ਪੰਨਾ:ਹਾਏ ਕੁਰਸੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਬੀਬੀ ਜੀ, ਤੁਹਾਨੂੰ ਵੇਖ ਕੇ ਮੇਰਾ ਮਨ ਨਿਰਤ ਕਰਨ ਲਗ ਪੈਂਦਾ ਹੈ, ਨਾਦ ਕਰਦਾ ਹੈ, ਤੁਹਾਡੇ ਲਈ ਪਿਆਰ ਮੇਰੇ ਰੋਮ ਰੋਮ ਵਿਚੋਂ ਫੁਟ ਪੈਂਦਾ ਹੈ ।"

“ਪਰ ਕਿਉਂ ?" ਉਹ ਮੇਰੀਆਂ ਅੱਖਾਂ ਵਿਚ ਝਾਕਦੀ ਤੇ ਬੁਲਾਂ ਵਿਚ ਨਿੰਮੀ ਜਹੀ ਮੁਸਕੜੀ ਦਬਾਂਦੀ ਹੋਈ ਬੋਲੀ ।

ਉਸ ਦਾ ਪੋਜ਼ ਅਜੀਬ ਸੀ । ਇਹ ਇਕ ਅਲੋਕਿਕ ਦ੍ਰਿਸ਼ ਸੀ, ਜਿਸ ਦੇ ਸੁਹਪਣ ਤੋਂ ਮੇਰਾ ਪੈਰੀ ਪੋਰੀ ਵਾਰਨੇ ਹੋਣ ਤੇ ਜੀਅ ਕਰਦਾ ਸੀ । ਇਸ ਸੁੰਦਰ ਤੇ ਮਨ ਲੁਭਾਉ ਦ੍ਰਿਸ਼ ਨੂੰ ਮੈਂ ਆਪਣੇ ਅੰਦਰ ਸਮਾ ਲੈਣਾ ਚਾਹੁੰਦਾ ਸਾਂ । ਸੋ ਅੱਖਾਂ ਮੀਟ ਕੇ ਹੌਲੀ ਜਹੀ ਬੋਲਿਆ, “ਕਿਉਂ ?? ਮੇਰੇ ਕੰਨਾਂ ਵਿਚ ਇਕ ਦੰਮ ਚੁੱਪ ਵਰਤ ਗਈ । ਮੇਰਾ ਆਲਾ ਪੁਦਾਲਾ ਕਿਸੇ ਦੀ ਅਣਹੋਂਦ ਮਹਿਸੂਸਦਾ ਹੋਇਆ ਵਿਆਕੁਲ ਹੋ ਉਠਿਆ ਤੇ ਮੈਂ ਝਪਦੇ ਹੀ ਅੱਖਾਂ ਖੋਹਲੀਆਂ, ਪਰ ਸੁੰਦਰਤਾ ਉਥੋਂ ਅਲੋਪ ਹੋ ਚੁਕੀ ਸੀ ।

ਅਗਲੇ ਦੋ ਦਿਨ ਮੈਂ ਦਰਬਾਰ ਸਾਹਿਬ ਨਾ ਜਾ ਸਕਿਆ । ਤੀਜੇ ਦਿਨ ਗਿਆ ਤਾਂ ਉਸ ਨੂੰ ਵੇਖਿਆ, ਉਹ ਕੁਝ ਕੁਝ ਪਾਗ਼ਲ ਹੋਈ ਹੋਈ ਬਾਹਰਲੀਆਂ ਪ੍ਰਕਰਮਾਂ ਵਿਚ ਇਕ ਪਾਸੇ ਬੈਠੀ ਬੇਚੈਨੀ ਨਾਲ ਬਿਟਰ ਬਿਟਰ ਇਧਰ ਉਧਰ ਵੇਖ ਰਹੀ ਸੀ । ਮੈਨੂੰ ਵੇਖ ਕੇ ਉਸ ਧਿਆਨ ਨੀਵਾਂ ਕਰ ਲਿਆ ! ਮੈਂ ਕੋਲੋਂ ਦੀ ਲੰਘਿਆ ਤੇ ਉਸ ਨੇ ਮੈਨੂੰ ਆਪਣੇ ਕੋਲ ਸਦਿਆ । ਮੈਂ ਉਸ ਕੋਲ ਜਾ ਬੈਠਾ | ਹੌਲੀ ਜਹੀ ਅਵਾਜ਼ ਆਈ, "ਤੁਸੀਂ ਦੋ ਦਿਨ ਆਏ ਨਹੀਂ !"

"ਮੈਨੂੰ ਕੰਮ ਸੀ ਤੇ ਮੈਂ ਅੰਮ੍ਰਿਤਸਰੋਂ ਬਾਹਰ ਚਲਾ ਗਿਆ ਸੀ।"

“ਮੈਨੂੰ ਦਸ ਕੇ ਕਿਉਂ ਨਹੀਂ ਗਏ ?"

"ਮੈਂ ਇਸ ਗਲੇ ਸ਼ਰਮਸ਼ਾਰ ਹਾਂ, ਤੇ ਖਿਮਾਂ ਦਾ ਜਾਚਕ ਹਾਂ।" ਮੈਂ ਬੋਲਿਆ, ਪਰ ਵਿਚੋਂ ਖੁਸ਼ ਸਾਂ ਕਿ ਗੱਲ ਇਥੋਂ ਤਕ ਅਪੜ ਗਈ ਸੀ !

ਦਰਬਾਰ ਸਾਹਿਬ ਤੋਂ ਉਠ ਕੇ ਜਦ ਅਸੀਂ ਘਰ ਚਲੇ, ਤਾਂ ਫਿਰ ਮਿਲੇ। ਮੈਂ ਹੌਸਲਾ ਕਰ ਕੇ ਆਖਿਆ, “ਮੈਨੂੰ ਖਿਮਾਂ ਦਾ ਦਾਨ ਪ੍ਰਾਪਤ ਹੋਇਆ ਹੈ ਕਿ ਨਹੀਂ।”

“ਮੈਂ ਕੌਣ ਹਾਂ ਖਿਮਾਂ ਕਰਨ ਵਾਲੀ, ਤੇ ਆਪ ਖਿਮਾਂ ਮੰਗਦੇ ਹੀ ਕਿਉਂ ਹੈ ।”

ਮੈਂ ਉਸ ਦੇ ਬਦਲੇ ਹੋਏ ਪੈਂਤੜੇ ਨੂੰ ਸਮਝ ਨਾ ਸਕਿਆ । ਹੌਲੀ ਜਹੀ ਬੋਲਿਆ, "ਬੀਬੀ ਜੀ ।"

੨੫