾਂ ਟਿਕਾਣਿਆਂ ਦੇ ਬਾਹਰ ਵਾਰ ਪਾਣੀ ਦੇ ਟੋਏ ਆਮ ਘਰਾਂ ਨਾਲੋਂ ਵਡੇ ਹੁੰਦੇ ਸਨ।ਜੇ ਕਦੀ ਪਾਣੀ ਜ਼ਰਾ ਬਹੁਤਾ ਹੋ ਜਾਏ ਤਦ ਗਲੀਆਂ ਵਿਚ ਤੁਰ ਪੈਂਦਾਸੀ ਤੇ ਗਲੀਆਂ ਕਚੀਆਂ ਹੋਣ ਕਰਕੇ ਚਿਕੜ ਹੋ ਜਾਂਦਾ ਸੀ।

ਇਕ ਦਿਨ ਤਹਿਸੀਲਦਾਰ ਘੋੜੇ ਤੇ ਸਵਾਰ ਹੋਕੇ ਦੌਰੇ ਤੇ ਚਲਿਆ ਤੇ ਸ਼ਹਿਰ ਵਿਚੋਂ ਲੰਘਣ ਲੱਗਾ ਗੁਰਦਵਾਰੇ ਪਾਸ ਪੁੱਜਾ। ਗਲੀ ਵਿਚ ਚਿੱਕੜ ਦੇਖਕੇ ਪੁਛਣ ਲੱਗਾ ਕਿ ਇਹ ਪਾਣੀ ਕਿਥੋਂ ਆਉਂਦਾ ਹੈ? ਨਾਲ ਚਪੜਾਸੀ ਸੀ, ਉਸਨੇ ਦੱਸਿਆ ਭਾਈ ਬੁੱਧੂ ਸਾਹਿਬ ਦੇ ਅਸਥਾਨ ਵਿੱਚੋਂ ਆਇਆ ਹੈ।

ਤਹਿਸੀਲਦਾਰ ਨੇ ਆਖਿਆ ਇਹ ਇੰਨ੍ਹਾਂ ਪਾਣੀ ਕਿਉਂ ਡੋਲਦੇ ਹਨ? ਇੰਨੇ ਨੂੰ ਪੰਜ ਦਸ ਆਦਮੀ ਇਕੱਠੇ ਹੋ ਗਏ ਸਨ, ਉਹਨਾਂ ਵਿਚੋਂ ਇਕ ਨੇ ਕਿਹਾ ਕਿ ਅੰਦਰ ਖੂਹ ਹੈ, ਸ਼ਹਿਰ ਦੇ ਹਿੰਦੂ ਮਰਦ ਤੇ ਤੀਵੀਂਆਂ ਨਹਾਉਣ ਇਥੇ ਆਉਂਦੇ ਹਨ; ਸਦਾ ਵਰਤ ਲਗਾ ਹੋਇਆ ਹੈ, ਜਿਸ ਵਾਸਤੇ ਖੂਹ ਵਿਚੋਂ ਪਾਣੀ ਬਹੁਤਾ ਨਿਕਲਦਾ ਹੈ। ਪਾਣੀ ਦੇ ਰੁਕਣ ਵਾਸਤੇ ਹੋਇਆ ਬਣਿਆ ਹੋਇਆ ਹੈ; ਪਰ ਅਜ ਸੰਗ੍ਰਾਂਦ ਹੈ, ਇਸ ਕਰਕੇ ਪਾਣੀ ਬਹੁਤਾ ਵਰਤਿਆ ਗਿਆ ਹੈ ਤੇ ਇਸ ਗਲੀ ਵਿਚ

-੭੨-