ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੋ ਜਾਂਦੀ ਹੈ । ਕਈ ਵਾਰੀ ਇਹ ਪਾਠਕ ਦੇ ਆਪਣੇ ਅਨੁਭਵ ਦੀ ਡੂੰਘਾਈ ਉਤੇ ਨਿਰਭਰ ਕਰਦਾ ਹੈ ਕਿ ਉਹ ਕਿਸੇ ਪਾਤਰ ਦੇ ਮਨ ਦੀਆਂ ਕਿੰਨੀਆਂ ਕੁ ਪਰਤਾਂ ਖੋਲ੍ਹ ਸਕਦਾ | ਦੂਜੇ - ਦੁੱਗਲ ਦੀਆਂ ਕਹਾਣੀਆਂ ਦੀ ਬਣਤਰ ਘਟਨਾ-ਬਿੰਬ ਅਤੇ ਵਿਉਂਤਬੰਬ ਆਦਿ) ਉਹਨਾਂ ਦੇ ਵਸਤੂ ਦੀ ਪਛਾਣ ਦੀ ਕੁੰਜੀ ਹੁੰਦੀ ਹੈ । | ਆਪਣੀ ਦੂਜੀ ਗੱਲ ਦੀ ਵਿਆਖਿਆ ਲਈ ਅਸੀਂ ਦੁੱਗਲ ਦੀ ਕਹਾਣੀ ਕੁਲਸੁਮ ਲੈ ਸਕਦੇ ਹਾਂ। ਇਸ ਕਹਾਣੀ ਦੀ ਮੁਲ ਘਟਨਾ ਲਿੰਗ ਦੁਆਲੇ ਘੁੰਮਦੀ ਹੈ ਅਤੇ ਇਹ ਗੱਲ ਕਹਾਣੀ ਦੇ ਵਸਤੂ ਦੀ ਠੀਕ ਪਛਾਣ ਵਿਚ ਰੁਕਾਵਟ ਬਣ ਜਾਂਦੀ ਹੈ। ਇਹ ਦੁਖਾਂਤ ਦੁੱਗਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਨਾਲ ਵਾਪਰਦਾ ਹੈ । ਜਿਸ ਚੀਜ਼ ਨੂੰ ਲੇਖਕੇ ਬਧ ਕਰਾਉਣ ਦੇ ਇਕ ਸਾਧਨ ਵਜੋਂ ਵਰਤ ਰਿਹਾ ਹੈ, ਉਹੀ ਚੀਜ਼ ਬਧ ਕਰਾਉਣ ਦੇ ਰਾਹ ਵਿਚ ਵਿਘਣ ਬਣ ਬੈਠਦੀ ਹੈ । ਕ ਉਸ ਅਖੌਢ ਸੂਝ ਦਾ ਹੁੰਦਾ ਹੈ, ਜਿਹੜੀ ਬੰਬ ਦੇ ਅਰਥ ਸਮਝਣ ਨਾਲੋਂ ਬੰਬ ਵਿਚ ਹੀ ਫਸ ਕੇ ਰਹਿ ਜਾਂਦੀ ਹੈ । ਇਸ ਕਹਾਣੀ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਘਟਨਾ ਨਾਲ ਸੰਬੰਧਿਤ ਮੂਲ ਪਾਤਰ ਕੌਣ ਅਤੇ ਕਿਸ ਤਰ੍ਹਾਂ ਦੇ ਲੋਕ ਹਨ ? ਅਤੇ ਇਹ ਘਟਨਾ ਕਿਨ੍ਹਾਂ ਹਾਲਤਾਂ ਵਿਚ ਵਾਪਰ ਰਹੀ ਹੈ ? | ਕਹਾਣੀ ਦਾ ਇਕ ਪਾਤਰ ਬੁੱਢਾ ਬਾਬਾ ਹੈ । ਜੇ ਅਸੀਂ ਉਸ ਦੇ ਬੁੱਢੇ ਬਾਬੇ ਹੋਣ ਉਤੇ ਹੀ ਉਹ ਸਾਰੇ ਚੰਗੇ ਭਾਵ ਉਸ ਨਾਲ ਬੰਨ੍ਹ ਦਈਏ, ਜਿਹੜੇ ਬਜ਼ੁਰਗਾਂ ਨਾਲ ਬੱਝੇ ਹੁੰਦੇ ਹਨ ਤਾਂ ਇਹ ਸਾਡੀ ਗ਼ਲਤੀ ਹੋਵੇਗੀ । ਜਿਸ ਬੋਲੀ ਵਿਚ ਉਹ ਮਾਸਟਰ ਨੂੰ ਨਉਂਦਾ ਦੇਂਦਾ ਹੈ, ਜਿਸ ਬੋਲੀ ਨਾਲ ਉਹ ਮੁੜੇ ਅੰਦਰ ਜਾਂਦਾ ਅਤੇ ਜਿਥੇ ਕਾਰੇ ਨਾਲ ਉਹ ਕੁੜੀ ਦੀ ਆਕੜ ਭੰਨਦਾ ਹੈ, ਉਹ ਸਭ ਕੁਝ ਸਪਸ਼ਟ ਕਰਦਾ ਹੈ ਕਿ ਬਜ਼ੁਰਗ ਵਿਚ ਸ਼ਰਾਫਤ ਦਾ ਅੰਸ਼ ਸ਼ਾਇਦ ਵੰਡਣ ਵਾਲੀ ਗੱਲ ਹੋਵੇ । ਦੂਜਾ ਪਾਤਰ ਮਾਸਟਰ ਹੈ । ਜੇ ਉਸ ਦੇ ਪੇਸ਼ ਕਰਕੇ ਅਸੀਂ ਉਸ ਨੂੰ ਪਵਿਤਰ ਮੰਨ ਲਈਏ ਤਾਂ ਅਸੀਂ ਗਲਤੀ ਕਰ ਰਹੇ ਹੋਵਾਂਗੇ । ਕਹਾਣੀ ਤੋਂ ਪ੍ਰਤੱਖ ਹੈ ਕਿ ਉਸ ਦੀ ਉਪਰਲੀ ਤਰ੍ਹਾਂ ਦੇ ਬਜ਼ੁਰਗ ਨਾਲ ਸਾਝਭਿਆਲੀ ਪੁਰਾਣੀ ਹੈ, ਅਤੇ ਸ਼ਾਇਦ ਇਹ ਖਾਣ-ਪੀਣ ਤਕ ਹੀ ਸੀਮਤ ਨਹੀਂ'। ਬੁੱਢਾ ਆਪਣੇ ਸਰੂਪ ਤੋਂ ਗਲਤ ਲਾਭ ਉਠਾਉਂਦਾ, ਕੁੜੀ ਨੂੰ ਭਰਮਾ ਅਤੇ ਫਸਾ ਲਿਆਇਆ ਹੈ । ਇਖ਼ਲਾਕ ਦਾ ਖ਼ਿਆਲ ਮਾਸਟਰ ਨੂੰ ਵੀ ਕੋਈ ਨਹੀਂ, ਸਿਰਫ਼ ਉਹ ਅਜੇ ਬੁੱਢੇ ਜਿੰਨਾ ਖੁੰਢ ਨਹੀਂ । ਅਤੇ ਇਹ ਘਟਨਾ ਵਾਪਰ ਰਹੀ ਹੈ ਇਕ ਐਸੇ ਮਾਹੌਲ ਵਿਚ, ਜਿਸ ਵਿਚ ਸ਼ਰਾਫ਼ਤ ਦਾ ਪੱਲਾ ਵੇਸੇ ਹੀ ਸੱਖਣਾ ਹੈ । ਇਸ ਸਭ ਕਾਸੇ ਨੂੰ ਹੋਰ ਵੀ ਤੀਖਣਤਾ ਉਹ ਸਮਾਜਕ fਪਿਛੋਕੜ ਦੇ ਦੇਂਦਾ ਹੈ ਜਿਸ ਵਿਚ ਹਿੰਦੂ-ਸਿੱਖ ਕੁੜੀਆਂ ਦਿਨ ਦੀ ਰੌਸ਼ਨੀ ਵਿਚ ਬਾਹਰ ਨਹੀਂ ਨਿਕਲ ਸਕਦੀਆਂ ਸਨ । ਮੁਸਲਮਾਨ ਗੁੰਡੇ ਲੰਘਦੀ-ਪਲੰਘਦੀ ਖਤ੍ਰਿਣੀ 'ਤੇ 98