ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੇਤ; ਇਹਨਾਂ ਵਿਚ ਆਰਥਕਤਾ, ਸਭਿਆਚਾਰ ਅਤੇ ਰਾਜਨੀਤੀ ਦੇ ਖੇਤਰਾਂ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਹਨ, ਉਹਨਾਂ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ । ਸਥਾਨਕ ਰੰਗਤ ਤੋਂ ਲੈ ਕੇ ਕੌਮਾਂਤਰੀ ਪਸਾਰ ਤਕ ਨੂੰ ਕਲਾਵੇ ਵਿਚ ਲੈਂਦੀ ਦੁੱਗਲ ਦੀ ਨਿੱਕੀ ਕਹਾਣੀ ਹੈ । ਇਸ ਸਾਰੀ ਬਹੁ-ਰੰਗਤਾ ਅਤੇ ਬਹੁਭਾਂਤਕ ਤਾ ਨੂੰ ਇਕ ਇਕਾਈ ਵਿਚ ਪਰੋਣ ਵਾਲੀ ਚੀਜ਼ ਦੁੱਗਲ ਦਾ ਜੀਵਨ ਤੇ ਦ੍ਰਿਸ਼ਟੀਕੋਨ, ਉਸ ਦਾ ਜੀਵਨ-ਫ਼ਲਸਫ਼ਾ ਹੈ । ਇਸ ਫ਼ਲਸਫ਼ੇ ਦੇ ਕਈ ਪਹਿਲੂ ਹਨ । ਸੁੰਦਰਤਾ ਇਸ ਦਾ ਇਕ ਪਹਿਲੂ ਹੈ - ਸੁੰਦਰਤਾ ਦੀ ਪਛਾਣ, ਸੁੰਦਰਤਾ ਦੀ ਸਿਰਜਣਾ, ਸੁੰਦਰਤਾ ਦੀ ਪ੍ਰਸੰਸਾ, ਸੁੰਦਰਤਾ ਲਈ ਭੁੱਖ ਅਤੇ ਇਸ ਭੁੱਖ ਦੀ ਸੁਭਾਵਕ ਸੰਤੁਸ਼ਟੀ । ਇਸ ਵਿਚ ਸ਼ਾਇਦ ਪੋਠੋਹਾਰੀ fuਛੋਕੜ ਦਾ ਬਹੁਤਾ ਹੱਥ ਹੈ । ਰਵਾਦਾਰੀ ਇਸ ਦਾ ਦੂਜਾ ਪਹਿਲੂ ਹੈ - ਰਵਾਦਾਰੀ ਧਾਰਮਕ ਮਾਮਲਿਆਂ ਵਿਚ, ਰਵਾਦਾ ਰਾਜਨੀਤਕ ਵਿਸ਼ਵਾਸਾਂ ਵਿਚ, ਰਵਾਦਾਰੀ ਦੁਜੇ ਦਾ ਦ੍ਰਿਸ਼ਟੀਕੋਨ ਸੁਣਨ, ਸਮਝਣ ਅਤੇ ਬਰਦਾਸ਼ਤ ਕਰਨ ਵਿਚ, ਰਵਾਦਾਰੀ ਹਰ ਐਸੇ ਮਸਲੇ ਉਤੇ ਜਿਥੇ ਕੋਈ ਰਗੜ ਚਿੱਗਾ ਤੇ ਫਿਰ ਅੱਗ ਪੈਦਾ ਕਰ ਸਕਦੀ ਹੈ । ਇਸੇ ਪਹਲ ਦਾ ਪਸਾਰ ਉਸ ਦਾ ਮਾਨਵਵਾਦ ਹੈ । ਮਹਾਤਮਾ ਗਾਂਧੀ ਅਤੇ ਗਾਂਧੀਵਾਦ ਪ੍ਰਤਿ ਉਸ ਦੀ ਹਮਦਰਦੀ ਉਸ ਦੇ ਉਪਰੋਕਤ ਜੀਵਨ-ਫ਼ਲਸਫ਼ੇ ਵਿਚੋਂ ਹੀ ਨਿਕਲਦੀ ਹੈ । | ਸਮੁੱਚੇ ਤੌਰ ਉਤੇ ਅਸੀ ਦੁੱਗਲ ਦੇ ਜੀਵਨ-ਫ਼ਲਸਫ਼ੇ ਨੂੰ ਬੁਰਜ਼ੂਆ ਜਮਹੂਰੀ ਮਾਨਵਵਾਦ ਦਾ ਨਾਂਅ ਦੇ ਸਕਦੇ ਹਾਂ। ਇਸ ਫ਼ਲਸਫ਼ੇ ਨੇ ਕੌਮੀ ਆਜ਼ਾਦੀ ਦੀ ਲਹਿਰ ਵੇਲੇ ਜਨਮ ਧਾਰਿਆ ਸੀ, ਇਹ ਫ਼ਲਸਫ਼ਾ ਕੁਝ ਹੋਰ ਅਗਾਂਹ-ਵਧੂ ਅੰਸ਼ ਅਪਣੇ ਵਿਚ ਸਮਾ ਕੇ ਓਦੋਂ ਜ਼ੋਰਦਾਰ ਰੂਪ ਧਾਰਨ ਕਰ ਚੁੱਕਾ ਸੀ ਜਦੋਂ ਦੁੱਗਲ ਅਤੇ ਉਸ ਦੇ ਸਮਕਾਲੀਆਂ ਨੇ ਲਿਖਣਾ ਸ਼ੁਰੂ ਕੀਤਾ। ਇਸ ਫ਼ਲਸਫ਼ੇ ਦੀਆਂ ਸੰਭਾਵਨਾਵਾਂ ਅੱਜ ਵੀ ਅਜੇ ਕਾਇਮ ਹਨ, ਖ਼ਾਸ ਕਰਕੇ ਜਦੋਂ ਟੱਕਰ ਅਤਿ ਦੇ fਪਿਛਾਖੜ, ਅਨੇਰ ਬਿਰਤੀ ਅਤੇ ਘੋਰ ਲੁੱਟ-ਖਸੁੱਟ ਨਾਲ ਹੁੰਦੀ ਹੈ, ਸਥਾਨਕ, ਕੌਮੀ ਜਾਂ ਕੌਮਾਂਤਰੀ ਕਿਸੇ ਵੀ ਪੱਧਰ ਉਤੇ । | ਇਹ ਵਿਸ਼ਾਲ ਅਤੇ ਬਹੁਭਾਂਤਕ ਵਿਸ਼ਾ-ਵਸਤੁ ਰੂਪ ਦੇ ਪੱਖ ਵੀ ਵੰਨ-ਸੁਵੰਨਤਾ ਦੀ ਮੰਗ ਕਰਦਾ ਹੈ, ਨਹੀਂ ਤਾਂ ਆਪਣੀ ਸਾਰੀ ਵੰਨ-ਸੁਵੰਨਤਾ ਦੇ ਬਾਵਜੂਦ ਦੁੱਗਲ ਨੂੰ ਪੜ੍ਹਨਾ ਬੜਾ ਬੋਰਿੰਗ ਹੋ ਜਾਏ । ਅਤੇ ਰੂਪ ਦੀ ਇਹ ਵੰਨ-ਸੁਵੰਨਤਾ ਸਾਨੂੰ ਦੁੱਗਲ ਦੀਆਂ ਕਹਾਣੀਆਂ ਵਿਚ ਮਿਲਦੀ ਹੈ । ਦੁੱਗਲ ਦੀ ਸ਼ਬਦਾਵਲੀ ਵਿਚ ਸਾਨੂੰ ਬਹੁਤੀ ਵੰਨਗੀ ਦੇਖਣ ਵਿਚ ਨਹੀਂ ਆਉਂਦੀ, ਸਿਵਾਏ ਇਸ ਦੇ ਕਿ ਉਹ ਲੋੜ ਪੈਣ ਉਤੇ ਪੋਠੋਹਾਰ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਹੈ । ਸ਼ਬਦਾਵਲ ਦੀ ਇਹ ਵੰਨ-ਸੁਵੰਨਤਾ ਸਾਨੂੰ ਕੁਝ ਦੂਜੇ ਲੇਖਕਾਂ ਵਿਚ ਦੁੱਗਲ ਨਾਲੋਂ ਵਧੇਰੇ ਦਸਦੀ ਹੈ । ਤਾਂ ਵੀ, ਦੁੱਗਲ ਦੀਆਂ ਕਹਾਣੀਆਂ ਕਈ ਤਰ੍ਹਾਂ ਦੇ ਭਾਵ ਅਤੇ ਪ੍ਰਭਾਵ ਪੈਦਾ 80