ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੫੫)

ਵਿੱਚ ਵਤਨ ਦੀ ਢਿਲ ਸੀ ਕਿ ਹਜ਼ਾਰਾਂ ਅਫਗਾਨਾਂ ਨੇ ਦੋਹਾਂ ਪਾਸਿਆਂ ਦੀਆਂ ਪਹਾੜੀਆਂ ਤੋਂ ਗੋਲੀਆਂ ਮਾਰਨੀਆਂ ਅਰੰਭ ਦਿਤੀਆਂ। ਇਕ ਡਾਕਟਰ ਬ੍ਰਾਈਡਨ ਨਾਮੇਂ ਇੱਕੋ ਹੀ ਬਚਿਆ, ਬਾਕੀ ਸਭ ਅਫ਼ਗਾਨਾਂ ਦੇ ਹੱਥੋਂ ਮਾਰੇ ਗਏ॥

—:o:—

੮੨-ਲਾਰਡ ਐਲਨਬ੍ਰਾ,

ਯਾਰ੍ਹਵਾਂ ਗਵਰਨਰ ਜਨਰਲ

[ਸੰ ੧੮੪੨ ਤੋਂ ੧੮੪੪ ਈ: ਤੀਕ]

੧–ਕਾਬਲ ਤੋਂ ਮੁੜਨ ਮਗਰੋਂ ਲਾਰਡ ਆਕਲੈਂਡ ਵਲੈਤ ਨੂੰ ਚਲਿਆ ਗਿਆ ਅਤੇ ਲਾਰਡ ਐਲਨਬ੍ਰਾ ਗਵਰਨਰ ਜਨਰਲ ਬਣਕੇ ਆਇਆ॥

੨–ਅਫ਼ਗਾਨਸਤਾਨ ਵਿੱਚ ਅੰਗ੍ਰੇਜ਼ੀ ਫੌਜ ਦੇ ਦੋ ਨਿੱਕੇ ਨਿੱਕੇ ਦਸਤੇ ਬਾਕੀ ਸਨ, ਇੱਕ ਜਰਨੈਲ ਨਾਟ ਦੇ ਨਾਲ ਕੰਧਾਰ ਵਿੱਚ ਤੇ ਦੂਜਾ ਜਰਨੈਲ ਸੇਲ ਦੇ ਨਾਲ ਜਲਾਲਾਬਾਦ ਵਿਚ। ਇਹ ਦੋਵੇਂ ਦਸਤੇ ਆਪਣੀ ਆਪਣੀ ਥਾਂ ਬਹਾਦਰੀ ਨਾਲ ਲੜਦੇ ਰਹੇ ਅਤੇ ਕਿਲਿਆਂ ਵਿਚ ਡਟ ਕ ਬੈਠੇ ਰਹੇ। ਹਿੰਦੁਸਤਾਨ ਤੋਂ ਜਰਨੈਲ ਪਾਲਕ ਇੱਕ ਭਾਰੀ ਫੌਜ ਲੈ ਕੇ ਟੁਰਿਆ ਅਤੇ ਦਰਾ ਖ਼ੈਬਰ ਲੰਘਕੇ ਜਲਾਲਾਬਾਦ ਪੁੱਜਾ ਅਰ ਜਰਨੈਲ ਸਲ