ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੨)

ਤੋਪਾਂ ਨੂੰ ਪਹਾੜਾਂ ਉੱਤੇ ਖਿੱਚ ਕੇ ਚੜ੍ਹਾਉਣਾ ਕਠਨ ਸੀ, ਦੂਜੇ ਗੋਰਖੇ ਬੜੀ ਸੂਰ ਬੀਰਤਾ ਨਾਲ ਲੜੇ। ਕੰਪਨੀ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ ਅਤੇ ਚੌਂਹ ਵਿੱਚੋਂ ਤਿੰਨ ਫੌਜਾਂ ਨੂੰ ਹਿੰਦ ਵੱਲ ਮੁੜ ਆਉਣਾ ਪਿਆ। ਪਰ ਚੌਥੀ ਫੌਜ ਜਰਨੈਲ ਅਖ਼ਤਰ ਲੋਨੀ ਦੀ ਕਮਾਨ ਵਿੱਚ ਗੋਰਖਿਆਂ ਨੂੰ ਹਾਰ ਤੇ ਹਾਰ ਦਿੰਦੀ ਹੋਈ ਨੀਪਾਲ ਦੀ ਰਜਧਾਨੀ ਖਟਮੰਡੂ ਕੋਲ ਜਾ ਪੁੱਜੀ। ਰਾਜੇ ਨੇ ਅੰਗ੍ਰੇਜ਼ਾਂ ਨਾਲ ਸੁਲਹ ਕਰ ਲਈ ਅਰ ਸੰ: ੧੮੧੬ ਈ: ਵਿੱਚ ਸਗੋਲੀ ਦਾ ਰਾਜੀਨਾਵਾਂ ਲਿਖਿਆ ਗਿਆ। ਇਸਦੇ ਅਨੁਸਾਰ ਕਮਾਊਂ ਦਾ ਇਲਾਕਾ ਜੋ ਨਿਪਾਲ ਦਾ ਪੱਛਮੀ ਹਿੱਸਾ ਸੀ ਅੰਗ੍ਰੇਜ਼ਾਂ ਦੀ ਭੇਟਾ ਕੀਤਾ ਗਿਆ। ਮਸੂਰੀ, ਨੈਨੀਤਾਲ ਅਤੇ ਸ਼ਿਮਲਾ, ਜਿੱਥੇ ਗਰਮੀਆਂ ਵਿੱਚ ਗਵਰਨਰ ਜਨਰਲ ਰਹਿੰਦਾ ਹੈ, ਇਸ ਇਲਾਕੇ ਵਿੱਚ ਹਨ। ਹੁਣ ਖਟਮੰਡੂ ਵਿੱਚ ਅੰਗ੍ਰੇਜ਼ਾਂ ਦਾ ਰੈਜ਼ੀਡੈਂਟ ਰਹਿੰਦਾ ਹੈ॥

੭–ਉਸ ਸਮੇਂ ਤੋਂ ਲੈਕੇ ਅੱਜ ਤੀਕ ਨੀਪਾਲ ਦਾ ਰਾਜਾ ਅੰਗ੍ਰੇਜ਼ਾਂ ਦਾ ਮਿੱਤ੍ਰ ਅਤੇ ਸਹਾਇਤੀ ਹੈ, ਅਰ ਬਹੁਤ ਸਾਰੇ ਗੋਰਖੇ ਅੰਗ੍ਰੇਜ਼ੀ ਪਲਟਣਾਂ ਵਿੱਚ ਅੰਗ੍ਰੇਜ਼ੀ ਅਫਸਰਾਂ ਦੇ ਅਧੀਨ ਨੌਕਰੀ ਕਰਦੇ ਹਨ। ਅੰਗ੍ਰੇਜ਼ੀ ਫੌਜ ਵਿੱਚ ਗੋਰਖੇ ਭੀ ਬੜੇ ਸੂਰਮੇਂ ਅਤੇ ਦਲੇਰ ਗਿਣੇ ਜਾਂਦੇ ਹਨ॥

੮–ਜਿਸ ਵੇਲੇ ਅੰਗ੍ਰੇਜ਼ੀ ਫੌਜ ਗੋਰਖਿਆਂ ਨਾਲ