ਪੰਨਾ:ਸੰਤ ਗਾਥਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹਿਗੁਰੂ ਜਪ ਜਨਮ ਸਵਾਰਨਾ। ਤਹਿਸੀਲਦਾਰ ਇਸੇ ਤਰ੍ਹਾਂ ਕਰਦਾ ਰਿਹਾ ਤੇ ਗੂੜ੍ਹੇ ਰੰਗ ਵਿਚ ਰੰਗਿਆ ਗਿਆ।

੧੩. ਗੁਣ ਕਰਮ-

ਆਪ ਬੜੇ ਧੀਰ ਤੇ ਗੰਭੀਰ ਤੇ ਸ਼ਾਂਤ ਸਰੂਪ ਸਨ ਤੇ ਸਹਿਨਸ਼ੀਲਤਾ ਦੇ ਪੁਤਲੇ ਸਨ। ਰਹਿਣੀ ਬਹਿਣੀ ਅਤਿ ਸਾਦੀ ਸੀ ਤੇ ਸੇਵਾ ਦਾ ਚਾਉ ਬੇਅੰਤ ਸੀ। ਡੇਰੇ ਵਿਚ ਆਏ ਗਏ ਯਾਤਰੂ ਦੀ ਸੇਵਾ ਆਪ ਹੱਥੀ ਕਰਦੇ ਸਨ! ਮੰਜੇ ਡਾਹਕੇ ਬਿਸਤਰੇ ਕਰਦੇ ਤੇ ਆਪਣੀ ਹਥੀ ਪ੍ਰਸ਼ਾਦ ਛਕਾਉਂਦੇ ਸਨ। ਡੇਰੇ ਵਿਚ ਨਵਾਂ ਆਇਆ ਯਾਤਰੂ ਭਾਈ ਸਾਹਿਬ ਨੂੰ ਇੰਞ ਸੇਵਾ ਵਿਚ ਲਗਿਆਂ ਵੇਖ ਇਹ ਨਹੀਂ ਸਮਝ ਸਕਦਾ ਸੀ ਕਿ ਆਪ ਡੇਰੇ ਦੇ ਮਹੰਤ ਤੇ ਇਤਨੇ ਸਤਿਕਾਰ ਯੋਗ ਹਨ।

ਆਪ ਜੀ ਦਾ ਦਿਲ ਬੜਾ ਨਰਮ ਤੇ ਸੁਭਾਉ ਬੜਾ ਕੋਮਲ ਸੀ। ਦੁਖੀ ਗਰੀਬ ਤੇ ਭੁੱਖੇ ਨੰਗੇ ਦੇ ਕਸ਼ਟ ਸੁਣਕੇ ਆਪ ਦ੍ਰਵ ਜਾਂਦੇ ਸਨ ਤੇ ਉਨ੍ਹਾਂ ਦੀਆਂ ਹਾਜਤਾਂ ਤੇ ਲੋੜਾਂ ਪੂਰੀਆਂ ਕਰਨ ਲੱਗਿਆਂ ਕਈ ਵੇਰ ਆਪ ਨੂੰ ਅਨੇਕ ਤਰ੍ਹਾਂ ਦੀਆਂ ਖੇਚਲਾਂ ਸਹਾਰਨੀਆਂ ਪੈਂਦੀਆਂ ਸਨ।

ਜਦ ਕੋਈ ਯਾਚਕ ਆਉਂਦਾ ਉਹ ਕਹਿੰਦੇ ਸਨ ਕਿ ਇਹ ਗੁਰੂ ਨਾਨਕ ਦੇ ਦਰਬਾਰ ਹਾਜ਼ਰ ਹੋਇਆ ਹੈ, ਜੋ ਇਸ ਸੁਹਣਿਆਂ ਦੇ ਸੁਲਤਾਨ ਦੇ ਦਰੋਂ ਆ ਕੇ ਖਾਲੀ ਗਿਆ ਤਦ ਹੋਰ ਕਿਥੋਂ ਇਹਦੀਆਂ ਥੁੜਾਂ ਪੂਰੀਆਂ ਹੋਣਗੀਆਂ? ਗੁਰਦੁਵਾਰੇ ਵਿਚ ਜੋ ਕੁਛ ਹੈ, ਉਹ ਬਾਬੇ ਦਾ ਹੈ, ਅਸੀਂ ਤਾਂ ਅਮੀਨ ਹਾਂ, ਖਜ਼ਾਨਚੀ ਹਾਂ। ਜਿਵੇਂ ਖਜ਼ਾਨਚੀ ਖਜ਼ਾਨੇ ਵਿਚੋਂ ਰੁਪਯਾ ਦਿੰਦਿਆਂ ਜ਼ਰਾ ਜਿੰਨੀ ਵੀ ਖਿੱਚ ਨਹੀਂ ਖਾਂਦਾ, ਤਿਵੇਂ ਬਾਬੇ ਦਾ ਧਨ ਜੇ ਬਾਬੇ ਦੀ ਸ਼ਰਨ ਆਇਆਂ ਨੂੰ ਨਾ ਦਿਤਾ ਜਾਏ, ਤਦ ਹੋਰ ਕਿਸ ਨੂੰ ਮਿਲੇਗਾ?

ਪਰਮਾਰਥ ਵਿਚ ਬੀ ਹਰ ਜਗਯਾਸੂ ਦੀ ਭੁੱਲ ਕੱਢਕੇ ਉਸ ਨੂੰ ਆਪ ਜਦ ਰਾਹੇ ਪਾ ਲੈਂਦੇ ਤੇ ਉਹ ਮਿਹਰ ਦਾ ਯਾਚਕ ਹੋ ਖੜੋਂਦਾ ਤਾਂ ਆਪ ਪਿਆਰ ਨਾਲ ਉਸ ਨੂੰ ਉਸ ਕਮਰੇ ਵਲ ਲੈ ਜਾਂਦੇ, ਜਿਸ ਵਿਚ

-੭੫-