ਪੰਨਾ:ਸੰਤ ਗਾਥਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਹਾੜਾ ਹੁੰਦੀ ਹਈ।'

ਇਹ ਕਹਿਕੇ ਭਾਈ ਸਾਹਿਬ ਚੁਪ ਕਰਕੇ ਡੇਰੇ ਆ ਗਏ। ਉਸ ਧਨੀ ਨਾਲ ਬੀ ਆਪ ਨੇ ਚਾਹੇ ਜ਼ਿਮੀਂ ਗੁਰਦੁਆਰੇ ਦੀ ਸੀ, ਕੋਈ ਰੇੜਕਾ ਨਾ ਪਾਇਆ ਤੇ ਹੋਰ ਥਾਂ ਉੱਦਮ ਕਰਕੇ ਉਨ੍ਹਾਂ ਗ਼ਰੀਬਾਂ ਨੂੰ ਜਿਮੀਂ ਦਾ ਪ੍ਰਬੰਧ ਕਰਕੇ ਕੋਠੇ ਪੁਆ ਦਿੱਤੇ। ਥੋੜੇ ਦਿਨਾਂ ਪਿਛੋਂ ਹੀ ਕੋਈ ਅਜਿਹਾ ਭਾਣਾ ਵਰਤਿਆ ਕਿ ਉਸ ਧਨੀ ਦਾ ਵਪਾਰ ਬੰਦ ਹੋ ਗਿਆ ਤੇ ਓਹ ਗਾਂਧੀ ਦਿਨਾਂ ਵਿਚ ਹੀ ਗੁਰੂ ਮਿਹਰ ਹੇਠ ਇੰਨੇ ਫਲੇ ਫੁਲੇ ਕਿ ਭੇਰੇ ਵਿਚ ਉਨ੍ਹਾਂ ਦਾ ਸਾਨੀ ਕੋਈ ਨਹੀਂ ਸੀ ਜਾਪਦਾ।

੧੬. ਸਫ਼ੈਦਪੋਸ਼ਾਂ ਦੀ ਸਹਾਇਤਾ-

ਭਾਈ ਸਾਹਿਬ ਬੜੇ ਉਪਕਾਰੀ ਸੇ, ਦੂਜਿਆਂ ਦੇ ਦੁਖਾਂ ਤੇ ਤਕਲੀਫਾਂ ਨੂੰ ਨਹੀਂ ਵੇਖ ਸਕਦੇ ਸੇ। ਜੋ ਬੀ ਗੁਰਦਵਾਰੇ ਹਾਜਤਮੰਦ ਆਉਂਦਾ ਨਿਰਾਸ਼ ਨਹੀਂ ਜਾਂਦਾ ਸੀ। ਆਪ ਨੂੰ ਬਾਹਰ ਆਉਣ ਜਾਣ ਸਮੇਂ ਜਿਥੇ ਕੋਈ ਲੋੜਵੰਦ ਨਜ਼ਰੀਂ ਪੈਂਦਾ ਉਹਦੀ ਵਾਂਛਤ ਚੀਜ਼ ਉਥੇ ਹੀ ਪੁਚਾ ਦੇਂਦੇ ਸਨ। ਸਫ਼ੈਦਪੋਸ਼ ਲੋੜਵੰਦਾਂ ਦਾ ਆਪ ਨੂੰ ਖਾਸ ਖਿਆਲ ਰਹਿੰਦਾ ਸੀ। ਰਾਤ ਦੇ ਹਨੇਰੇ ਵਿਚ ਆਪ ਕਪੜੇ, ਅਨਾਜ ਤੇ ਨਕਦੀ ਇਕ ਸੇਵਾਦਾਰ ਨੂੰ ਚੁਕਾਕੇ ਡੇਰੇ ਵਿਚੋਂ ਤੁਰ ਪੈਂਦੇ। ਸਫ਼ੈਦਪੋਸ਼ਾਂ ਦੇ ਘਰੀਂ ਜਾ ਕੇ ਉਹਨਾਂ ਦੇ ਵਿਹੜਿਆਂ ਵਿਚ ਚੁਪ ਚੁਪਾਤੇ ਚੀਜ਼ਾਂ ਰੱਖਕੇ ਤੁਰ ਆਉਂਦੇ। ਇਸ ਗਲ ਵਿਚ ਇੰਨਾ ਲੁਕਾ ਰਖਦੇ ਕਿ ਘਰ ਵਾਲਿਆਂ ਤਕ ਨੂੰ ਵੀ ਇਸ ਗਲ ਦੀ ਖਬਰ ਨਾ ਹੁੰਦੀ ਕਿ ਇਹ ਪਦਾਰਥ ਕੌਣ ਰੱਖ ਗਿਆ ਹੈ ਤੇ ਕਿਸ ਵੇਲੇ ਰੱਖ ਗਿਆ ਹੈ। ਸਵੇਰੇ ਜਦ ਘਰ ਵਾਲੇ ਜਾਗਦੇ ਤਾਂ ਲੋੜੀਂਦੀਆਂ ਵਸਤਾਂ ਵਿਹੜੇ ਵਿਚ ਪਈਆਂ ਵੇਖਕੇ ਹੈਰਾਨ ਹੋ ਜਾਂਦੇ। ਅੰਤ ਇਹ ਗਲ ਸਭ ਨੂੰ ਹੌਲੀ ਹੌਲੀ ਪਤਾ ਲਗ ਹੀ ਗਈ ਕਿ ਇਹ ਮਿਹਰ ਭਾਈ ਸਾਹਿਬ ਭਾਈ ਬੁੱਧੂ ਸਾਹਿਬ ਜੀ ਦੀ ਹੈ, ਜੋ ਸਭ ਦੇ ਪੜਦੇ ਢਕ ਰਹੇ ਹਨ। ਇਸੇ ਤਰ੍ਹਾਂ ਨਾਲ ਤੀਵੀਆਂ ਦੀ ਰਾਹੀਂ ਪਿੰਡ ਦੀਆਂ ਵਿਧਵਾ ਇਸਤ੍ਰੀਆਂ

-੭੯-