ਇਹ ਵਰਕੇ ਦੀ ਤਸਦੀਕ ਕੀਤਾ ਹੈ
(੪੪੫)
ਫਿਰਕੇ ਦੀ ਇਕ ਵਖਰੀ ਬੋਲੀ ਹੈ। ਕੋਈ ਸਮਾਂ ਸੀ ਕਿ ਪੰਜਾਬੀ ਮਦਰਾਸੀ ਦੀ ਗੱਲ ਬਾਤ ਨਹੀਂ ਸਮਝ ਸਕਦਾ ਸੀ, ਕਿਉਂਕਿ ਦੁਹਾਂ ਦੀਆਂ ਬੋਲੀਆਂ ਵੱਖੋ ਵੱਖ ਸਨ, ਪਰ ਹੁਣ ਮਦਰਾਸੀ ਅੰਗ੍ਰੇਜ਼ੀ ਵਿਚ ਪੰਜਾਬੀ ਨਾਲ ਗੱਲ ਬਾਤ ਕਰ ਸਕਦਾ ਹੈ, ਕਿਉਂਕਿ ਅੰਗ੍ਰੇਜ਼ੀ ਪੰਜਾਬ ਅਤੇ ਮਦਰਾਸ ਦੇ ਸਕੂਲਾਂ ਵਿਚ ਇਕਸਾਰ ਪੜ੍ਹਾਈ ਜਾਂਦੀ ਹੈ। ਇਸ ਵਿਚ ਵੱਡਾ ਲਾਭ ਏਹ ਹੈ ਕਿ ਪੰਜਾਬੀ ਅਤੇ ਮਦਰਾਸੀ ਦੋਵੇਂ ਇੱਕ ਬੋਲੀ ਬੋਲ ਸਕਦੇ ਹਨ, ਕਿਉਂਕਿ ਦੋਵੇਂ ਇੱਕ ਬਾਦਸ਼ਾਹ ਦੀ ਪ੍ਰਜਾ ਹਨ ਅਤੇ ਇੱਕ ਦੇਸ ਵਿਚ ਵਸਦੇ ਹਨ॥
੧੦–ਜਦ ਹਿੰਦੁਸਤਾਨ ਵਿਚ ਮੁਗ਼ਲ ਅਤੇ ਪਠਾਣ ਰਾਜ ਕਰਦੇ ਸਨ ਤਾਂ ਦਫਤਰਾਂ ਅਤੇ ਕਚੈਹਰੀਆਂ ਦੀ ਬੋਲੀ ਫਾਰਸੀ ਸੀ। ਜਦ ਅੰਗ੍ਰੇਜ਼ ਬਦਸ਼ਾਹ ਹੋਏ ਤਾਂ ਬੈਂਟਿੰਕ ਨੇ ਅੰਗ੍ਰੇਜ਼ੀ ਨੂੰ ਫਾਰਸੀ ਦੀ ਥਾਂ ਦਫਤਰਾਂ ਅਤੇ ਕਚੈਹਰੀਆਂ ਦੀ ਬੋਲੀ ਬਣਾ ਦਿੱਤਾ॥
—:o:—