ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੇ ਮਨਾਂ ਵਿਚ ਹੀ ਸਗੋਂ ਸੁਹਿਰਦ ਪ੍ਰਗਤੀਵਾਦੀ ਚਿੰਤਕਾਂ ਦੇ ਮਨਾਂ ਵਿਚ ਵੀ ਅਨਿਸ਼ਚਿਤਤਾ ਜਿਹੀ ਪੈਦਾ ਕਰ ਰਹੀਆਂ ਸਨ । ਇਹ ਅਨਿਸਚਿਤਤਾ ਪ੍ਰਗਤੀਵਾਦੀ ਧਾਰਾ ਦੇ ਵਿਰੋਧੀਆਂ ਲਈ ਇਸ ਉਤੇ ਵਾਰ ਕਰਨ ਦਾ ਉਚਿਤ ਮੌਕਾ ਸੀ । ਉਹਨਾਂ ਨੇ ਵੀ ਮਕਾਨੀਅਤ ਅਤੇ ਕੱਟੜਤਾ ਤੋਂ ਛੁਟਕਾਰਾ ਪਾਉਣ ਦਾ ਨਾਅਰਾ ਲਾਇਆ । ਇਹਨਾਂ ਦੋਹਾਂ ਨੁਕਤਿਆਂ ਉਤੇ ਪ੍ਰਗਤੀਵਾਦ ਆਮ ਕਰਕੇ ਅਤੇ ਕਮਿਊਨਿਸਟ ਖ਼ਾਸ ਕਰਕੇ ਆਪਣਾ ਬਚਾਓ ਕਰਨ ਦੇ ਪੈਂਤੜੇ ਉਤੇ ਆ ਚੁਕੇ ਸਨ, ਤਾਂ ਵੀ ਵਿਵਾਦ ਜ਼ੋਰ ਦਾ ਚੱਲਿਆ। ਪਰ 1962 ਦੀ ਹਿੰਦਚੀਨ ਜੰਗ ਨੇ ਅਤੇ ਮਗਰੋਂ ਕਮਿਉਨਿਸਟ ਲਹਿਰ ਦੀ ਦੁਫੇੜ ਨੇ ਪ੍ਰਗਤੀਵਾਦੀ ਸਫ਼ਾਂ ਨੂੰ ਪੂਰੀ ਤਰ੍ਹਾਂ ਖਿੰਡਾ ਦਿੱਤਾ। ਹਾਲ ਦੀ ਘੜੀ ਇਸ ਸਾਰੇ ਇਤਿਹਾਸ ਵਿਚੋਂ ਇਕ ਨੁਕਤਾ ਉਘੜਦਾ ਹੈ, ਕਿ ਅੱਜ ਵੀ ਅਸੀਂ ਪ੍ਰਗਤੀਵਾਦੀ ਧਾਰਾ ਬਾਰੇ ਸੋਚਦਿਆਂ ਇਸ ਦੀ ਹੋਣੀ ਦਾ ਕੌਮੀ ਅਤੇ ਕੌਮਾਂਤਰੀ ਰਾਜਸੀਂ ਹਾਲਤਾਂ ਤੋਂ ਵੱਖ ਰੱਖ ਕੇ ਜੇ ਕੋਈ ਸੰਕਲਪ ਬਣਾਵਾਂਗੇ ਤਾਂ ਅਸੀਂ ਭੇਟਕ ਜਾਵਾਂਗੇ । ਇਥੇ ਹੀ ਇਕ ਗੱਲ ਉਤੇ ਹੋਰ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ । ਪ੍ਰਗਤੀਵਾਦੀ ਧਾਰਾ ਵਿਚਲੀ ਸਿੱਥਲਤਾ ਦੇ fਪਿਛਲੇ ਵੀਹ ਸਾਲਾਂ ਵਿਚ ਵੀ ਸਾਹਿਤ ਰਚਣ ਵਾਲਿਆਂ ਅਤੇ ਸਾਹਿਤ ਪਰਖਣ ਵਾਲਿਆਂ ਦੀ ਭਾਰੀ ਬਹੁਗਿਣਤੀ ਲਈ ਆਧਾਰ ਅਤੇ ਮਾਪ ਇਹ ਕਸੌਟੀ ਰਹੀ ਹੈ ਕਿ ਕੋਈ ਕਿਰਤ ਜੀਵਨ ਪ੍ਰਤ ਕੋਈ ਉਸਾਰੂ ਪਹੁੰਚ ਅਪਣਾਉਂਦੀ ਹੈ ਜਾਂ ਨਹੀਂ। ਸੰਰਚਨਾਵਾਦੀ ਜਾਂ ਨਵੀਨਤਾਵਾਦੀ ਔਝੜ ਬੇਸ਼ਕ ਇਸ ਵਿਚ ਨਹੀਂ ਆਉਂਦੀ, ਪਰ ਇਹ ਔਝੜ ਨਾ ਸਥਾਈ ਹੈ ਨਾ ਗਿਣਤੀ ਵਿਚ ਬਹੁਤੀ । ਪ੍ਰਗਤੀਵਾਦੀ ਜਥੇਬੰਦੀ ਤੋਂ ਬਿਨਾਂ ਹੀ ਪ੍ਰਗਤੀਵਾਦੀ ਆਦਰਸ਼ਾਂ ਉਤੇ ਪੂਰਾ ਉਤਰਨ ਵਾਲਾ ਸਾਹਿਤ ਪਿਛਲੇ ਚੋਂ ਦਹਾਕਿਆਂ ਵਿਚ ਨਿਰੰਤਰ ਰਚਿਆ ਜਾ ਰਿਹਾ ਹੈ । ਆਪਣੇ ਸਾਹਿਤ ਦੇ ਇਤਿਹਾਸ ਵਿਚਲੀ ਹਰ ਜਿਊਣ ਜੋਗੀ ਕਿਰਤ ਨੂੰ ਅਸੀਂ ਉਪਰੋਕਤ ਕਸੌਟੀ ਉਤੇ ਹੀ ਪਰਖਦੇ ਹਾਂ । ਇਹ ਇਕ ਸਥਾਈ ਸਾਹਿਤ-ਦ੍ਰਿਸ਼ਟੀ ਹੈ ਜਿਹੜੀ ਪ੍ਰਗਤੀਵਾਦੀ ਧਾਰਾ ਦੀ ਦੇਣ ਹੈ । ਸਮਾਂ ਗੁਜ਼ਰਨ ਨਾਲ ਇਸ ਵਿਚ ਵਿਸ਼ਾਲਤਾ ਅਤੇ ਡੂੰਘਆਈ ਆ ਸਕਦੀ ਹੈ । ਪਰ ਇਸ ਦੀ ਥਾਂ ਕਿਸੇ ਹੋਰ ਦ੍ਰਿਸ਼ਟੀ ਦਾ ਆਉਣਾ ਮੁਸ਼ਕਿਲ ਹੈ । ਤਾਂ ਵੀ ਜਥੇਬੰਦੀ ਤੋਂ ਬਿਨਾਂ ਇਸ ਦ੍ਰਿਸ਼ਟੀ ਦੇ ਔਝੜ ਪੈਣ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ ਕਿਉਂਕ, ਜਿਵੇਂ ਅਸੀਂ ਪਹਿਲਾਂ ਕਹਿ ਆਏ ਹਾਂ, ਇਹ ਦ੍ਰਿਸ਼ਟੀ ਸਾਹਿਤ ਨੂੰ ਚੇਤੰਨ ਤੌਰ ਉਤੇ ਸਮਾਜਕ ਕਾਇਆ-ਪਲਟੀ ਦੇ ਯਤਨਾਂ ਦਾ ਅੰਗ ਬਣਾਉਣ ਦੇ ਜਥੇਬੰਦ ਉਦਮ ਦਾ ਹੀ ਸਿੱਟਾ ਸੀ । ਪਰ ਪਿਛਲੇ ਦੋ ਦਹਾਕਿਆਂ ਦਾ ਇਹ ਵਿਰੋਧ ਵੀ ਬੜਾ ਉਘੜਵਾਂ ਹੈ ਕਿ ਇਕ ਐਸੀ ਸੋਬਾਈ ਦ੍ਰਿਸ਼ਟੀ ਰੱਖਣ ਦੇ ਬਾਵਜੂਦ, ਜਿਹੜੀ ਪ੍ਰਗਤੀਵਾਦੀ ਧਾਰਾ ਦੀ ਦੇਣ ਹੈ, ਪ੍ਰਗਤੀਵਾਦੀ ਲੇਖਕ ਜਥੇਬੰਦੀ ਨੂੰ ਹਰਕਤ ਵਿਚ ਲਿਆਉਣ ਦੇ ਸਾਰੇ ਯਤਨ ਅਸਫਲ 27