ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹਨ ਜਿਨ੍ਹਾਂ ਨੂੰ ਮਾਸਟਰ ਮੁੱਖ ਅਸਾਧਾਰਨ ਅਰਥ ਦੇ ਰਿਹਾ ਹੈ । ਇਹਨਾਂ ਤੋਂ ਨੰਬਰਦਾਰ ਦੀ ਕੁੜੀ ਦੇ ਉਸ ਪ੍ਰਤਿ ਕਿਸੇ ਉਚੇਚੇ ਭਾਵ ਦਾ ਪਤਾ ਨਹੀਂ ਲਗਦਾ। ਪਰ ਆਪਣੀ ਸਥਿਤੀ ਵਿਚ ਮਾਸਟਰ ਆਪਣੇ ਝਾਵਲੇ ਨੂੰ ਕਾਇਮ ਰੱਖ ਸਕਦਾ ਹੈ । ਉਸ ਦੇ ਸਾਰੇ ਹਨੇਰੇ ਜੀਵਨ ਵਿਚ ਚਾਨਣ ਦੀ ਇਸ ਇਕ ਛਿੱਟ ਦਾ ਵਜੂਦ ਵੀ ਸਿਰਫ਼ ਧੋਖਾ ਹੈ । ਪਰ ਇਹ ਧੋਖਾ ਵੀ ਪਿਆਰਾ ਹੈ, ਕਿਉਂਕਿ ਕਿਸੇ ਹੋਰ ਘਟਨਾ ਤੋਂ ਤਾਂ ਇਹ ਵੀ ਨਹੀਂ ਹੁੰਦਾ। ਆਪਣੀਆਂ ਨਿੱਕੀਆਂ ਕਹਾਣੀਆਂ ਵਿਚ ਦੁੱਗਲ ਦੀ ਕਲਾ ਨਿਰੋਲ ਯਥਾਰਥ ਨੂੰ ਪੇਸ਼ ਕਰਨ ਉਤੇ ਕੇਂਦਰਿਤ ਹੁੰਦੀ ਹੈ । | ਉਸ ਦੀਆਂ ਕਹਾਣੀਆਂ ਵਿਚ ਜੋ ਕੁਝ ਵਾਪਰਦਾ ਹੈ, ਇੰਨ ਬਿੰਨ ਉਝ ਵਾਪਰਦਾ ਹੈ, ਜਿਵੇਂ ਕਿ ਸਮਾਜ ਵਿਚ ਹੁੰਦਾ ਹੈ, ਉਸ ਤੋਂ ਛੁੱਟ ਕਿਸੇ ਤਰਾਂ ਹੋਰ ਵਾਪਰ ਨਹੀਂ ਸਕਦਾ। ਪਰ ਦੁੱਗਲ ਦੀਆਂ ਕਹਾਣੀਆਂ ਪੜ੍ਹ ਕੇ ਇੰਝ ਵਾਪਰਨਾ ਨਹੀਂ ਸੀ ਚਾਹੀਦਾ । ਪਹਿਲਾ ਦੁੱਗਲ ਦਾ ਵਸਤੁ ਹੈ । ਦੂਜਾ ਗਲ ਦਾ ਵਿਸ਼ਾ ਹੈ । 102