ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਾਨਣ ਵਿਚ ਅਸੀਂ ਉਸ ਵਿਚ ਵੀ ਸ਼ੀਰੀ (ਖੱਟਾ-ਮਿੱਠਾ ਸੁਆਦ) ਦਾ ਚਿਹਰਾ ਪਛਾਣ ਸਕਦੇ ਹਾਂ । ਸਿਰਫ਼ ਸ਼ੀਰੀ ਦਾ ਚਿਤ੍ਰ ਵਧੇਰੇ ਸ਼ਖ਼ੀ ਭਰਿਆ ਹੈ, ਜਦ ਕਿ ਹਬੀਬ ਜਾਨ ਨੂੰ ਚਿਣ ਵਿਚ ਲੇਖਕ ਨੇ ਸੰਜਮ ਤੋਂ ਕੰਮ ਲਿਆ ਹੈ, ਕਿਉਂਕਿ ਉਸ ਦੀ ਸਥਿਤੀ ਇਸ ਸੰਜਮ ਦੀ ਮੰਗ ਕਰਦੀ ਹੈ । ਇਸੇ ਚਾਨਣ ਵਿਚ ਹੀ ਅਖ਼ੀਰ ਵਿਚ ਕੀਤੀ ਗਈ ਟਿੱਪਣੀ ਸਮਝ ਆਉਂਦੀ ਹੈ - ਉਹ ਤੇ ਖਬਰੇ ਕਈ ਵਰੇ ਉਡੀਕ ਸਕਦੀ ਸੀ, ਇਕ ਹੋਰ ਕਿਲ੍ਹੇ ਨੂੰ ਢਾਹੁਣ ਲਈ ।..." (ਸਫ਼ਾ 224) । | ਕਦਰਾਂ-ਕੀਮਤਾਂ ਦੇ ਇਸ ਸਾਰੇ ਸੰਬਾਦ ਵਿਚ ਲੇਖਕ ਨਿਰਪਖ ਹੋਣ ਦਾ ਪ੍ਰਭਾਵ ਪਾਉਂਦਾ ਹੈ । ਪਰ ਇਹ ਉਸ ਦੀ ਕਲਾ ਹੈ, ਰਜ਼ਾ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਲੇਖਕ ਨਿਰਪਖ ਨਹੀਂ ਹੁੰਦਾ, ਦੁੱਗਲ ਵੀ ਨਹੀਂ । ਅਤੇ ਜਿਥੇ ਉਸ ਨੂੰ ਖ਼ਿਆਲ ਹੋਵੇ ਕਿ ਭੁਲੇਖਾ ਪੈਣ ਦੀ ਸੰਭਾਵਨਾ ਹੈ, ਉਥੇ ਉਹ ਕੋਈ ਨਾ ਕੋਈ ਟਿੱਪਣੀ ਕਰ ਦੇਂਦਾ ਹੈ । “ਔਰਤ ਜ਼ਾਤ" ਕਹਾਣੀ ਦਾ ਨਾਂ ਇਸ ਤਰਾਂ ਦੀ ਟਿੱਪਣੀ ਹੈ । ਲੇਖਕ ਸ਼ਕੀਲ ਤਿ ਤਾਂ ਹਮਦਰਦੀ ਰਖਦਾ ਹੀ ਨਹੀਂ, ਪਰ ਬੇਗਮ ਸ਼ਕਲ ਤ ਵੀ ਹਮਦਰਦੀ ਨਹੀਂ ਪੈਦਾ ਕਰਨੀ ਚਾਹੁੰਦਾ, ਸਗੋਂ ਉਸ ਤਰਾਂ ਦੇ ਜ਼ਿਹਨੀਅਤ ਵਾਲੀ ਔਰਤ ਦੇ ਵਿਰੁਧ ਭਾਵਨਾ ਭਰਨਾ ਚਾਹੁੰਦਾ ਹੈ । ਗੰਨੇ ਦੇ ਬਾਪੂ' ਵਿਚ ਅਖੀਰ ਉਤੇ ਬੱਚੇ ਵਲੋਂ ਅਭੋਲ ਕਰਾਇਆ ਗਿਆ ਸਵਾਲ - 'ਮਾਂ ਹੁਣ ਇਹ ਬਾਪੂ ਕਦੋਂ ਮਰੇਗਾ ?" ਵੀ ਬਾਲ ਮਨੋਵਿਗਿਆਨ ਦਾ ਆਸਰਾ ਲੈ ਕੇ ਕੀਤੀ ਗਈ ਟਿਪਣੀ ਹੀ ਹੈ। ਇਹ ਕਹਾਣੀ ਚੈਖ਼ਵ ਦੀ ਕਲਾ ਦੀ ਯਾਦ ਦੁਆਉਂਦੀ ਹੈ । “ਮੰਜੀਰੇ ਦਾ ਚੰਗੇਰਾ ਰੱਬ' ਵਿਚ ਸ਼ਬਦ 'ਚੰਗੇਰਾ' ਵੀ ਇਕ ਟਿੱਪਣੀ ਹੀ ਹੈ । ਇਥੇ ਇਕ ਆਦਿਵਾਸੀ ਕਬੀਲਾ ਜੰਗਲਾਂ ਦੇ ਸਾਦੇ, ਸਵੱਛ ਤੇ ਨਿਰਛਲ ਜੀਵਨ ਦਾ ਤਿਆਗ ਕਰ ਕੇ ਸ਼ਹਿਰੀ ਕਦਰਾਂ-ਕੀਮਤਾਂ ਦੇ ਜੰਗਲ ਵਿਚ ਆ ਫਸਿਆ ਹੈ। ਆਪਣੇ ਆਪ ਵਿਚ ਇਹ ਕਹਾਣੀ ਇਕ ਚੰਗੀ ਸਮਾਜ-ਵਿਗਿਆਨਕ ਸਟੱਡੀ ਹੈ । "ਇਕ ਛਿੱਟ ਚਾਨਣ ਦੀ ਕਹਾਣੀ ਵਧੇਰੇ ਸਪਸ਼ਟ ਹੋ ਜਾਇਗੀ ਜੇ ਇਹ ਪਤਾ ਹੋਵੇ ਕਿ ਇਸ ਵਿਚ ਲੇਖਕ ਨੇ ਅਸਤਿਤਵਵਾਦੀ ਢੰਗ ਅਪਣਾਇਆ ਹੈ । ਇਹ ਢੰਗ ਦੁੱਗਲ ਨੇ ਕੁਝ ਹੋਰ ਕਹਾਣੀਆਂ ਵਿਚ ਵੀ ਅਪਣਾਇਆ ਹੈ, ਭਾਵੇਂ ਦੁੱਗਲ ਨੇ ਅਸਤਿਤਵਵਾਦੀ ਫ਼ਲਸਫ਼ਾ ਕਦੀ ਨਹੀਂ ਅਪਣਾਇਆ ਅਤੇ ਇਹ ਗੱਲ ਉਸ ਦੇ ਹੱਕ ਵਿਚ ਜਾਂਦੀ ਹੈ । ਸੰਕਟ ਅਤੇ ਮੌਤ-ਸfਥਿਤੀ ਵਿਚ ਵਾਪਰ ਰਹੀ ਇਹ ਕਹਾਣੀ ਵੀ ਆਪਣਾ ਸਮਾਧਾਨ ਕਿਸੇ ਦੂਰ ਦੇ ਫ਼ਲੈਸ਼ ਨਾਲ ਕਰਦੀ ਹੈ । ਹਾਲਾਂਕਿ ਇਹ ਮੁੱਖ ਘਟਨਾ ਵੀ ਮੁੱਖ ਪਾਤਰ ਨਾਲ ਇਕ ਵਿਅੰਗ ਹੀ ਹੈ । ਪਰ ਇਹ ਉਸ ਦੇ ਜੀਵਨ ਵਿਚਲੀ ਇੱਕੋ ਇੱਕ ਘਟਨਾ ਹੈ ਜਿਸ ਨਾਲ ਉਹ ਆਪਣੇ ਆਪ ਨੂੰ ਧੋਖਾ ਦੇ ਸਕਦਾ ਹੈ। 'ਕੀ ਮਾਸਟਰ ਜੀ, ਮਾਸਟਰ ਜੀ ਹਰ ਵੇਲੇ ਕਰਦੀ ਰਹਿੰਦੀ ਏ ।" ਅਤੇ "ਇੰਜ fਪਿੰਡ ਦੀ ਕੋਈ ਕੁੜੀ ਵਿਆਹ ਵੇਲੇ ਨਹੀਂ ਸੀ ਰੋਈ ਜਿਵੇਂ ਨੰਬਰ ਦਾਰ ਦੀ ਜਾਈ ਹੋਈ ਸੀ । ਇਹ ਦੋਵੇਂ ਸਾਧਾਰਣ ਘਟਨਾਵਾਂ 101