(੪੪੭)
ਚਾਹਿਆ ਅਰ ਸਿੱਟਾ ਏਹ ਨਿਕਲਿਆ ਕਿ ਘਰ ਵਿੱਚ ਹੀ ਲੜਾਈ ਅਰੰਭ ਹੋ ਪਈ। ਪਰ ਬੈਂਟਿੰਕ ਨੇ ਮਲਾਰ ਰਾਉ ਦੇ ਇੱਕ ਸੰਬੰਧੀ ਨੂੰ ਜਿਸਨੂੰ ਪ੍ਰਜਾ ਚਾਹੁੰਦੀ ਸੀ ਗੱਦੀ ਉੱਤੇ ਬਿਠਾਕੇ ਅਮਨ ਚੈਨ ਵਰਤਾ ਦਿੱਤਾ॥
ਰਾਜਪੂਤਾਨੇ ਦੀਆਂ ਕਈ ਰਿਆਸਤਾਂ ਵਿੱਚ ਭੀ ਬੈਂਟਿੰਕ ਨੇ ਇਸੇਤਰਾਂ ਕੀਤਾ। ਜਿਸ ਕਿਸੇ ਨੇ ਅਸਲ ਹੱਕਦਾਰ ਰਾਜੇ ਦਾ ਟਾਕਰਾ ਕੀਤਾ ਉਸਨੂੰ ਚੰਗੀ ਸਜ਼ਾ ਦਿੱਤੀ। ਜੇ ਲੜਾਈ ਹੁੰਦੀ ਤਾਂ ਹਜ਼ਾਰਾਂ ਜੀਵਾਂ ਦਾ ਘਾਤ ਹੁੰਦਾ; ਪਰ ਇਸ ਨੇ ਲੜਾਈ ਹੋਣ ਹੀ ਨਾਂ ਦਿੱਤੀ ਅਤੇ ਇਸ ਢੰਗ਼ ਨਾਲ ਹਜਾਰਾਂ ਦੀ ਜਾਨ ਬਚਾ ਲਈ॥
੨–ਪਹਿਲਾਂ ਵਰਨਨ ਹੋ ਚੁਕਿਆ ਹੈ ਕਿ ਜਦ ਸੰ: ੧੭੯੯ ਵਿੱਚ ਟੀਪੂ ਸੁਲਤਾਨ ਮਰਿਆ ਤਾਂ ਲਾਰਡ ਵੈਲਜ਼ਲੀ ਨੇ ਇਕ ਨਿੱਕੇ ਜਿਹੇ ਲੜਕੇ ਕ੍ਰਿਸ਼ਨ ਰਾਜਾ ਨਾਮੇ ਨੂੰ ਮੈਸੂਰ ਦਾ ਰਾਜਾ ਬਣਾ ਦਿੱਤਾ। ਜਦ ਕਿਸ਼ਨ ਰਾਜਾ ੧੬ ਵਰਿਹਾਂ ਦਾ ਹੋਇਆ ਤਾਂ ਗੱਦੀ ਉੱਤੇ ਬਿਠਾਇਆ ਗਿਆ, ਪਰ ਏਹ ਪ੍ਰਬੰਧ ਕਰਨ ਦੇ ਲਾਇਕ ਨਾਂ ਨਿਕਲਿਆ, ਇਸਨੇ ਸਾਰਾ ਖਜ਼ਾਨਾ ਖਾਣ ਪੀਣ ਵਿੱਚ ਹੀ ਉਡਾ ਦਿੱਤਾ, ਲਾਇਕ ਅਤੇ ਸਿਆਣੇ ਆਦਮੀਆਂ ਨੂੰ ਵੱਡੇ ਵੱਡੇ ਔਹਦਿਆਂ ਤੇ ਅਸਥਾਪਨ ਕਰਨ ਦੀ ਥਾਂ ਇਸਨੇ ਔਹਦਿਆਂ ਅਤੇ ਨੌਕਰੀਆਂ ਨੂੰ