(੪੫੬)
ਨੂੰ ਜਾ ਛੁਡਾਇਆ। ਅਕਬਰ ਖ਼ਾਂ ਅਤੇ ਹੋਰ ਅਫ਼ਗਾਨਾਂ ਨਾਲ ਘੋਰ ਯੁੱਧ ਹੋਇਆ। ਅਫ਼ਗਾਨ ਨੱਸ ਗਏ। ਇਥੋਂ ਤੁਰਕੇ ਜਰਨੈਲ ਪਾਲਕ ਕਾਬਲ ਅੱਪੜਿਆ ਅਤੇ ਦੂਜੀ ਵਾਰ ਇਸ ਸ਼ਹਿਰ ਨੂੰ ਸਰ ਕੀਤਾ। ਇਥੇ ਪਤਾ ਲੱਗਾ ਕਿ ਅੰਗ੍ਰੇਜ਼ਾਂ ਦੇ ਪਿੱਛੋਂ ਅਫਗਾਨਾਂ ਨੇ ਸ਼ਾਹ ਸ਼ੁਜਾ ਨੂੰ ਮਾਰ ਸੁੱਟਿਆ ਸੀ। ਕਾਬਲ ਦਾ ਕਿਲਾ ਢਾਹਕੇ ਸਾਫ ਕੀਤਾ ਗਿਆ ਅਤੇ ਅੰਗ੍ਰੇਜ਼ੀ ਫੌਜ ਹਿੰਦਸਤਾਨ ਨੂੰ ਮੁੜ ਆਈ। ਦੋਸਤ ਮੁਹੰਮਦ ਕਲਕੱਤੇ ਵਿਚ ਛਡ ਦਿੱਤਾ ਗਿਆ ਤਾਂ ਜੁ ਓਹ ਕਾਬਲ ਜਾਵੇ ਅਤੇ ਅੰਗ੍ਰੇਜ਼ਾਂ ਦਾ ਮਿੱਤ੍ਰ ਬਣਕੇ ਹਕੂਮਤ ਕਰੇ॥
੩–ਸਿੰਧ ਦੇ ਅਮੀਰਾਂ ਨੇ ਭੀ ਜਦ ਸੁਣਿਆਂ ਕਿ ਅਫਗਾਨਾਂ ਨੇ ਅੰਗ੍ਰੇਜ਼ੀ ਫੌਜ ਨੂੰ ਵੱਢ ਸੁੱਟਿਆ ਹੈ ਤਾਂ ਉਨ੍ਹਾਂ ਭੀ ਕੌਲ ਕਰਾਰ ਨੂੰ ਛਿੱਕੇ ਤੇ ਰਖਕੇ ਅੰਗ੍ਰੇਜ਼ਾਂ ਨਾਲ ਜੁੱਧ ਦੀ ਤਿਆਰੀ ਅਰੰਭ ਦਿਤੀ ਅਤੇ ਅੰਗ੍ਰੇਜ਼ੀ ਜਰਨੈਲ ਆਊਟਰੈਮ ਉੱਤੇ ਵਾਰ ਕੀਤਾ। ਜਰਨੈਲ ਆਊਟਰੈਮ ਜਾਨ ਬਚਾਕੇ ਨੱਸਿਆ। ਸਰ ਚਾਰਲਸ ਨੇਪੀਅਰ ਨੇ ੩ ਹਜ਼ਾਰ ਫ਼ੌਜ ਲੈਕੇ ਸਿੰਧ ਉਤੇ ਧਾਵਾ ਕੀਤਾ। ਸਿੰਧ ਦੇ ਅਮੀਰਾਂ ਨਾਲ ੩੦ ਹਜ਼ਾਰ ਬਲੋਰ ਸਿਪਾਹੀ ਸਨ। ਸੰ: ੧੮੪੩ ਵਿਚ ਮਿਆਣੀ ਅਤੇ ਹੈਦਰਾਬਾਦ ਪੁਰ ਦੋ ਵਡੀਆਂ ਭਾਰੀਆਂ ਲੜਾਈਆਂ ਹੋਈਆਂ। ਦੋਹਾਂ ਵਿਚ ਅੰਗ੍ਰੇਜ਼ਾਂ ਜੀ ਫਤੇ ਹੋਈ ਅਤੇ ਗਵਰਨਰ