ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੪੮)

ਵਚਨਾ ਸ਼ੁਰੂ ਕਰ ਦਿੱਤਾ। ਜਿਸ ਕਿਸੇ ਨੇ ਕਿਸੇ ਔਹਦੇ ਵਾਸਤੇ ਬਹੁਤ ਟਕੇ ਦਿੱਤੇ ਓਸੇ ਨੂੰ ਦੇ ਦਿੱਤਾ। ਏਹ ਫੌਜ ਨੂੰ ਭੀ ਤਨਖਾਹ ਨਹੀਂ ਦਿੰਦਾ ਸੀ ਤੇ ਪ੍ਰਜਾ ਭੁੱਖ ਨੰਗ ਦੇ ਹੱਥੋਂ ਦੁਖੀ ਹੋ ਰਹੀ ਸੀ। ਅੰਤ ਸੰ: ੧੮੩੦ ਵਿੱਚ ਮੈਸੂਰ ਦੀ ਪ੍ਰਜਾ ਅਤਯੰਤ ਦੁਖੀ ਹੋਕੇ ਆਕੀ ਹੋ ਗਈ। ਬੈਂਟਿੰਕ ਨੇ ਅੰਗ੍ਰੇਜ਼ੀ ਫੌਜ ਘੱਲੀ ਕਿ ਰੌਲੇ ਨੂੰ ਹਟਾਕੇ ਸੁਖ ਚੈਨ ਵਰਤਾ ਦੇਵੋ। ਰਾਜੇ ਦੀ ਪਿਨਸ਼ਨ ਹੋ ਗਈ ਅਤੇ ਇਸ ਤੋਂ ਲੈਕੇ ੫੦ ਵਰਿਹਾਂ ਤੀਕ ਅੰਗ੍ਰੇਜ਼ੀ ਅਫਸਰਾਂ ਦ੍ਵਾਰਾ ਹੀ ਮੈਸੂਰ ਦਾ ਪ੍ਰਬੰਧ ਹੁੰਦਾ ਰਿਹਾ। ਸਿੱਟਾ ਏਹ ਨਿਕਲਿਆ ਕਿ ਦੇਸ ਸੁਖੀ ਅਤੇ ਧਨਾਢ ਹੋ ਗਿਆ ਅਰ ਪ੍ਰਜਾ ਪ੍ਰਸੰਨ ਅਤੇ ਸੁਖੀ ਦਿੱਸਣ ਲੱਗ ਪਈ। ਰਾਜੇ ਨੂੰ ਆਗਿਆ ਮਿਲ ਗਈ ਕਿ ਕਿਸੇ ਨੂੰ ਆਪਣਾ ਪੁਤ੍ਰ ਟਿੱਕ ਲਵੇ। ਜਦ ਏਹ ਟਿੱਕਾ ਵੱਡਾ ਹੋ ਗਿਆ ਤਾਂ ਮੈਸੂਰ ਦਾ ਰਾਜਾ ਅਸਥਾਪਨ ਕੀਤਾ ਗਿਆ, ਅਤੇ ਅੰਗ੍ਰੇਜ਼ੀ ਪ੍ਰਬੰਧ ਉੱਠ ਗਿਆ॥

੩–੧੮੧੩ ਤੀਕ ਤਾਂ ਅੰਗ੍ਰੇਜ਼ੀ ਈਸ੍ਟ ਇੰਡੀਆ ਕੰਪਨੀ ਇਕੱਲੀ ਨੂੰ ਹੀ ਹਿੰਦੁਸਤਾਨ ਅਤੇ ਚੀਨ ਨਾਲ ਬਪਾਰ ਕਰਨ ਦਾ ਹੱਕ ਮਿਲਿਆ ਰਿਹਾ, ਪਰ ਸੰ: ੧੮੧੩ ਵਿੱਚ ਲਾਰਡ ਹੇਸਟਿੰਗ਼ਜ਼ ਦੇ ਸਮੇਂ ਹਿੰਦੁਸਤਾਨ ਨੇ ਬਪਾਰ ਦੀ ਸਭ ਲਈ ਖੁਲ੍ਹ ਕਰ ਦਿੱਤੀ ਗਈ, ਅਰਥਾਤ ਹੁਕਮ ਹੋ ਗਿਆ ਕਿ ਜਿਸਦਾ ਜੀ ਚਾਹੇ ਹਿੰਦ ਵਿੱਚ ਮਾਲ ਖ੍ਰੀਦੇ ਅਤੇ