ਪੰਨਾ:ਸੰਤ ਗਾਥਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੀ ਆ ਗਿਆ ਹੈ।

ਤਹਿਸੀਲਦਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਗਲੀਆਂ ਪੱਕੀਆਂ ਬਨਾਵਣ ਦੀ ਕੋਸ਼ਿਸ਼ ਕਰਕੇ ਇਸ ਔਕੜ ਦਾ ਹੱਲ ਕਰਦਾ, ਪਰ ਉਹ ਹਕੂਮਤ ਦੇ ਮਦ ਵਿਚ ਵੱਧ ਘੱਟ ਬੋਲਣ ਲੱਗ ਪਿਆ। ਪਾਸ ਖੜੇ ਆਦਮੀਆਂ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਅੱਜ ਖਾਸ ਕਾਰਣ ਹੈ, ਆਮ ਤੌਰ ਤੇ ਇਸ ਤਰ੍ਹਾਂ ਦਾ ਚਿੱਕੜ ਕਦੇ ਨਹੀਂ ਹੋਇਆ, ਤੁਹਾਨੂੰ ਵੀ ਇਥੇ ਆਇਆਂ ਸਾਲ ਤੋਂ ਉਪਰ ਹੋ ਗਿਆ ਹੈ, ਅਗੇ ਕਦੇ ਸ਼ਿਕਾਇਤ ਨਹੀਂ ਹੋਈ, ਪਰ ਤਹਿਸੀਲਦਾਰ ਹਵਾਈ ਘੋੜੇ ਤੇ ਸਵਾਰ ਸੀ, ਉਸ ਨੇ ਕੋਈ ਗੱਲ ਨਾ ਸੁਣੀ ਤੇ ਉੱਚੀਆਂ ਨੀਵੀਆਂ ਗੱਲਾਂ ਕਰਦਾ ਅਗੇ ਲੰਘ ਗਿਆ। ਥੋੜੀ ਹੀ ਦੂਰ ਗਿਆ ਸੀ ਕਿ ਅਗੋਂ ਉਠ ਆਉਂਦੇ ਮਿਲੇ, ਜਿਨ੍ਹਾਂ ਦੇ ਗਲਾਂ ਵਿਚ ਟੱਲ ਸਨ, ਉਨ੍ਹਾਂ ਦਾ ਖੜਕਾਰ ਸੁਣ ਘੋੜਾ ਤੱਕਿਆ, ਤਹਿਸੀਲਦਾਰ ਆਪਣੇ ਆਪ ਨੂੰ ਨਾ ਸੰਭਾਲ ਸਕਿਆ, ਹੇਠ ਡਿਗ ਪਿਆ, ਲੱਤ ਟੁੱਟ ਗਈ ਤੇ ਹੋਰ ਸੱਟਾਂ ਭੀ ਕਾਫ਼ੀ ਲਗੀਆਂ। ਸੋ ਮੰਜੇ ਤੇ ਪਾਕੇ ਘਰ ਲੈ ਗਏ। ਸ਼ਹਿਰ ਵਿਚ ਉਸ ਦੇ ਡਿੱਗਣ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਤੁਰ ਪਈਆਂ।

ਤਹਿਸੀਲਦਾਰ ਦਾ ਇਲਾਜ ਹੋਣ ਲੱਗਾ, ਚੋਟਾਂ ਤਕੜੀਆਂ ਸਨ, ਉਮਰ ਵਡੇਰੀ ਸੀ, ਜਿਸ ਤੋਂ ਆਰਾਮ ਦੀ ਕੋਈ ਸੂਰਤ ਨਹੀਂ ਦਿੱਸਦੀ ਸੀ। ਹੁਣ ਉਸਨੂੰ ਖਿਆਲ ਆਇਆਕਿ ਮੈਂ ਸੰਤਾਂ ਦੀ ਬੜੀ ਅਵਗਯਾ ਕੀਤੀ ਹੈ, ਸੋ ਦਵਾ ਦੇ ਨਾਲ ਉਨ੍ਹਾਂ ਦੀ ਦੁਆ ਦੀ ਵੀ ਲੋੜ ਹੈ। ਮੰਜੀ ਚੁਕਵਾਕੇ ਭਾਈਸਾਹਿਬ ਦੇ ਡੇਰੇ ਗਿਆ। ਭਾਈਸਾਹਿਬ ਨੂੰ ਖਬਰਮਿਲੀ, ਉਹ ਬੇਪਰਵਾਹ ਤੇ ਨਿਰਵੈਰ ਸਨ; ਉਹਨਾਂ ਨੇ ਤਹਿਸੀਲਦਾਰ ਨੂੰ ਵੇਖਿਆ, ਉਹਦੀ ਅਰਜ਼ੋਈ ਸੁਣੀ ਤੇ ਕਹਿਣ ਲਗੇ 'ਦਵਾਈ ਕਰੋ ਤੇ ਧੰਨ ਬਾਬਾ ਨਾਨਕ! ਧੰਨ ਬਾਬਾ ਨਾਨਕ!! ਆਖੀ ਜਾਓ, ਸਾਰੇ ਕੰਮ ਰਾਸ ਹੋ ਜਾਣਗੇ। ਤਹਿਸੀਲਦਾਰ ਨੇ ਹੁਕਮ ਮੰਨ ਕੇ 'ਧੰਨ ਗੁਰ ਨਾਨਕ' ਕਹਿਣਾ ਅਰੰਭ ਦਿਤਾ। ਇਉਂ ਕਰਨ ਨਾਲ, ਤਹਿਸੀਲਦਾਰ ਨੂੰ ਆਰਾਮ ਆ ਗਿਆ। ਫਿਰ ਉਹ ਨਿਭਾਪ੍ਰਤੀ ਭਾਈ ਸ਼ਾਹਿਬ ਏ

- ੭੩-