ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੧)

ਐਨ ਠੀਕ, ਕਿਉਂਕਿ ਜਦੋਂ ਤਲਵਾਰਾਂ ਦੀ ਛਾਵੇਂ ਅਤੇ ਗੋਲੀਆਂ ਦੀ ਵਾਛੜ ਵਿੱਚ ਹਿੱਕ ਡਾਹਕੇ ਲੜਦਾ ਹੁੰਦਾ ਸੀ ਓਵੇਂ ਹੀ ਸ਼ਾਂਤੀ ਅਤੇ ਧੀਰਜ ਨਾਲ ਸੋਚ ਵਿਚਾਰਕੇ ਫੌਜ ਦੀ ਕਮਾਨ ਕਰਦਾ ਸੀ।

੪–ਸੰ: ੧੭੪੮ ਈ: ਵਿਚ ਬੁੱਢਾ ਨਿਜ਼ਾਮੁਲ ਮੁਲਕ ਚਲਾਣਾ ਕਰ ਗਿਆ। ਉਸਦਾ ਵੱਡਾ ਪੁੱਤ੍ਰ ਨਾਸਰ ਜੰਗ ਪਿਉ ਦੀ ਥਾਂਵੇਂ ਦੱਖਣ ਦਾ ਸੂਬੇਦਾਰ ਬਣਿਆਂ। ਪਰ ਇਸਦਾ ਭਤੀਜਾ ਮੁਜ਼ੱਫ਼ਰ ਜੰਗ ਵੀ ਸੂਬੇਦਾਰੀ ਲਈ ਕਿਸਮਤ ਪਰਖਣੀ ਚਾਹੁੰਦਾ ਸੀ, ਓਹ ਪਾਂਡੀਚਰੀ ਅੱਪੜਿਆ ਅਤੇ ਫ੍ਰਾਂਸੀਆਂ ਤੋਂ ਸਹੈਤਾ ਮੰਗੀ। ਇਸ ਵੇਲੇ ਚੰਦਾ ਸਾਹਿਬ ਇੱਕ ਬੜਾ ਬਹਾਦਰ ਸਰਦਾਰ ਸੀ। ਏਹ ਦੋਸਤ ਅਲੀ ਦਾ ਜੱਵਾਈ ਸੀ, ਜੇਹੜਾ ਕਰਨਾਟਕ ਦਾ ਪਹਿਲਾ ਸੁਤੰਤ੍ਰ ਨਵਾਬ ਸੀ ਤੇ ਜਿਸਨੂੰ ਮਰਹਟਿਆਂ ਨੇ ਹਾਰ ਦੇਕੇ ਮਾਰ ਸੁੱਟਿਆ ਅਤੇ ਚੰਦਾ ਸਾਹਿਬ ਨੂੰ ਕੈਦ ਕਰ ਲੀਤਾ ਸੀ। ਦੋਸਤ ਅਲੀ ਦੇ ਮਰਨ ਪਿੱਛੋਂ ਨਿਜ਼ਾਮ ਹੈਦਰਾ ਬਾਦ ਦਾ ਇੱਕ ਸਰਦਾਰ ਮਨਵਰ ਦੀਨ ਨਾਮੇ ਕਰਨਾਟਕ ਦਾ ਨਵਾਬ ਬਣਿਆ ਸੀ। ਹੁਣ ਚੰਦਾ ਸਾਹਿਬ ਚਾਹੁੰਦਾ ਸੀ,ਕਿ ਅਨਵਰ ਦੀਨ ਦੀ ਥਾਂਵੇਂ ਆਪ ਕਰਨਾਟਕ ਦਾ ਨਵਾਬ ਹੋ ਜਾਵੇ। ਏਹ ਭੀ ਪਾਂਡੀਚਰੀ ਪੁੱਜਾ ਅਤੇ ਡੂਪਲੇ ਪਾਸ ਸਹੈਤਾ ਲਈ ਬੇਨਤੀ ਕੀਤੀ।

੫–ਡੂਪਲੇ ਨੇ ਬੜੀ ਖੁਸ਼ੀ ਨਾਲ ਦੋਹਾਂ ਨੂੰ ਸਹੈਤਾ