ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੬)


੮੦-ਲਾਰਡ ਵਿਲੀਅਮ ਬੈਂਟਿੰਕ-

ਸਰ ਚਾਰਲਸ ਮੈਟਕਾਫ,

ਕੱਚਾ ਗਵਰਨਰ ਜਨਰਲ

[ਸੰ:੧੮੩੫ ਤੋਂ ੧੮੩੬ ਈ: ਤਕ]

੧– ਰਾਜਿਆਂ ਦੇ ਰਾਜ ਦੀ ਉੱਚ ਪਦਵੀ ਤੇ ਹੋਣ ਕਰਕੇ ਗਵਰਨਰ ਜਨਰਲ ਦਾ ਧਰਮ ਸੀ ਕਿ ਦੇਸੀ ਰਈਸਾਂ ਨੂੰ ਪ੍ਰਸਪਰ ਲੜਾਈ ਝਗੜੇ ਤੋਂ ਹੋੜੀ ਰੱਖੇ ਅਤੇ ਇਸ ਗੱਲ ਦਾ ਧਿਆਨ ਰੱਖੇ ਕਿ ਓਹ ਆਪਣੀ ਪਰਜਾ ਉੱਤੇ ਚੰਗੇ ਪ੍ਰਬੰਧ ਦ੍ਵਾਰਾ ਰਾਜ ਕਰਦੇ ਰਹਨ ਤੇ ਕਿਸੇ ਨੂੰ ਦੁੱਖ ਨਾ ਦੇਣ॥

ਗਵਾਲੀਅਰ ਵਿਚ ਦੌਲਤ ਰਾਉ ਸਿੰਧੀਆ ਪ੍ਰਲੋਕ ਸਿਧਾਰ ਗਿਆ। ਇਸਦਾ ਕੋਈ ਪੁੱਤਰ ਪਿੱਛੇ ਨਾਂ ਰਿਹਾ, ਇਸ ਲਈ ਰਾਣੀ ਅਤੇ ਦਰਬਾਰੀ ਅਮੀਰਾਂ ਵਿਚ ਝਗੜਾ ਪੈ ਗਿਆ। ਬੈਂਟਿੰਕ ਨੇ ਰਾਣੀ ਨੂੰ ਆਖ ਕੇ ਜਨਕਾ ਜੀ ਨੂੰ ਗੋੱਦੀ ਆ ਦਿੱਤਾ। ਜਦ ਓਹ ਸਿਆਣਾ ਹੋਇਆ ਤਾਂ ਉਸਨੂੰ ਗਵਾਲੀਆਰ ਦੀ ਗੱਦੀ ਦੇਕੇ ਉਥੋਂ ਦਾ ਹਾਕਮ ਬਣਾ ਦਿੱਤਾ॥

ਮਲਿਹਾਰ ਰਾਉ ਹੁਲਕਰ ਭੀ ਮਰ ਗਿਆ। ਇਸਦਾ ਭੀ ਕੋਈ ਪੁੱਤ੍ਰ ਪਿੱਛੇ ਨਾ ਰਿਹਾ। ਇਸਦੀ ਰਾਣੀ ਨੇ ਭੀ ਆਪੇ ਰਿਆਸਤ ਉੱਤੇ ਕਬਜ਼ਾ ਕਰਨਾਂ