ਪੰਨਾ:ਹਮ ਹਿੰਦੂ ਨਹੀ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨)


ਜਿਸ ਦੇਸ਼ ਦੇ ਆਦਮੀ ਵਿਦ੍ਯਾ ਦੇ ਤੱਤ ਔਰ
ਦੀਰਘਵਿਚਾਰ ਤੋਂ ਖਾਲੀ ਰਹਿਕੇ ਧਰਮ, ਨੀਤੀ
ਔਰ ਸਮਾਜ ਆਦਿਕ ਦੇ ਮੁਆਮਲਿਆਂ ਦੀ ਖਿਚੜੀ
ਬਣਾਕੇ ਪਰਸਪਰ ਈਰਖਾ ਦ੍ਵੇਸ਼ ਨਾਲ ਸੜਦੇ ਔਰ
ਲੜਦੇ ਹਨ, ਓਹ ਲੋਕ ਪਰਲੋਕ ਦਾ ਸੁਖ ਖੋਬੈਠਦੇ
ਹਨ, ਔਰ ਪਰਮਪਿਤਾ ਵਾਹਿਗੁਰੂ ਦੇ ਪੁਤ੍ਰ ਕਹਾਉਣ
ਦੇ ਅਧਿਕਾਰ ਤੋਂ ਹੀ ਨਹੀਂ, ਬਲਕਿ ਮਨੁਸ਼੍ਯਪਦਵੀ
ਤੋਂ ਭੀ ਪਤਿਤ ਹੋ ਜਾਂਦੇ ਹਨ, ਅਰ ਵਿਦ੍ਵਾਨ
ਤਥਾ ਪ੍ਰਤਾਪੀ ਕੌਮਾਂ ਤੋਂ ਗਿਲਾਨੀ ਨਾਲ ਵੇਖੇ ਜਾਂਦੇ
ਹਨ, ਇਸ ਤੋਂ ਉਲਟ, ਜੋ ਭਿੰਨ ਭਿੰਨ ਧਰਮੀ
ਹੋਣ ਪਰ ਭੀ ਇੱਕ ਨੇਸ਼ਨ (Nation) ਵਾਂਙ ਮਿਲਕੇ
ਰਹਿੰਦੇ ਹਨ ਅਰ ਇੱਕ ਦੀ ਹਾਂਨੀ ਲਾਭ ਨੂੰ ਦੇਸ਼
ਦੀ ਹਾਨੀ ਲਾਭ ਮੰਨਦੇ ਹਨ, ਅਰ ਸਭ੍ਯਕੌਮਾਂ ਤੋਂ ਸਨਮਾਨ
ਪਾਉਂਦੇ ਹਨ.
                                                ਭਾਰਤ ਸੇਵਕ
                                                  
                                                  ਕਾਨ ਸਿੰਘ