ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੭੬ )
ਮਨਮੁਖ ਭਰਮ ਭਵੈ ਬੇਬਾਣ,
ਵੇਮਾਰਗ ਮੂਸੈ ਮੰਤ੍ਰ ਮਸਾਣ,
ਸਬਦ ਨ ਚੀਨੈ ਲਵੈ ਕੁਬਾਣ,
ਨਾਨਕ ਨਾਮਰਤੇ ਸੁਖ ਜਾਣ. (ਰਾਮਕਲੀ, ਸਿੱਧਗੋਸਟਿ)
ਨਾਨਕ ਉਧਰੇ ਨਾਮ[1] ਪੁਨਹਚਾਰ,
ਅਵਰ ਕਰਮ ਲੋਕਹਿਪਤੀਆਰ. (ਭੈਰਉ ਮਹਲ ੫)
ਸਤ ਸੰਤੋਖ ਦਇਆ ਧਰਮ ਸੁਚ, ਸੰਤਨ ਤੇ ਇਹ ਮੰਤ ਲਈ.
[ਬਿਲਾਵਲ ਮਹਲਾ ੫]
ਜੰਤ੍ਰ ਮੰਤ੍ਰ ਆਦਿਕ ਵਹਿਮਾਂ ਦੇ ਵਿਸ਼ਯ ਭਾਈ
ਗੁਰਦਾਸ ਜੀ ਲਿਖਦੇ ਹਨ:-
ਰਿੱਧ ਸਿੱਧ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ,
ਵੀਰਾਰਾਧਣ ਜੋਗਨੀ ਮੜੀ ਮਸਾਣ ਵਿਡਾਣ ਘਨੇਰੇ,
ਸਾਧਸੰਗਤਿ ਗੁਰਸ਼ਬਦ ਬਿਨ ਥਾਉ ਨ ਪਾਇਨ ਭਲੇਭਲੇਰੇ,
ਕੂੜ ਇੱਕ ਗੰਢੀ ਸਉਫੇਰੇ. (ਵਾਰ ੫)
ਦੇਵੀ ਦੇਵ ਨ ਸੇਵਕਾ, ਤੰਤ ਨ ਮੰਤ ਨ[2] ਫੁਰਣ ਵਿਚਾਰੇ,
ਗੁਰਮੁਖ ਪੰਥ ਸੁਹਾਵੜਾ, ਧੰਨ ਗੁਰੂ, ਧੰਨ ਗੁਰੁਪਿਆਰੇ (ਵਾਰ ੪੦ )
ਤੰਤ੍ਰ ਮੰਤ੍ਰ ਪਾਖੰਡ ਕਰ, ਕਲਹਿ ਕ੍ਰੋਧ ਬਹੁ ਵਾਦ ਵਧਾਵੈ,
ਫੋਕਟਧਰਮੀ ਭਰਮ ਭੁਲਾਵੈ. (ਵਾਰ ੧)
ਤੰਤ ਮੰਤ ਰਸਾਯਣਾ, ਕਰਾਮਾਤ ਕਾਲਖ ਲਪਟਾਏ,
ਕਲਿਜੁਗ ਅੰਦਰ ਭਰਮ ਭੁਲਾਏ. (ਵਾਰ ੧)