ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੋਂ ਲੈ ਕੇ 'ਰੁਕਮਣੀ ਦਾ ਡਾਢਾ ਰੱਬ ਦੀ ਰੁਕਮਣੀ ਤਕ ਅਨੇਕਾਂ ਇਸਤ੍ਰੀ-ਪਾਤਰ, "ਉੱਚੀ ਅੱਡੀ ਵਾਲੀ ਗੁਰਗਾਬੀ ਦੀ ਨਲੀ ਕੁੜੀ ਤੋਂ ਲੈ ਕੇ 'ਗੋਨੀ ਦੇ ਬਾਪੂ ਅਤੇ ਹੁਣ 'ਬੀਬੀ ਹਿੰਦੂ ਕੌਣ ਹੁੰਦੇ ਹਨ ?" ਤੱਕ ਦੇ ਬਾਲ-ਪਾਤਰ, ਮੰਜੀਰੇ ਵਰਗੇ ਕਈ ਕਹਾਣੀਆਂ ਦੇ ਆf-ਵਾਸੀ ਪਾਤਰ, "ਗ਼ੈਰਤ ਦਾ ਤਕਾਜ਼ਾ ਵਰਗੀਆਂ ਕਹਾਣੀਆਂ ਦੇ ਸਵੈਮਾਨ ਨਾਲ ਭਰਪੂਰ ਕਿਰਤੀ ਪਾਤਰ, ਅਤੇ 'ਪਟਨਾ ਮਉਜ਼ੀਅਮ ਵਿਚ ਇਕ ਪੀਸ ਅਤੇ “ਤੇਰੀ ਦੀ ਰੁੜਦੀ ਜਾਂਦੀ" ਵਰਗੀਆਂ ਕਹਾਣੀਆਂ ਦੇ ਗ਼ੈਰਤ ਨੂੰ ਮਾਰ ਕੇ ਆਪਣੀ “ਦ ਨਾਲ ਗੁਜ਼ਾਰਾ ਕਰਨ ਵਾਲੇ ਹੇਠਲੇ ਤੇ ਵਿਚਲੇ ਵਰਗ ਦੇ ਪਾਤਰ, ਅਤੇ ਇੰਝ ਦੇ ਹੋਰ ਅਨੇਕਾਂ ੫ਤਰ ਅਜੇ ਪੂਰੀ ਸਰਬੰਤਾ ਵਿਚ ਪ੍ਰਗਟ ਹੋਣ ਲਈ ਗੰਭੀਰ ਵਿਸ਼ਲੇਸ਼ਣ ਦੀ ਉਡੀਕ ਵਿਚ ਹਨ । | ਦੁੱਗਲ ਦੀ ਰਚਨਾ ਦਾ ਰੂਪ ਵੀ ਇਸ ਨੂੰ ਜਟਿਲਤਾ ਬਖ਼ਸ਼ਦਾ ਹੈ, ਪਰ ਨਾਲ ਹੀ ਰੂਪ ਹੀ ਉਸ ਦੀ ਰਚਨਾ ਦੀ ਕੁੰਜੀ ਹੁੰਦਾ ਹੈ, ਜਿਸ ਰਾਹੀਂ ਤੁਸੀਂ ਉਸ ਦੀ ਰਚਨਾ ਦੀ ਥਾਹ ਪਾ ਸਕਦੇ ਹੋ । ਉਸ ਦੇ ਨਵੇਂ ਕਹਾਣੀ-ਸੰਗ੍ਰਹਿ ਤਰਕਾਲਾਂ ਵੇਲੇ ਦੀ ਸਾਢੇ ਚਾਰ ਸਫ਼ਿਆਂ ਦੀ ਟਾਈਟਲ ਕਹਾਣੀ ਛੇ ਹਿੱਸਿਆਂ ਵਿਚ ਵੰਡੀ ਹੋਈ ਹੈ । ਇਹਨਾਂ ਛੇ ਹਿੱਸਿਆਂ ਵਿਚ ਸਾਂਝ ਸਿਰਫ਼ ਸਮੇਂ ਦੀ ਹੈ, ਜੋ ਤਰਕਾਲ ਵੇਲੇ ਦਾ ਹੈ, ਅਤੇ ਸਥਾਨ ਦੀ ਹੈ, ਜੋ ਕਿ ਇਕ ਬਾਗ਼ ਹੈ, ਜਿਸ ਦਾ ਨਾਂ 'ਸਟੀਵੁੱਡ ਹੈ, ਜੋ ਆਪਣੇ ਆਪ ਵਿਚ ਆਪਣੀ ਹੋਂਦ ਦੇ ਦਵੰਦ ਨੂੰ ਪੇਸ਼ ਕਰਦਾ ਹੈ । ਕਹਾਣੀ ਦੇ ਕਿਸੇ ਪਾਤਰ ਦਾ ਕੋਈ ਨਾਂ ਨਹੀਂ, ਜੋ ਕਿ ਉਹਨਾਂ ਦੇ ਫੇਸਲੈੱਸ ਸਮੂਹ ਦੀ ਪ੍ਰਤਿਨਿਧਤਾ ਕਰਦੇ ਹੋਣ ਦਾ ਸੰਕੇਤ ਹੈ। ਕਹਾਣੀ ਵਿਚ ਕੁਝ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਦਾ ਇਕ ਦੂਜੇ ਨਾਲ ਸੰਬੰਧ ਕੇਵਲ ਏਨਾ ਹੈ, ਕਿ ਇਹਨਾਂ ਨੂੰ ਇਕ ਛੋਸਲੈਂਸ ਵਿਅਕਤੀ ਦੇਖ ਰਿਹਾ ਹੈ । ਪਹਿਲੀ ਨਜ਼ਰੇ ਇਹ ਕਹਾਣੀ ਉਗੜ-ਦੁਗੜ ਚੁਣੀਆਂ ਘਟਨਾਵਾਂ ਦਾ ਜਮਘਟਾ ਪ੍ਰਤੀਤ ਹੁੰਦੀ ਹੈ । ਪਰ ਪ੍ਰਾਪਤ ਬਿੰਬਾਂ ਨੂੰ ਡੀਕੋਡ (decode) ਕਰਨ ਦੇ ਮਾੜੇ ਜਿਹੇ ਯਤਨਾਂ ਨਾਲ ਵੀ ਇਕ ਜੁੱਟ ਇਕਾਈ ਵਜੋਂ ਕਹਾਣੀ ਦਾ ਰੂਪ ਨਿੱਖਰਣ ਲਗਦਾ ਹੈ। ਇਸ ਨੂੰ ਇਕ ਇਕਾਈ ਵਿਚ ਬੰਣ ਵਾਲੀ ਥੀਮ ਇਕ ਫੇਸਲੈਂਸ ਵਿਅਕਤੀ ਦਾ, ਵਿਅਕਤੀ ਤੋਂ ਵੀ ਨਿਘਰ ਕੇ ਕੇ ਵਲ ਛੜੀ ਵਿਚ ਬਦਲਣ ਤਕ ਦਾ ਸਫ਼ਰ ਹੈ । ਇਸ ਗੱਲ ਵਲ ਵੀ ਸੰਕੇਤ ਹੈ ਕਿ ਇਹ ਫੇਸਲੈਸ ਵਿਅਕਤੀ ਹਮੇਸ਼ਾਂ ਹੀ ਵਿਅਕਤਿਤਵ ਤੋਂ ਸੱਖਣਾ ਨਹੀਂ ਸੀ । ਇਸ ਗੱਲ ਦਾ ਵੀ ਸੰਕੇਤ ਹੈ ਕਿ ਇਹ ਵਿਅਕਤਿਤਵ ਤੋਂ ਸੱਖਣਾ ਨਾ ਹੁੰਦਾ ਹੋਇਆਂ ਵੀ ਖੋਖਲਾ ਸੀ । ਇਸ ਗੱਲ ਵਲ ਵੀ ਸੰਕੇਤ ਹੈ ਕਿ ਕਿਹੜੀਆਂ ਸਮਾਜਕ , ਕਦਰਾਂ-ਕੀਮਤਾਂ ਜ਼ੋਰ ਫੜਦੀਆਂ ਹੋਈਆਂ ਵਿਅਕਤੀ ਨੂੰ ਛੜੀ ਵਿਚ ਬਦਲਦੀਆਂ ਜਾ ਰਹੀਆਂ ਹਨ । ਵੇਲਾ ਤਰਕਾਲਾਂ ਦਾ ਹੈ, ਉਮਰ ਦਾ ਅਮੀਰ ਹੈ, ਥ ਸਟੀਵੁੱਡ ਹੈ, ਜਿਹੜੀ ਆਪਣੇ ਨਾਂ ਵਿਚ ਹੀ ਆਪਣੇ ਦਵੰਦ ਨੂੰ, ਅਰਥ ਤੇ ਅਰਥਹੀਣਤਾ ਨੂੰ ਲੁਕਾਈ ਬੈਠੀ ਹੈ । ਯੁਗ ਦੀ ਇਸੇ ਤਸਵੀਰ ਨੂੰ ਵਿਅਕਤੀ, ਪ੍ਰਕਿਰਤੀ ਮਨੁੱਖੀ ਕਦਰਾਂ-ਕੀਮਤਾਂ ਦੇ ਸੰਦਰਭ ਵਿਚ ਮੁੜ 62