ਸਮੱਗਰੀ 'ਤੇ ਜਾਓ

ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/133

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੪੫੦)

ਸੂਬੇ ਆਖਦੇ ਹਨ॥

੫–ਪੱਛਮੀ ਘਾਟ ਉੱਤੇ ਮੈਸੂਰ ਦੇ ਪੱਛਮ ਵਿੱਚ ਕੁਰਗ ਦਾ ਨਿੱਕਾ ਜਿਹਾ ਪਹਾੜੀ ਦੇਸ ਹੈ। ਹੈਦਰ ਅਲੀ ਅਤੇ ਟੀਪੂ ਸੁਲਤਾਨ ਦੋਹਾਂ ਨੇ ਇਸ ਦੇਸ ਨੂੰ ਫਤੇ ਕੀਤਾ, ਪਰ ਦੋਹਾਂ ਦੇ ਹੱਥੋਂ ਨਿਕਲ ਗਿਆ, ਕਿਉਂਕਿ ਉਥੋਂ ਦੀ ਪ੍ਰਜਾ ਸਦਾ ਹੀ ਆੱਕੀ ਰਹਿੰਦੀ ਸੀ, ਟੀਪੂ ਸੁਲਤਾਨ ਦੇ ਮਰਨ ਪਿੱਛੋਂ ਕੁਰਗ ਦਾ ਰਾਜਾ ਨਿਸਚਿੰਤ ਹੋ ਗਿਆ। ਇਸਦੇ ਮਗਰੋਂ ਜੇਹੜੇ ਦੋ ਰਾਜੇ ਬਣੇ ਉਨ੍ਹਾਂ ਦਾ ਪ੍ਰਬੰਧ ਭੈੜਾ ਸੀ। ਬੈਂਟਿੰਕ ਦੇ ਸਮੇਂ ਜੇਹੜਾ ਰਾਜਾ ਰਾਜ ਕਰਦਾ ਸੀ ਓਹ ਪਹਿਲਿਆਂ ਨਾਲੋਂ ਭੀ ਭੈੜਾ ਸੀ। ਇਸਨੇ ਸੈਂਕੜੇ ਆਦਮੀਆਂ ਨੂੰ ਮਰਵਾ ਸੁੱਟਿਆ ਅਤੇ ਆਪਣੇ ਭੈਣ ਭਰਾਵਾਂ ਵਿੱਚੋਂ ਭੀ ਕਿਸੇ ਨੂੰ ਜੀਉਂਦਾ ਨਾਂ ਛੱਡਿਆ। ਕੋਈ ਆਦਮੀ ਨਾਂ ਸੀ ਜਿਸਦੀ ਜਾਨ ਖਤ੍ਰੇ ਵਿੱਚ ਨਹੀਂ ਸੀ। ਜਿਸ ਤੋਂ ਹੋ ਸਕਿਆ ਦੇਸ ਹੀ ਛੱਡ ਕੇ ਚਲਾ ਗਿਆ। ਕਈ ਅੰਗ੍ਰੇਜ਼ ਅਫ਼ਸਰ ਉਸਨੂੰ ਸਮਝਾਣ ਲਈ ਘੱਲੇ ਗਏ, ਪਰ ਉਸਨੇ ਇੱਕ ਨਾਂ ਸੁਣੀ। ਅੰਤ ਨੂੰ ਸੰ: ੧੮੩੪ ਵਿੱਚ ਬੈਂਟਿਕ ਨੇ ਕੁਰਗ ਵਿੱਚ ਅੰਗ੍ਰੇਜ਼ੀ ਫ਼ੌਜ ਘੱਲੀ। ਰਾਜੇ ਦੀ ਫ਼ੌਜ ਬਹਾਦਰੀ ਨਾਲ ਲੜੀ, ਪਰ ਰਾਜਾ ਆਪ ਨੱਸਕੇ ਬਨ ਵਿੱਚ ਜਾ ਲੁਕਿਆ ਅਤੇ ਫੇਰ ਫੜਿਆ ਗਿਆ। ਗਵਰਨਰ ਜਨਰਲ ਨੇ ਕੁਰਗ ਦੇ ਸ੍ਰਦਾਰਾਂ ਨੂੰ ਹੁਕਮ ਦਿੱਤਾ ਕਿ ਓਹ ਨਵਾਂ ਰਾਜਾ ਚੁਣ ਲੈਣ।