ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪ੍ਰਗਤੀਵਾਦ ਦੇ ਨਾਂਅ ਲਾ ਦੇਣਾ ਜਿਹੜੇ ਅਸਲ ਵਿਚ ਇਸ ਦੇ ਨਹੀਂ, ਇਸ ਲਹਿਰ ਵਿਚਲੀ ਖੜੋਤ ਦਾ ਮੁੱਖ ਕਾਰਨ ਬਣੇ । ਸਾਨੂੰ ਪਤਾ ਹੈ ਕਿ ਪ੍ਰਗਤੀਵਾਦ ਨੂੰ ਅਵਿਕਸਤ ਦੇਸ਼ਾਂ ਦਾ ਸਮਾਜਵਾਦੀ ਯਥਾਰਥਵਾਦ ਦਸਿਆ ਜਾਂਦਾ ਰਿਹਾ ਹੈ। ਪ੍ਰਗਤੀਵਾਦ ਨੂੰ ਮਾਰਕਸਵਾਦ ਹੀ ਦਸਿਆ ਜਾਂਦਾ ਹੈ । ਪ੍ਰਗਤੀਵਾਦ ਦੇ ਪਲੈਟਫ਼ਾਰਮ ਤੋਂ ਉਹ ਲੜਾਈ ਲੜੀ ਜਾਂਦੀ ਰਹੀ ਹੈ, ਜਿਹੜੀ ਇਸ ਦੀ ਆਪਣੀ ਨਹੀਂ ਸੀ । ਇਸ ਦਾ ਮਾਰਕਸਵਾਦ ਨੂੰ ਕੋਈ ਲਾਭ ਨਹੀਂ ਹੋਇਆ, ਪ੍ਰਗਤੀਵਾਦ ਨੂੰ ਹਾਨੀ ਜ਼ਰੂਰ ਹੋਈ ਹੈ । ਇਸੇ ਗ਼ਲਤ ਪਹੁੰਚ ਦਾ ਸਿੱਟਾ ਉਹ ਉਪਭਾਵਕਤਾ ਅਤੇ ਸਰਲੀਕਰਨ ਸੀ, ਜਿਸ ਵਿਚ ਉਸ ਸਮੇਂ ਦਾ ਸਾਹਿਤ ਭਰਪੂਰ ਰਿਹਾ ਹੈ । ਸਰਲੀਕਰਨ ਦਾ ਸਿੱਟਾ ਰਚਣਈ ਸਾਹਿਤ ਵਿਚ ਕਲਾਹੀਣਤਾ ਵਿਚ ਨਿਕਲਦਾ ਹੈ, ਜਦ ਕਿ ਸਿਧਾਂਤਕ ਸਾਹਿਤ ਅਤੇ ਆਲੋਚਨਾ ਵਿਚ ਇਸ ਦਾ ਮਤਲਬ ਨਿਰਮੂਲ ਆਰੋਪਣ ਅਤੇ ਪੇਤਲੀਆਂ ਬੁਨਿਆਦੀ ਉਤੇ ਭਰਪੂਰ ਸ਼ਲਾਘਾ ਹੁੰਦਾ ਹੈ । ਉਪਭਾਵਕਤਾ ਅਤੇ ਸਰਲੀਕਰਨ ਕਦੀ ਵੀ ਚਾਨਣ ਦਾ ਕੰਮ ਨਹੀਂ ਕਰਦੇ । ਸਗੋਂ ਧੀ ਨੂੰ ਜਕੜਦੇ ਹਨ, ਇਸ ਦੇ ਵਿਕਾਸ ਨੂੰ ਅਸੰਭਵ ਬਣਾਉਂਦੇ ਹਨ । ਇਹ ਸਾਨੂੰ ਯਥਾਰਥ ਦੇ ਸਵਾਮੀ ਨਹੀਂ ਬਣਾਉਂਦੇ ਸਗ` ਯਥਾਰਥ ਦੇ ਗੁਲਾਮ ਬਣਾਉਣ ਵਲ ਲੈ ਜਾਂਦੇ ਹਨ। ਜ਼ਿੰਦਗੀ ਖ਼ੁਦ ਸਰਲੀਕਰਨ ਨੂੰ ਬਰਦਾਸ਼ਤ ਨਹੀਂ ਕਰਦੀ । ਇਸ ਵਿਚ ਨਾ ਨਿਰੋਲ ਦੇਵਤੇ ਹਨ, ਨਾ ਦਿੱਤੇ। ਇਸ ਵਿਚ ਹਰ ਚੀਜ਼ ਦੇ ਸੌ ਸੌ ਪੱਖ ਹੁੰਦੇ ਹਨ ਅਤੇ ਹਰ ਪੱਖ ਜ਼ਿੰਦਗੀ ਵਿਚ ਆਪਣੀ ਆਪਣੀ ਚੰਗੀ ਮਾੜੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ । ਇਸ ਭੂਮਿਕਾ ਨੂੰ ਸਰਬੰਗੀ ਤੌਰ ਉਤੇ ਪੇਸ਼ ਕਰਦੇ ਬਿੰਬ ਹੀ ਸਾਹਿਤ ਵਿਚ ਜਾਨ ਭਰਦੇ ਹਨ, ਸਾਡੀ ਸੂਝ ਵਿਚ ਵਾਧਾ ਕਰਦੇ ਹਨ, ਜ਼ਿੰਦਗੀ ਦੀ ਤੋਰ ਬਾਰੇ ਸਾਨੂੰ ਗਿਆਨ ਦੇ ਹਨ, ਸਾਡੀ ਚੇਤਨਾ ਨੂੰ ਉਚੇਰੀ ਪੱਧਰ ਉਤੇ ਲਿਜਾਂਦੇ ਹਨ । ਯਥਾਰਥ ਦੀ ਇਸ ਤਰ੍ਹਾਂ ਦੀ ਸਰਬੰਗੀ ਪੇਸ਼ਕਾਰੀ ਸਾਹਿਤ ਨੂੰ ਸਮੇਂ ਦੀਆਂ ਸੀਮਾਂ ਤੋਂ ਉਤਾਂਹ ਚੁੱਕਦੀ ਹੈ । ਇਸ ਤਰਾਂ ਦੀ ਪੇਸ਼ਕਾਰੀ ਕਸੇ ਵੀ ਸੁਹਿਰਦ ਸਹਿਤਕਾਰ ਦਾ ਟੀਚਾ ਅਤੇ ਸੁਹਿਰਦ ਆਲੋਚਨਾ ਦੀ ਮੰਗ ਹੁੰਦੀ ਹੈ । ਸਾਡੀ ਗਲਪ ਵਿਚ ਵੀ ਅਤੇ ਸਾਹਿਤ-ਚਿੰਤਨ ਵਿਚ ਵੀ ਹੁਣ ਇਸ ਤਰਾਂ ਦਾ ਸਰਲੀਕਰਨ ਘਟਿਆ ਹੈ । ਇਹ ਇਕ ਚੰਗੀ ਅਲਾਮਤੇ ਹੈ, ਜਿਸ ਤੋਂ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਮੁੜ-ਸਰਗਰਮ ਹੋਈ ਪ੍ਰਗਤੀਵਾਦੀ ਧਾਰਾ ਨੂੰ ਪੁਰਾਣੀ ਰਟ ਵਿਚ ਪੈਣ ਤੋਂ ਰੋਕੇਗੀ । ਸਰਲੀਕਰਨ ਘਟਣ ਦਾ ਇਕ ਕਾਰਨ ਇਹ ਹੈ ਕਿ ਕੌਮੀ ਪੱਧਰ ਉਤੇ ਵੀ ਅਤੇ ਕੌਮਾਂਤਰੀ ਪੱਧਰ ਉਤੇ ਵੀ ਪਿਛਲੇ ਦੋ ਦਹਾਕਿਆਂ ਵਿਚ ਵਾਪਰੀਆਂ ਘਟਨਾਵਾਂ ਸਾਡੇ ਸਰਲੀਕਰਨ ਦੀ ਪਕੜ ਵਿਚ ਨਹੀਂ ਆਈਆਂ। ਸਾਨੂੰ ਇਹਨਾਂ ਦੀ ਜਟਿਲਤਾਂ ਦਾ ਅਹਿਸਾਸ ਹੋ ਗਿਆ ਹੈ । ਇਹ ਅਹਿਸਾਸ ਆਪਣੇ ਆਪ ਵਿਚ ਇਸ ਗੱਲ ਦਾ ਸੂਚਕੇ