ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪੦)

ਸੀ। ਇਸਦੀ ਉਮਰ ਕੇਵਲ ੧੯ ਵਰ੍ਹੇ ਦੀ ਸੀ, ਨਾ ਇਸ ਦੇ ਕੋਲ ਰੁਪ੍ਯਾ ਹੀ ਸੀ ਅਤੇ ਨਾਂ ਇਸਦਾ ਕੋਈ ਮਿੱਤ੍ਰ ਅਥਵਾ ਸਹਾਈ ਸੀ। ਪਰ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਥੋੜੇ ਸਮੇਂ ਵਿੱਚ ਹੀ ਇਕ ਵੱਡਾ ਫ਼ੌਜੀ ਅਫ਼ਸਰ ਹੋਕੇ ਇੰਗਲੈਂਡ ਦੇ ਉੱਘੇ ਪੁਰਸ਼ਾਂ ਵਿਚ ਗਿਣਿਆਂ ਜਾਣ ਲੱਗਾ। ਇਸਦਾ ਨਾਉਂ ਰਾਬਰ੍ਟ ਕ੍ਲਾਈਵ ਸੀ।

੨–ਜਦ ਫ੍ਰਾਂਸੀਆਂ ਨੇ ਮਦਰਾਸ ਫਤੇ ਕਰ ਲਿਆ ਤਾਂ ਏਹ ਹਿੰਦਵਾਣੀ ਭੇਸ ਬਦਲ ਕੇ ਨਕਲ ਗਿਆ ਅਤੇ ਸੇਂਟ ਡੇਵਿਡ ਦੇ ਗੜ੍ਹ ਵਿਚ ਪਹੁੰਚਿਆ। ਤਿੰਨ ਬਾਰੀ ਫ੍ਰਾਂਸੀਆਂ ਨੇ ਇਸ ਕਿਲੇ ਨੂੰ ਲੈਣ ਦਾ ਜਤਨ ਕੀਤਾ, ਪਰ ਮੇਜਰ ਲਾਰੈਂਸ ਨੇ ਅਜਿਹੀ ਬਹਾਦਰੀ ਨਾਲ ਕਿਲੇ ਨੂੰ ਬਚਾਇਆ ਕਿ ਫ੍ਰਾਂਸੀਆਂ ਦਾ ਜਤਨ ਅਕਾਰਥ ਗਿਆ। ਕ੍ਲਾਈਵ ਇੱਥੇ ਹੀ ਸਪਾਹੀ ਦਾ ਕੰਮ ਸਿਖਿਆ ਸੀ। ਏਹ ਅਜਿਹੀ ਸੂਰਮਤਾਈ ਨਾਲ ਲੜਿਆ ਕਿ ਗਵਰਨਰ ਨੇ ਕਲਰਕੀ ਛੁਡਾਕੇ ਫ਼ੌਜ ਵਿਚ ਇੱਕ ਨਿੱਕਾ ਜਿਹਾ ਅਫ਼ਸਰ ਬਣਾ ਦਿੱਤਾ।

੩–ਹਿੰਦੀ ਸਿਪਾਹੀ ਕ੍ਲਾਈਵ ਤੇ ਅਜਿਹੇ ਵਿਕੇ ਹੋਏ ਸਨ ਕਿ ਉਸਦੀ ਕਮਾਨ ਵਿਚ ਹਰ ਥਾਂ ਜਾਣ ਅਤੇ ਹਰ ਕੰਮ ਕਰਨ ਨੂੰ ਤਿਆਰ ਰਹਿੰਦੇ ਸਨ। ਏਹ ਲੋਕ ਉਸਨੂੰ 'ਜੁੱਧ ਇਸਥਿਤ' ਆਖਦੇ ਹੁੰਦੇ ਸਨ ਅਤੇ ਇਸੇ ਨਾਉ 'ਤੇ ਕ੍ਲਾਈਵ ਪਿਛੋਂ ਜਾਕੇ, ਸਾਰੇ ਹਿੰਦੁਸਤਾਨ ਵਿਚ ਪ੍ਰਸਿੱਧ ਹੋਇਆ। ਨਾਉ ਸੀ ਭੀ