ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਗਤੀਵਾਦ - ਕੱਲ, ਅੱਜ ਤੇ ਭਲਕ | ਸਾਹਿਤ ਵਿਚ ਪ੍ਰਗਤੀਵਾਦੀ ਧਾਰਾ ਇਕ ਜਥੇਬੰਦ ਉਦਮ ਸੀ, ਜਿਸ ਨੇ ਸਾਹਿਤਕ fਪੜ ਵਿਚ ਇਕ ਨਵੀਂ ਜਾਤੀ ਲੈ ਆਂਦੀ : ਸਾਹਿਤ ਨੂੰ ਚੇਤੰਨ ਤੌਰ ਉਤੇ ਸਮਾਜਕ ਕਾਇਆ-ਪਲਟੀ ਦੇ ਯਤਨਾਂ ਦਾ ਅੰਗ ਬਣਾਇਆ । ਸਾਮੰਤੀ ਅਤੇ ਅਨੇਰ ਬਿਰਤੀ ਵਾਲੀਆਂ ਕਦਰਾਂ-ਕੀਮਤਾਂ ਨਾਲ ਲੋਹਾ ਲਿਆਂ । ਸਾਹਿਤ ਨੂੰ ਨਵਾਂ ਵਿਸ਼ਾ-ਵਸਤੂ ਤੇ ਰੂਪ ਬਖ਼ਸ਼ਿਆ। ਸਾਹਿਤਲੋਚਨਾ ਨੂੰ ਨਵੀਂ ਦ੍ਰਿਸ਼ਟੀ ਅਤੇ ਮੁਹਾਵਰਾ ਦਿੱਤਾ । ਪੰਜਾਬੀ ਸਾਹਿਤ ਦੇ ਪਿੜ ਵਿਚ ਇਸ ਧਾਰਾ ਦੀ ਦੇਣ ਬਾਰੇ ਕੋਈ ਵੀ ਅਤਿਕਥਨੀ ਕਰਨਾ ਮੁਸ਼ਕਲ ਹੈ । ਪ੍ਰਗਤੀਵਾਦੀ ਧਾਰਾ ਗੁਣਾਤਮਕ ਤੌਰ ਉਤੇ ਪੰਜਾਬੀ ਸਾਹਿਤ ਅਤੇ ਸਾਹਿਤਾਲੋਚਨਾ ਨੂੰ ਕੋਈ ਛਲਾਂਗਾ ਅਗੇ ਲੈ ਗਈ । ਅੱਜ ਪ੍ਰਗਤੀਵਾਦ ਦੀ ਗੱਲ ਕਰਨ ਲੱਗਿਆਂ ਉਪਰੋਕਤ ਤੱਥਾਂ ਦਾ ਦੁਹਰਾਇਆ ਜਾਣਾ ਅਤੇ ਇਨ੍ਹਾਂ ਉਤੇ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ । ਇਹ ਧਾਰ ਚੌਥੇ ਦਹਾਕੇ ਦੇ ਦੂਜੇ ਅੱਧ ਵਿਚ ਹੋਂਦ ਵਿਚ ਆਈ । ਪੰਜਾਬੀ ਵਿਚ ਇਹ 1947 ਤੋਂ ਮਗਰੋਂ ਕਾਫ਼ੀ ਸਮੇਂ ਤਕ ਸਾਹਿਤ ਦੀ ਇਕੋ ਇਕ ਧਾਰਾ ਬਣੀ ਰਹੀ । 1957 ਦੇ ਆਸ ਪਾਸ ਇਸ ਨੂੰ ਪਹਿਲੇ ਝਟਕੇ ਲੱਗੇ । 1962 ਵਿਚ ਇਸ ਦਾ ਜਥੇਬੰਦਕ ਦੌਰ ਲਗ ਭੇਰ ਖੜੋਤ ਦੀ ਅਵਸਥਾ ਵਿਚ ਆ ਗਿਆ । ਵੈਸੇ ਉਪਰਲੀਆਂ ਸਾਰੀਆਂ ਤਾਰੀਖ਼ ਕੌਮਾਂਤਰੀ ਅਤੇ ਕੌਮੀ ਪੱਖੋਂ ਮਹੱਤਵਪੂਰਨ ਹਨ । ਇਸ ਲਹਿਰ ਦਾ ਆਰੰਭ ਫ਼ਜ਼ਮ ਦੇ ਉਭਾਰ ਅਤੇ ਨਾਲ ਹੀ ਸ਼ਿਜ਼ਮ-ਵਿਰੋਧ ਦੇ ਰੂਪ ਧਾਰਨ ਨਾਲ ਜੁੜਿਆ ਹੋਇਆ ਹੈ । 1947 ਅਤੇ 1949 ਦਾ ਸਮਾਂ ਦੋ ਵੱਡੇ ਏਸ਼ੀਆਈ ਦੇਸ਼ਾਂ, ਭਾਰਤ ਅਤੇ ਚੀਨ ਦੇ ਆਜ਼ਾਦ ਹੋਣ ਨਾਲ ਜੁੜਿਆ ਹੋਇਆ ਹੈ । ਮਗਰੋਲੀ ਘਟਨਾ ਖ਼ਾਸ ਕਰਕੇ ਏਸ਼ੀਆਈ ਮਨ ਲਈ ਉਤਸ਼ਾਹ ਦਾ ਸੋਮਾ ਸੀ । 1957 ਦੇ ਆਸਪਾਸ ਕਮਿਉਨਿਸਟ ਲਹਿਰ ਵਿਚ ਸ਼ਖ਼ਸੀ ਪੂਜਾ ਅਤੇ ਕੱਟੜ-ਪੰਥੀ ਦੇ ਖ਼ਿਲਾਫ਼ ਘੋਲ ਦੀ ਤੀਖਣਤਾ ਦਾ ਅਤੇ ਨਾਲ ਹੀ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਤੇੜ ਦੇ ਪਹਿਲੇ ਚੰਨ ਸਾਹਮਣੇ ਆਉਣ ਦਾ ਸਮਾਂ ਸੀ । ਇਹ ਦੋਵੇਂ ਚੀਜ਼ਾਂ ਨਾ ਸਿਰਫ਼ ਕਮਿਊਨਿਸਟਾਂ 26