ਪੰਨਾ:ਸੰਤ ਗਾਥਾ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੇਰੇ ਆ ਕੇ ਬਾਣੀ ਸੁਣਦਾ ਤੇ ਇਉਂ ਵਾਹਿਗੁਰੂ ਵਾਹਿਗੁਰੂ ਜਪਣ ਲਗ ਪਿਆ।

ਭਾਈ ਸਾਹਿਬ ਦੇ ਡੇਰੇ ਵਿਚ ਮੁਸਾਫਰਾਂ ਦੇ ਰਹਿਣ ਲਈ ਟਿਕਾਣਾ ਕਾਫੀ ਸੀ। ਛਕਣ ਲਈ ਪ੍ਰਸ਼ਾਦੇ, ਲੇਟਣ ਲਈ ਮੰਜੇ ਤੇ ਬਿਸਤਰਿਆਂ ਦੀ ਬੀ ਕੋਈ ਕਮੀ ਨਹੀਂ ਹੁੰਦੀ ਸੀ, ਇਸ ਲਈ ਪਿੰਡਾਂ ਦੇ ਕਾਰੀ ਵਿਹਾਰੀ ਤੇ ਮੁਕੱਦਮਿਆਂ ਵਾਲੇ ਜਿਹੜੇ ਭੇਰੇ ਆਉਂਦੇ ਸਨ, ਉਹਨਾਂ ਦਾ ਕਾਫੀ ਹਿੱਸਾ ਇਸੇ ਡੇਰੇ ਆਣਕੇ ਠਹਿਰਿਆ ਕਰਦਾ ਸੀ। ਤਹਿਸੀਲ ਦਾਰ ਨੂੰ ਗੁਰਦਵਾਰੇ ਆਉਂਦਾ ਵੇਖ ਮੁਕੱਦਮਿਆਂ ਵਾਲਿਆਂ ਸਿਫਾਰਸ਼ਾਂ ਲਈ ਭਾਈ ਸਾਹਿਬ ਅਗੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਭਾਈ ਸਾਹਿਬ ਡਾਢੇ ਗੋਰਖ ਧੰਦੇ ਵਿਚ ਫਸ ਗਏ। ਤਹਿਸੀਲਦਾਰ, ਆਪਣੇ ਆਤਮਕ ਲਾਭ ਲਈ ਆਇਆ ਕਰਦਾ ਸੀ, ਉਹ ਸੁਖੀ ਹੋ ਰਿਹਾ ਸੀ, ਭਾਈ ਸਾਹਿਬ ਆਪਣੇ ਆਪ ਵਿਚ ਉੱਕਾ ਹੀ ਨਿਰਚਾਹ ਸਨ। ਲੋਕਾਂ ਦੀਆਂ ਸਫਾਰਸ਼ਾਂ ਲਈ ਤਹਿਸੀਲਦਾਰ ਨੂੰ ਕਹਿਣਾ ਆਪ ਜੀ ਦੇ ਕੋਮਲ ਹਿਰਦੇ ਤੇ ਭਾਰੀ ਬੋਝ ਸੀ, ਕਿਸੇ ਨਾਲ ਅਨਯਾਯ ਕਰਨਾ ਉਹ ਨਹੀਂ ਚਾਹੁੰਦੇ ਸਨ। ਮੁਕੱਦਮਿਆਂ ਦੇ ਬਖੇੜਿਆਂ ਤੋਂ ਤੰਗ ਪੈ ਗਏ ਤੇ ਇਕ ਦਿਨ ਤਹਿਸੀਲਦਾਰ ਨੂੰ ਸੱਦ ਕੇ ਉਨ੍ਹਾਂ ਦਿਲ ਦੀ ਸਾਰੀ ਹਾਲਤ ਦੱਸੀ ਤਹਿਸੀਲਦਾਰ ਨੂੰ ਡਰ ਪੈ ਗਿਆ ਕਿ ਮਤਾਂ ਭਾਈ ਸਾਹਿਬ ਮੈਨੂੰ ਇਥੇ ਆਉਣੋਂ ਵਰਜ ਦੇਣ। ਇਸ ਕਾਰਨ ਝੱਟ ਉਸ ਨੇ ਭਾਈ ਸਾਹਿਬ ਦੇ ਚਰਨ ਫੜ ਲਏ ਤੇ ਅੱਖਾਂ ਵਿਚੋਂ ਫਰਨ ਫਰਨ ਜਲ ਜਾਣ ਲਗ ਪਿਆ।

ਭਾਈ ਸਾਹਿਬ ਉਹਦੀ ਇਹ ਹਾਲਤ ਵੇਖ ਦ੍ਰਵ ਗਏ ਤੇ ਕਹਿਣ ਲਗੇ ਕਿ ਅਗੇ ਨੂੰ ਗੁਰਦਵਾਰੇ ਸਵੇਰੇ ਤਿੰਨ ਵਜੇ ਆ ਕੇ ਪੰਜ ਵਜੇ ਵਾਪਸ ਚਲੇ ਜਾਇਆ ਕਰੋ ਅਤੇ ਆਪਣੀ ਅਦਾਲਤ ਵਿਚ ਇਨਸਾਫ ਤੇ ਪੂਰਾ ਕੰਡੇ ਤਲਵਾਂ ਇਨਸਾਫ ਕਰਿਆ ਕਰਨਾ। ਰਾਜੇ ਲਈ ਨਜਾਯ ਦੀ ਚੁਲੀ (ਸਪਥ) ਹੈ, ਗਰੀਬ ਮਾਰ ਨਹੀਂ ਕਰਨੀ, ਕਿਸੇ ਦੇ ਲਿਹਾਜ਼ ਮੁਲਾਹਜੇ ਵਿਚ ਪੈਕੇ ਸੱਚ ਨੂੰ ਨਹੀਂ ਛਡਣਾ, ਵੱਢੀ ਨਹੀਂ ਲੈਣੀ ਤੇ ਵਾਹਿਗੁਰੂ

- ੭੪-