ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਵਿਸ਼ੇ ਦੀ ਤੀਖਣਤਾ ਅੱਗ ਖਾਣ ਵਾਲੇ ਤਕ ਖ਼ਤਮ ਹੈ । ਨਵਾਂ ਘਰ ਵਿਚ ਪਹਿਲਾਂ ਹੀ ਇਕ ਸੰਤੁਲਨ ਦੇਖਣ ਵਿਚ ਆਉਂਦਾ ਹੈ, ਜਿਸ ਵਿਚ ਮਨੁੱਖੀ ਪੱਧਰ ਉਤੇ ਘੋਰ ਦੁਖਾਂਤ ਵਿਚੋਂ ਜ਼ਿੰਦਗੀ ਆਪਣੀਆਂ ਨਵੀਆਂ ਲਗਰਾਂ ਕਢਦੀ ਵੀ ਦਿਸਦੀ ਹੈ । ਇਸ ਤੋਂ ਮਗਰੋਂ ਇਹ ਵਿਸ਼ਾ ਉਸੇ ਤਰਾਂ ਹੀ ਆਉਂਦਾ ਹੈ, ਜਿਵੇਂ ਸਾਡੇ ਵਰਤਮਾਨ ਵਿਚ ਇਤਿਹਾਸ ਦੇ ਚੰਗੇ ਭੈੜੇ ਛਿਣ ਜਿਊ ਰਹੇ ਹੁੰਦੇ ਹਨ । ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਹ ਮਧਮ ਪਈ ਜਾਂਦਾ ਹੈ । ਪੰਜਾਬੀ ਆਲੋਚਕਾਂ ਨੇ ਦੁੱਗਲ ਦੀਆਂ ਕਹਾਣੀਆਂ ਵਿਚਲੇ ਉਸ ਪੱਖ ਵਲ ਬਹੁਤ ਘੱਟ ਧਿਆਨ ਦਿੱਤਾ ਹੈ, ਜਿਹੜਾ ਦੁੱਗਲ ਲਈ ਬੜਾ ਮਹੱਤਵਪੂਰਨ ਹੈ, ਅਤੇ ਜਿਸ ਬਾਰੇ ਉਸ ਨੇ ਕਾਫ਼ੀ ਕਹਾਣੀਆਂ ਵੀ ਲਿਖੀਆਂ ਹਨ । ਧਾਰਮਕ ਦਿਖਾਵੇ, ਕਰਮ-ਕਾਂਡ, ਅਡੰਬਰ ਬਾਰੇ ਨ ਟਿੱਪਣੀ ਤਾਂ ਦੁੱਗਲ ਦੀਆਂ ਕਹਾਣੀਆਂ ਵਿਚ ਸਵੇਰ ਸਾਰ ਹੀ ਤੋਂ ਮਿਲਦੀ ਹੈ, ਪਰ ਜੇ ਸਮਾਜ-ਵਿਗਿਆਨੀ ਵਾਲੀ ਦ੍ਰਿਸ਼ਟੀ ਨਾਲ ਦੁੱਗਲ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਧਰਮ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਨੂੰ ਜਨਮ ਦੇਣ ਵਾਲੇ ਅਤੇ ਕਾਇਮ ਰਖਣ ਵਾਲੇ ਭੌਤਕ ਆਧਾਰ ਉਤੇ ਵੀ ਭਰਵਾਂ ਚਾਨਣ ਪੈਦਾ ਹੈ । "ਅਉੱਤਰੀ, "ਤੇਰੀ ਬਾਂਦੀ ਦੀ ਜਦੀ, 'ਕਾਲਾ ਬੀਰ’’ ਅਤੇ ਹੋਰ ਕਈ ਕਹਾਣੀਆਂ ਦਾ ਇਸ ਪੱਖ ਜ਼ਿਕਰ ਕੀਤਾ ਜਾ ਸਕਦਾ ਹੈ ਤੇ ਉਹ ਕਹਾਣੀਆਂ ਵੀ, ਜਿਨ੍ਹਾਂ ਵਿਚ ਦੁੱਗਲ ਪਰਮਾਰਥਕ ਚਿੰਤਨ ਨੂੰ ਪੇਸ਼ ਕਰਦਾ ਹੈ । (ਰੱਬ ਹੈ ਕਿ ਨਹੀਂ", "ਰੱਬ ਦਿਸਦਾ ਕਿਉਂ ਨਹੀਂ ?", "ਉਹ ਕੌਣ ਹੈ ?", "ਉਹੀ ਹੈ) । ਧਿਆਨ ਨਾਲ ਪੜਿਆਂ, ਇਹ ਸਿੱਧ ਤਾਂ ਫਿਰ ਵੀ ਨਹੀਂ ਕਰਦੀਆਂ ਕਿ ਰੱਬ ਹੈ ਜਾਂ ਨਹੀਂ, ਪਰ ਇਹ ਉਹਨਾਂ ਹਾਲਤਾਂ ਤੋਂ ਜ਼ਰੂਰ ਜਾਣੂ ਕਰਾਉਂਦੀਆਂ ਹਨ, ਜਿਨ੍ਹਾਂ ਕਾਰਨ ਇਹੋ ਜਿਹੇ ਸਵਾਲ ਪੈਦਾ ਹੁੰਦੇ ਹਨ, ਖ਼ਾਸ ਕਰਕੇ ਪ੍ਰਕਿਰਤਕ ਅਤੇ ਸਮਾਂ ਜਕ ਹਾਲਤਾਂ ਦੇ ਰੂਬਰੂ ਮਨੁੱਖ ਦੀ ਲਾਚਾਰੀ ਤੋਂ, ਜਿਹੜੀ ਨਾ ਸਦੀਵੀ ਹੈ ਅਤੇ ਨਾ ਹੀ ਅਟੱਲ ! ਇਹ ਦੁੱਗਲ ਦੇ ਕੁਝ ਕੁ ਪ੍ਰਧਾਨ ਵਿਸ਼ੇ ਹਨ, ਪਰ ਇਹਨਾਂ ਬਾਰੇ ਲਿਖੀਆਂ ਕੁੱਲ ਕਹਾਣੀਆਂ ਦੰਗਲ ਦੀ ਸਾਰੀ ਰਚਨਾ ਦਾ ਤੀਜਾ ਹਿੱਸਾ ਵੀ ਨਹੀਂ ਹੋਣਗੀਆਂ । ਬਾਕੀ ਦੋ-ਤਿਹਾਈ ਤੋਂ ਵਧ ਕਹਾਣੀਆਂ ਵਿਚ ਅਨੇਕਾਂ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹੜੀਆਂ ਸਾਡੇ ਸਮਾਜ ਦੇ fuਛਲੀ ਸਦੀ ਦੇ ਵਿਕਾਸ ਨੂੰ ਸਮੇਟੀ ਬੈਠੀਆਂ ਹਨ । ਇਹਨਾਂ ਵਿਚ ਉਨੀਵੀਂ ਸਦੀ ਦੇ ਸਾਮੰਤੀ ਪੋਠੋਹਾਰ ਤੋਂ ਲੈ ਕੇ ਵੀਹਵੀਂ ਸਦੀ ਦੀ ਆਖ਼ਰੀ ਚੁਥ ਈ ਦੇ ਉੱਨਤ ਸ਼ਹਿਰੀ, ਸਨੱਅਤੀ ਅਤੇ ਸਰਮਾਏਦਾਰੀ ਜੀਵਨ ਤਕ ਦੀਆਂ ਕਹਾਣੀਆਂ ਹਨ । ਇਹਨਾਂ ਵਿਚ ਬਦਲਦੇ ਮਨੁੱਖੀ ਰਿਸ਼ਤਿਆਂ ਦਾ ਪਰਤੌਅ ਹੈ । ਇਹਨਾਂ ਵਿਚ ਪੁਰਾਤਨਤਾ ਵਿਚ ਗ੍ਰਸਿਆਂ ਦਾ ਅਚੇਤ ਕਲੇਸ਼ ਹੈ, ਬਦਲ ਰਹੀਆਂ ਸਮਾਜਕ ਕੀਮਤਾਂ ਤੋਂ ਪੈਦਾ ਹੋ ਰਹੇ ਵਿਰੋਧ ਅਤੇ ਟਕਰਾਅ ਹਨ, ਜਿਨ੍ਹਾਂ ਦਾ ਪਿੜ ਮਨੁੱਖੀ ਮਨ ਹੈ; ਇਹਨਾਂ ਵਿਚ ਨਮੀਂਦਾਰ ਹੋ ਰਹੇ ਜੀਵਨ ਦੇ ਨਵੇਂ ਪੱਖ ਹਨ, ਆਪਣੀਆਂ ਚੰਗਿਆਈਆਂ ਬੁਰਾਈਆਂ 19