“ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ?"
"ਇਕ ਆਦਮੀ ਇਕ ਔਰਤ ਕੋਲੋਂ ਕੀ ਚਾਹ ਸਕਦੈ।"
"ਮੇਰਾ ਪਤੀ ਹੈ ਨਹੀਂ, ਚਾਰ ਬੱਚੇ ਹਨ, ਕੀ ਆਪ ਉਹਨਾਂ ਨੂੰ ਅਪਣਾਉਗੇ, ਇਕ ਬੀਬੀ ਵੀਹ ਸਾਲ ਦੀ ਵਿਆਹੀ ਹੋਈ ਹੈ, ਦੂਜਾ ਕਾਕਾ ਅਠਾਰਵੇਂ ਸਾਲ ਵਿਚ ਹੈ । ਇਕ ਲੜਕਾ ਤੇਰ੍ਹਾਂ ਸਾਲ ਤੇ ਬੀਬੀ ਯਾਰਾਂ ਸਾਲਾਂ ਦੀ ਹੈ।"
“ਤੁਹਾਨੂੰ ਖੁਸ਼ ਕਰਨ ਲਈ, ਮੈਂ ਤੁਹਾਡਾ ਹਰ ਕੰਮ ਖੁਸ਼ੀ ਨਾਲ ਕਰਾਂਗਾ।” "ਹੂੰ।"
“ਕੀ ਤੁਸੀਂ ਮੇਰੇ ਦਿਲ ਦੀ ਵੇਦਨਾ ਸੁਣੋਗੇ ?"
“ਹਾਂ, ਪਰ ਫੇਰ ਕਦੇ; ਅੱਛਾ ਸਤਿ ਸ੍ਰੀ ਅਕਾਲ । ਉਸ ਨੇ ਮੈਨੂੰ ਹੱਥ ਜੋੜੇ ਤੇ ਆਪਣੀ ਗਲੀ ਵਿਚ ਮੁੜ ਗਈ । ਮੈਂ ਆਪਣੇ ਮਨ ਵਿਚ ਲੱਡੂ ਭੋਰਦਾ ਆਪਣੇ ਰਾਹ ਪਿਆ।
ਉਹ ਅਮੀਰ ਜਾਪਦੀ ਸੀ, ਹਰ ਰੋਜ਼ ਉਸ ਦੇ ਕਪੜੇ ਨਵੇਂ ਹੁੰਦੇ, ਜੇਕਰ ਅਜ ਸ਼ੁਨੀਲ ਦਾ ਸੂਟ ਹੁੰਦਾ ਤਾਂ ਅਗਲੇ ਦਿਨ ਵਿਸ਼ੂ ਦੀ ਸਾੜੀ, ਉਸ ਤੋਂ ਅਗਲੇ ਦਿਨ ਕਰੇਪ ਦੀ ਸਲਵਾਰ ਕਮੀਜ਼ । ਅਜ ਲਾਲ ਰੰਰਾ ਦੀ ਕਮੀਜ਼ ਹੁੰਦੀ ਤਾਂ ਅਗਲੇ ਦਿਨ ਪੀਲੇ ਰੰਗ ਦੀ ਜਾਂ ਨੀਲੇ ਰੰਗ ਦੀ । ਮੈਂ ਦਿਨੋਂ ਦਿਨ ਉਸ ਦੇ ਨੀਲੇ, ਪੀਲੇ ਤੇ ਲਾਲ ਕਪੜਿਆਂ ਵਿਚ ਗਵਾਚੀ ਜਾ ਰਿਹਾ ਸਾਂ । ਉਹ ਮੈਨੂੰ ਕੱਤਲ ਕਰਨ ਵਾਸਤੇ ਹਰ ਰੋਜ਼ ਨਵੇਂ ਤੋਂ ਨਵੇਂ ਹਥਿਆਰ ਨਾਲ ਲੈਸ ਹੋ ਕੇ ਆਉਂਦੀ ।
ਇਕ ਦਿਨ ਫਿਰ ਆਇਆ, ਜਦ ਕਿ ਮੈਂ ਉਸ ਅਗੇ ਬੇਨਤੀ ਕੀਤੀ, "ਮੇਰੀ ਕਿਸਮਤ ਦਾ ਤੁਸਾਂ ਕੀ ਫੈਸਲਾ ਕੀਤਾ ਹੈ ?"
"ਫੈਸਲਾ।"
"ਤੁਸਾਂ ਆਖਿਆ ਸੀ, ਕਿ ਤੁਸੀਂ ਮੇਰੇ ਦਿਲ ਦੀ ਵੇਦਨਾ ਫਿਰ ਸੁਣੋਗੇ, ਕੀ ਉਹ ਫਿਰ ਕਦੇ ਆਵੇਗੀ ਕਿ ਨਹੀਂ ?"
“ਸ਼ਾਇਦ ਆ ਜਾਵੇ ।"
“ਮੇਰਾ ਪਿਆਰ ਹੁਣ ਹੋਰ ਢਿਲ ਨਹੀਂ ਰਹਿ ਸਕਦਾ ।"
“ਅੱਛਾ, ਚਲੋ ।"
੨੬