ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਤੇ ਆਉਂਦਿਆਂ ਉਨ੍ਹਾਂ ਨੇ ਜਿਸ ਤਰ੍ਹਾਂ ਨਾਲ ਵਿਹਾਰ ਕੀਤਾ, ਉਸ ਨੇ ਅੰਗ੍ਰੇਜ਼ਾਂ ਵਾਂਗ ਬਣਨ ਨੂੰ ਸਾਧਾਰਨ ਜਨਤਾ ਦੀਆਂ ਨਜ਼ਰਾਂ ਵਿਚ ਕਈ ਉੱਚੇ ਹੋਣ ਦੀਆਂ ਭਾਵਨਾਵਾਂ ਨਾਲ ਨਹੀਂ, ਸਗੋਂ ਕੁਝ ਵਿਰੋਧੀ ਜਿਹੀਆਂ ਭਾਵਨਾਵਾਂ ਨਾਲ ਜੋੜ ਦਿੱਤਾ । ਸਧਾਰਨ ਪੱਧਰ ਉਤੇ ਅੰਗ੍ਰੇਜ਼ੀ ਵਿਦਿਆ ਨੂੰ, ਅੰਗ੍ਰੇਜ਼ੀ ਤੌਰ-ਤਰੀਕਿਆਂ ਨੂੰ ਵਿਅੰਗ ਦਾ ਵਿਸ਼ਾ ਸਮਝਿਆ ਜਾਂਦਾ ਸੀ । ਪਰ ਗੁਰਬਖ਼ਸ਼ ਸਿੰਘ ਤਾਂ ਅਮਰੀਕਾ ਵਲੋਂ ਆਇਆ ਸੀ, ਉਹ ਤਾਂ ਅਮਰੀਕਨਾਂ ਦੀਆਂ ਸਿਫ਼ਤਾਂ ਕਰਦਾ ਸੀ ਅਤੇ ਅਮਰੀਕੀ ਵੀ ਕਦੀ ਅੰਗ੍ਰੇਜ਼ਾਂ ਦੇ ਵਿਰੁਧ ਲੜੇ ਸਨ । ਸੋ ਗੁਰਬਖ਼ਸ਼ ਸਿੰਘ ਦੀ ਲਿਆਂਦੀ ਜਾ ਰਹੀ ਪ੍ਰਬੁੱਧਤਾ ਵਿਚ ਹੋਰਨਾਂ ਚੀਜ਼ਾਂ ਦੇ ਨਾਲ ਨਾਲ, ਲੁਕਵਾਂ ਜਿਹਾ ਸਾਮਰਾਜ-ਵਿਰੋਧ ਵੀ ਪਾਇਆ ਜਾਂਦਾ ਸੀ । ਇਕ ਗੱਲ ਹੋਰ ! ਭਾਵੇਂ 'ਪ੍ਰੀਤ ਲੜੀ' ਦੇ ਪਹਿਲੇ ਪੰਜ-ਸੱਤ ਸਾਲਾਂ ਦੇ ਪਰਚਿਆਂ ਵਿਚ ਅਗਾਂਹ-ਵਧੂ ਲੇਖਕਾਂ ਦੀ ਲਹਿਰ ਦਾ ਕਿਤੇ ਜ਼ਿਕਰ ਨਹੀਂ ਮਿਲਦਾ, ਹਿਟਲਰ ਦੇ ਫਾਸ਼ਿਜ਼ਮ ਦੇ ਨਾਲ ਹੀ ਸੰਸਾਰ ਪੈਮਾਨੇ ਉੱਤੇ ਪੈਦਾ ਹੋਈ ਫ਼ਾਸਟ-ਵਿਰੋਧੀ ਲਹਿਰ ਦਾ ਜ਼ਿਕਰ ਵੀ ਨਹੀਂ ਮਿਲਦਾ (ਫ਼ਾਜ਼ਿਸਟ-ਵਿਰੋਧ ਹੈ, ਪਰ ਲਹਿਰ ਦੇ ਨਾਂ ਨਾਲ ਨਹੀਂ). ਗੁਰਬਖ਼ਸ਼ ਸਿੰਘ ਇਸ ਪੜਾਅ ਉਤੇ ਸੋਸ਼ਲਿਜ਼ਮ ਅਤੇ ਕਮਿਊਨਿਜ਼ਮ ਦੇ ਸਿੱਧਾਂਤ ਤੋਂ ਵੀ ਬਿਲਕੁਲ ਕੋਰਾ ਹੈ, ਸੋਵੀਅਤ ਯੂਨੀਅਨ ਦੇ ਇਤਿਹਾਸਕ ਰੋਲ ਨੂੰ ਵੀ ਨਹੀਂ ਪਛਾਣਦਾ, ਸਗੋ' ਹਿੰਦ ਉੱਤੇ ਸੋਵੀਅਤ ਹੱਲੇ ਦੇ ਅੰਗੇਜ਼ ਪ੍ਰਚਾਰ ਦਾ ਕਿਤੇ ਕਿਤੇ ਸਾਧਨ ਵੀ ਬਣ ਜਾਂਦਾ ਹੈ; ਪਰ ਸ਼ਹਿਰੀ ਮੱਧ ਸ਼੍ਰੇਣੀ ਦੇ ਕਰਮਸ਼ੀਲ ਤਬਕੇ ਉੱਤੇ ਇਨ੍ਹਾਂ ਪ੍ਰਭਾਵਾਂ ਦੀ ਪਕੜ ਕਾਫ਼ੀ ਸੀ ਅਤੇ ਵਧਦੀ ਜਾ ਰਹੀ ਸੀ, ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜ਼ਿੰਦਗੀ ਅਤੇ ਚਿੰਤਨ ਨੂੰ ਤਰਕ ਦੀਆਂ ਲੀਹਾਂ ਉਤੇ ਪਾਉਣ ਦੇ ਗੁਰਬਖ਼ਸ਼ ਸਿੰਘ ਦੇ ਭੋਲੇ-ਭਾਅ ਯਤਨਾਂ ਉਤੇ ਅੰਧਕਾਰ ਦੀਆਂ ਤਾਕਤਾਂ ਵਲੋਂ ਇਕ ਹੀ ਹੱਲੇ ਨੇ ਉਪਰੋਕਤ ਸਾਰੀਆਂ ਤਾਕਤਾਂ ਨੂੰ ਵੀ ਗੁਰਬਖ਼ਸ਼ ਸਿੰਘ ਦੇ ਪਿੱਛੇ ਲਿਆ ਖੜਾ ਕੀਤਾ । | ਇਸ ਤਰਾਂ ਬੰਗਾਲ ਵਿਚ ਨਿਰੋਲ ਧਾਰਮਿਕ ਲੀਹਾਂ ਉਤੇ ਪੈਦਾ ਹੋਈ ਪ੍ਰਬੁੱਧਤਾ ਦੀ ਲਹਿਰ ਗੁਰਬਖ਼ਸ਼ ਸਿੰਘ ਤਕ ਪਹੁੰਚਦੀ ਪਹੁੰਚਦੀ ਆਪਣੇ ਨਾਲ ਇਹ ਸਾਰੀਆਂ ਚੀਜ਼ਾਂ ਲੈ ਆਈ, ਜਿਹੜੀਆਂ ਹੋਰ ਕਿਸੇ ਵੀ ਸੂਬੇ ਵਿਚ ਪ੍ਰਬੁੱਧਤਾ ਦੀ ਲਹਿਰ ਵਿਚ ਨਹੀਂ ਸਨ । ਇਹ ਸਾਰਾ ਹੀ ਕੁਝ ਪਹਿਲਾਂ ਪ੍ਰੀਤ ਨਗਰ ਵਿਚ ਪੁਜ ਗਿਆ, ਫਿਰ ਪ੍ਰੀਤ ਲੜੀ' ਵਿਚ ਅਤੇ ਫਿਰ ਗੁਰਬਖ਼ਸ਼ ਸਿੰਘ ਦੀ ਚੇਤਨਾ ਵਿਚ ਵੀ । ਇਸ ਤਰ੍ਹਾਂ ਹੌਲੀ ਹੌਲੀ ਉਹੀ ਆਲਾ-ਦੁਆਲਾ, ਜਿਹੜਾ ਗੁਰਬਖ਼ਸ਼ ਸਿੰਘ ਨੇ ਆਪ ਸਿਰਜਿਆ ਸੀ, ਉਸ ਦੇ ਆਪਣੇ ਵਿਕਾਸ ਵਿਚ ਵੀ ਸ਼ਕਤੀਸ਼ਾਲੀ ਅੰਸ਼ ਬਣ ਗਿਆ। ਇਹ ਵੀ ਗੁਰਬਖ਼ਸ਼ ਸਿੰਘ ਦੀ ਹੀ ਵਡਿੱਤਣ ਸੀ ਕਿ ਆਪਣੇ ਆਲੇ-ਦੁਆਲੇ ਉਤੇ ਇਕ ਖ਼ਾਸ ਪ੍ਰਮੁੱਖਤਾ ਪ੍ਰਾਪਤ ਹੋਣ ਦੇ ਬਾਵਜੂਦ, ਉਸ ਨੇ ਆਪਣੇ ਆਪ ਨੂੰ ਇਸ ਉਤੇ ਠੋਸਿਆ ਨਹੀਂ, ਸਗੋਂ ਇਸ ਦੇ ਪ੍ਰਭਾਵ ਨੂੰ ਵੀ ਉਸੇ ਖੁਲ੍ਹ-ਦਿਲੀ ਅਤੇ ਖਿੜੇ-ਮੱਥੇ ਨਾਲ ਕਬੂਲਿਆ ॥ 39