ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹੀਂ ਕਿ ਅਸੀਂ ਇਸ ਜਟਿਲਤਾ ਨੂੰ ਸਮਝਣ ਲੱਗ ਗਏ ਹਾਂ, ਪਰ ਇਹ ਅਹਿਸਾਸ ਇਸ ਪਾਸੇ ਵਲ ਇਕ ਮਹੱਤਵਪੂਰਨ ਕਦਮ ਹੈ । ਜਿਥੇ ਕਿਤੇ ਵੀ ਇਹ ਸਰਲੀਕਰਨ ਪਾਇਆ ਜਾਂਦਾ ਹੈ, ਉਹ ਹਾਸੋਹੀਣਾ ਲੱਗਦਾ ਹੈ, ਜਾਂ ਥੋੜੇ ਜਿਹੇ ਯਤਨ ਨਾਲ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ । | ਕੌਮਾਂਤਰੀ ਪੱਧਰ ਉਤੇ ਭੂਤ-ਪੂਰਵ ਬਸਤੀਵਾਦੀ ਦੇਸ਼ਾਂ ਵਲੋਂ ਆਪਣੇ ਸੰਚਾਰ ਸਾਧਨਾਂ ਅਤੇ ਦੂਜੇ ਆਰਥਕ ਅਤੇ ਰਾਜਸੀ ਯਤਨਾਂ ਰਾਹੀਂ ਨਵ-ਆਜ਼ਾਦ ਲੋਕਾਂ ਦੇ ਸਭਿਆਚਾਰਾਂ ਉਤੇ ਹਮਲਾ ਅਤੇ ਇਹਨਾਂ ਨੂੰ ਵਿਗਾੜਨ ਦੇ ਯਤਨ ਨਵ-ਆਜ਼ਾਦ ਹੋਏ ਲੋਕਾਂ ਵਿਚ ਇਸ ਚੇਤਨਾ ਨੂੰ ਜ਼ੋਰ ਦੇ ਰਹੇ ਹਨ ਕਿ ਉਹ ਆਪਣੇ ਸਭਿਆਚਾਰਾਂ ਦੀ ਰਾਖੀ ਕਰਨ, ਇਹਨਾਂ ਵਿਚ ਪਾਏ ਜਾ ਰਹੇ ਵਗਾੜਾਂ ਤੋਂ ਸੁਚੇਤ ਹੋਣ, ਇਸ ਪੱਖ ਮਨੁੱਖੀ ਪ੍ਰਵਾਰ ਵਿਚ ਹਮfਖ਼ਿਆਲਾਂ ਦੇ ਯਤਨਾਂ ਨੂੰ ਸਾਂਝੇ ਕਰਨ । | ਕੌਮੀ ਪੱਧਰ ਉਤੇ ਅਸੀਂ ਪ੍ਰਯੋਗਵਾਦੀ, ਨਵੀਨਤਾਵਾਦੀ, ਸੰਰਚਨਾਵਾਦੀ ਖੇਡਾਂ ਖੇਡ ਕੇ ਦੇਖ ਲਈਆਂ ਹਨ । ਇਹ ਸਾਡੀ ਦ੍ਰਿਸ਼ਟੀ ਦਾ ਸਥਾਈ ਅੰਸ਼ ਨਹੀਂ ਬਣ ਸਕੀਆਂ । ਜ਼ਿੰਦਗੀ ਦੀਆਂ ਚੰਗੀਆਂ ਕੀਮਤਾਂ ਦਾ ਪ੍ਰਚਾਰ ਅਤੇ ਰਖੀ ਇਹਨਾਂ ਰੁਝਾਣਾਂ ਦਾ ਕੋਈ ਲੱਛਣ ਨਹੀਂ। ਅਸੀਂ ਬੋਰ ਹੋਏ ਕਦੀ ਚਿੱਕੜ ਨਾਲ ਖੇਡਣ ਨੂੰ ਵੀ ਸ਼ਾਇਦ ਬਰਅਤ ਭੰਨਣ ਦਾ ਰਾਹ ਸਮਝ ਲਈਏ, ਬੱਚਾ ਖਿਡੌਣੇ ਨਾਲ ਖੇਡ ਵੀ ਸਕਦਾ ਹੈ, ਇਸ ਨੂੰ ਭੰਨਣ ਨੂੰ ਵੀ ਖੇਡ ਸਮਝ ਸਕਦਾ ਹੈ, ਪਰ ਇਹ ਸਥਾਈ ਅਵਸਥਾਵਾਂ ਨਹੀਂ ਹੁੰਦੀਆਂ । ਹੁਣ ਫਿਰ ਜ਼ਿੰਦਗੀ ਵਲ ਸਿਹਤਮੰਦ ਪਹੁੰਚ ਅਪਣਾਉਣ ਉਤੇ ਜ਼ੋਰ ਵਧ ਰਿਹਾ ਹੈ । ਲੋੜ ਇਸ ਗੱਲ ਦੀ ਹੈ ਕਿ ਮੁੜ ਅਸੀਂ ਪ੍ਰਗਤੀਵਾਦੀ ਲਹਿਰ ਦੇ ਆਦਰਸ਼ਾਂ ਵਲ ਮੁੜੀਏ, ਉਹਨਾਂ ਦੀ ਸਮੇਂ ਅਨੁਕੂਲਤਾ ਨੂੰ ਸਮਝੀਏ, ਅਤੇ ਐਸੀਆਂ ਗ਼ਲਤੀਆਂ ਤੋਂ ਪਰਹੇਜ਼ ਕਰੀਏ ਜਿਨ੍ਹਾਂ ਤੋਂ ਅਸੀਂ ਪਹਿਲਾਂ ਬਚ ਨਹੀਂ ਸਾਂ ਸਕੇ । ਇਹ ਆਦਰਸ਼ ਅੱਜ ਵੀ ਉਹੀ ਹਨ : ਸfਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਪ੍ਰਫੁੱਲਤਾ, ਬੋਲਣ ਲਿਖਣ ਉਤੇ ਕਿਸੇ ਵੀ ਪਾਬੰਦੀ ਦੇ ਖ਼ਿਲਾਫ਼ ਤੁਰਤ ਆਵਾਜ਼ ਉਠਾਉਣਾ, ਹਰ ਤਰ੍ਹਾਂ ਦੇ ਸ਼ੋਸ਼ਣ ਦੇ ਖ਼ਿਲਾਫ਼ ਅਤੇ ਹਰ ਤਰ੍ਹਾਂ ਦੀ ਅਨੇਰ ਬਰਤੀ ਫੈਲਾਉਣ ਦੇ ਖ਼ਿਲਾਫ਼ ਘੋਲ, ਇਸ ਘੋਲ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਨੂੰ ਸ਼ਾਮਲ ਕਰਨਾ, ਸਾਹਿਤ ਅਤੇ ਸਭਿਆਚਾਰ ਨੂੰ ਆਮ ਲੋਕਾਂ ਤਕ ਪੁਚਾਉਣ ਦਾ ਯਤਨ ਕਰਨਾ | | ਮੈਂ ਇਥੇ ਜਾਣ-ਬੁੱਝ ਕੇ ਆਦਰਸ਼ਾਂ ਨੂੰ ਸਾਂਝੇ ਘੋਲ ਦਾ ਆਧਾਰ ਬਣਾ ਰਿਹਾ ਹਾਂ, ਨਾ ਕਿ ਕਸੇ ਸਾਂਝੇ ਦੁਸ਼ਮਨ ਦੀ ਪਛਾਣ ਨੂੰ, ਕਿਉਂਕਿ ਦੁਸ਼ਮਨ ਲੱਭਣ ਦੀ ਗੱਲ ਸਾਡੇ ਵੱਡੇ ਵੱਡੇ ਬੁਧੀਮਾਨਾਂ ਨੂੰ ਗ਼ਲਤ ਸਿੱਟੇ ਕੱਢਣ ਵਲ ਲਿਜਾਂਦੀ ਰਹੀ ਹੈ । ਉਪਰੋਕਤ ਆਦਰਸ਼ਾਂ ਲਈ ਘੋਲ ਦੀ ਵਿਰੋਧਤਾ ਕਰਨ ਵਾਲਾ ਹਰ ਕੋਈ ਸਾਡਾ ਦੁਸ਼ਮਨ ਹੈ, ਜਦ ਕਿ ਹਰ ਉਹ ਵਿਅਕਤੀ ਸਾਡਾ ਦੋਸਤ ਹੈ ਜਿਹੜਾ ਇਸ ਵਿਚ ਸਾਡੇ ਨਾਲ ਤੁਰਨ ਨੂੰ ਤਿਆਰ 33