ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੨੯)

ਸਨ। ਪਿਛਲੇ ੧੦ ਵਰਿਹਾਂ ਵਿਚ ਮੱਧ ਹਿੰਦ ਵਿਖੇ ਇਕ ਨਵਾਂ ਜੱਥਾ ਪੈਦਾ ਹੋ ਗਿਆ ਸੀ ਜਿਨ੍ਹਾਂ ਨੂੰ ਪਿੰਡਾਰੇ ਆਖਦੇ ਸਨ॥

੩–ਪਿੰਡਾਰੇ ਲੁਟੇਰੇ ਸਨ ਜਿਨ੍ਹਾਂ ਵਿਚ ਬਹੁਤੇ ਮੁਸਲਮਾਨ ਪਠਾਣ ਅਤੇ ਹਿੰਦੂ ਮਰਹੱਟੇ ਸਨ। ਹਰਿਕ ਰਾਜਦ੍ਰੋਹੀ ਅਤੇ ਅਪ੍ਰਾਧੀ ਜੋ ਸਜਾ ਤੋਂ ਡਰਦਾ ਸੀ ਪਿੰਡਾਰਿਆਂ ਨਾਲ ਜਾ ਰਲਦਾ ਸੀ। ਇਨ੍ਹਾਂ ਦਾ ਨਾ ਕੋਈ ਆਪਣਾ ਦੇਸ ਸੀ ਅਤੇ ਨਾ ਕੋਈ ਘਰ ਬਾਰ। ਏਹ ਕੋਈ ਜੋਧੇ ਭੀ ਨਹੀਂ ਸਨ, ਪਰ ਸ਼ੇਖੀ ਮਾਰਦੇ ਹੁੰਦੇ ਸਨ ਕਿ ਅਸੀ ਇੱਡੇ ਤਿੱਖੇ ਭੱਜਦੇ ਹਾਂ ਕਿ ਸਾਨੂੰ ਕੋਈ ਫੜ ਨਹੀਂ ਸਕਦਾ। ਉਨ੍ਹਾਂ ਦਾ ਮੰਤੱਵ ਏਹ ਨਹੀਂ ਸੀ ਕ ਦੇਸ ਫ਼ਤੇ ਕਰ ਕੇ ਰਾਜ ਅਸਥਾਪਨ ਕਰੀਏ, ਸਗੋਂ ਜੋ ਕੁਝ ਹੱਥ ਲੱਗੇ ਲੈਕੇ ਨੱਸ ਜਾਣਾ ਹੀ ਆਪਣਾ ਕੰਮ ਸਮਝਦੇ ਸਨ। ਜੇਹੜੇ ਲੋਕ ਦੱਬਿਆ ਅਤੇ ਲਕੋਇਆ ਹੋਇਆ ਧਨ ਦੱਸਣ ਵਿਚ ਢਿੱਲ ਕਰਦੇ ਸਨ ਓਹਨਾਂ ਨੂੰ ਏਹ ਬੜਾ ਦੁਖ ਦਿੰਦੇ ਸਨ। ਉਨਾਂ ਦਿਆਂ ਪੈਰਾਂ ਦੀਆਂ ਤਲੀਆਂ ਉੱਤੇ ਲੋਹੇ ਦੀਆਂ ਗਰਮ ਸੀਖਾਂ ਫੇਰਦੇ ਸਨ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਤੇਲ ਪਾਕੇ ਅੱਗ ਲਾ ਦਿੰਦੇ ਸਨ। ਪਹਿਲਿਆਂ ਸਮਿਆਂ ਵਿਚ ਇਹ ਲੋਕ ਸਿੰਧੀਆ ਅਰ ਪੇਸ਼ਵਾ ਦੀ ਫ਼ੌਜ ਵਿਚ ਭਰਤੀ ਹੋ ਕੇ ਹਰ ਵਰ੍ਹੇ ਲੁੱਟ ਮਾਰ ਕਰਨ ਜਾਂਦੇ ਹੁੰਦੇ ਸਨ। ਜਦ ਮਰਹਟੇ