ਪੰਨਾ:ਸੰਤ ਗਾਥਾ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਸੁਣੋ ਸਜਣੋ! ਦੇਖੋ: ਸੱਚੇ ਪਾਤਸ਼ਾਹ ਇਹ ਹਨ, ਇਨ੍ਹਾਂ ਦੀ ਚਰਨੀਂ ਡਿੱਗ ਪਓ, ਮੈਂ ਕੰਗਲੇ ਪਾਸ ਕੀ ਹੈ ਜੋ ਤੁਹਾਨੂੰ ਦੇਵਾਂ, ਮੈਂ ਤਾਂ ਇਸ ਦਰ ਦਾ ਆਪ ਮੰਗਤਾ ਹਾਂ।' ਉਸ ਪਰਿਵਾਰ ਨੇ ਮੱਥਾ ਟੇਕਿਆ ਤੇ ਫਿਰ ਆਪ ਉਨ੍ਹਾਂ ਨੂੰ ਨਾਲ ਲੈਕੇ ਗੁਰਦਵਾਰੇ ਦੇ ਬਾਹਰ ਵਾਰ ਇਕ ਜ਼ਮੀਨ ਤੇ ਲੇ ਗਏ। ਇਹ ਜ਼ਮੀਨ ਗੁਰਦਵਾਰੇ ਦੀ ਮਲਕੀਅਤ ਸੀ। ਆਪ ਨੇ ਇਨ੍ਹਾਂ ਨੂੰ ਇਸ ਜ਼ਮੀਨ ਤੇ ਨਿਸ਼ਾਨ ਲਾ ਦਿਤਾ ਤੇ ਉਥੇ ਕੋਠੇ ਬਣਵਾ ਦੇਣ ਦਾ ਉੱਦਮ ਕਰ ਦਿਤਾ।

ਉਸ ਟਿਕਾਣੇ ਦੇ ਨਾਲ ਇਕ ਧਨੀ ਦਾ ਘਰ ਸੀ, ਜਦ ਉਸ ਨੇ ਉਥੇ ਮਕਾਨ ਬਣਨ ਦੀ ਖਬਰ ਸੁਣੀ, ਤਦ ਤਰਖਾਣਾਂ ਨੂੰ ਉਠਾ ਦਿਤਾ ਤੇ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਕੇ ਹਟਾ ਦਿਤਾ। ਭਾਈ ਸਾਹਿਬ ਦੇ ਪਾਸ ਗਾਂਧੀ ਫਰਿਆਦੀ ਹੋਏ ਕਿ ਗਆਂਢੀ ਧਨੀ ਨੇ ਆਪ ਦੇ ਆਦਮੀਆਂ ਨੂੰ ਮਕਾਨ ਬਨਾਉਣੋਂ ਰੋਕ ਦਿਤਾ ਹੈ। ਆਪ ਦੇ ਪੁੱਛਣ ਤੇ ਉਸ ਧਨੀ ਨੇ ਕਿਹਾ ਕਿ ਮੇਰੇ ਗਡੇ ਇਥੇ ਆ ਕੇ ਠਹਿਰਦੇ ਹਨ, ਜੇ ਮਕਾਨ ਬਣ ਗਏ ਤਦ ਗਡੇ ਨਹੀਂ ਠਹਿਰ ਸਕਣਗੇ। ਭਾਈ ਸਾਹਿਬ ਨੇ ਕਿਹਾ ਜ਼ਮੀਨ ਗੁਰਦਵਾਰੇ ਦੀ ਹੈ, ਤੁਹਾਨੂੰ ਇਹਦੇ ਵਿਚ ਦਖਲ ਨਹੀਂ ਦੇਣਾ ਚਾਹੀਦਾ, ਪਰ ਉਹ ਇਸ ਗਲ ਤੇ ਅੜ ਗਿਆ ਕਿ ਮੈਂ ਇਨ੍ਹਾਂ ਨੂੰ ਇਥੇ ਮਕਾਨ ਨਹੀਂ ਬਨਾਉਣ ਦੇਵਾਂਗਾ। ਭਾਈ ਸਾਹਿਬ ਨੇ ਦੱਸਿਆ ਕਿ ਇਹ ਗ਼ਰੀਬ ਹਨ, ਲੋੜਵੰਦ ਹਨ, ਹਿੰਦੂ ਭਰਾ ਹਨ, ਨਿੱਕਾ ਨਿੱਕਾ ਬਾਲ ਬੱਚਾ ਹੈ, ਸਰਦੀ ਸਿਰ ਤੇ ਆ ਰਹੀ ਹੈ, ਤੈਨੂੰ ਇਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਤੂੰ ਸਹਾਇਤਾ ਨਹੀਂ ਕਰ ਸਕਦਾ ਤਦ ਇਨ੍ਹਾਂ ਦੇ ਕੰਮ ਵਿਚ ਰੁਕਾਵਟ ਤਾਂ ਨਾ ਪਾ। ਉਹ ਹੰਕਾਰ ਵਿਚ ਆ ਕੇ ਕਹਿਣ ਲਗਾ, ਮੈਂ ਇਹਦੇ ਪਿੱਛੇ ਆਪਣੇ ਵਪਾਰ ਨੂੰ ਤਾਂ ਨਹੀਂ ਬਰਬਾਦ ਕਰ ਲੈਣਾ। ਭਾਈ ਸਾਹਿਬ ਦੇ ਮੂੰਹ ਤੋਂ ਸੁਭਾਵਕ ਨਿਕਲ ਗਿਆ, 'ਭਾਈ ਨੇਕੀ ਦੀ ਨੈਂ ਨਹੀਂ ਰੋਕੀ ਦੀ। ਵਪਾਰ ਨੇਕੀ ਦੀ ਮਦਦ ਕੀਤਿਆਂ ਟੁਰਦੇ ਹਨ। ਇਸ ਨੇਕੀ ਦੇ ਰਾਹ ਵਿਚ ਰੋੜਾ ਨਾ ਅਟਕਾ, ਜੇ ਅਟਰ ਪਾਏਂਗਾ ਤਾਂ ਵਿਹਾਰ ਅਟਕ ਖਲੋਵੇਗਾ, ਬਦੀ ਆਪਣੇ ਪੈਰ ਆਂ,

-੭੮-