(੪੬੦)
ਵਾਸਤਾ ਨਾਂ ਰੱਖਾਂਗਾ ਅਰ ਸਰਕਾਰ ਅੰਗ੍ਰੇਜ਼ੀ ਨਾਲ ਮੇਲ ਮਿਲਾਪ ਵਧਾਵਾਂਗਾ॥
੨—ਹੌਲੀ ਹੌਲੀ ਰੰਜੀਤ ਸਿੰਘ ਨੇ ਪੰਜਾਬ ਵਿਚ ਤਕੜਾ ਰਾਜ ਬਣਾ ਲਿਆ ਅਤੇ ਸ਼ੇਰਿ ਪੰਜਾਬ ਅਖਵਾਣ ਲਗਾ। ਏਹ ਲਿਖਣਾ ਪੜ੍ਹਨਾਂ ਨਹੀਂ ਜਾਣਦਾ ਸੀ, ਜੇ ਕਿਸੇ ਵਸਤ ਦੀ ਗਿਣਤੀ ਕਰਨੀ ਹੁੰਦੀ ਸੀ ਤਾਂ ਨਰਮ ਜੇਹੀ ਲਕੜੀ ਉੱਤੇ ਨਿਸ਼ਾਨ ਕਰਦਾ ਜਾਂਦਾ ਸੀ। ਕੱਦ ਦਾ ਮਧਰਾ ਅਤੇ ਅੱਖੋਂ ਲਾਵਾਂ ਸੀ, ਕਿਉਂਕਿ ਦੂਜੀ ਅੱਖ ਨਿੱਕਿਆਂ ਹੁੰਦਿਆਂ ਸੀਤਲਾ ਦੀ ਭੇਟਾ ਹੋ ਚੁੱਕੀ ਸੀ। ਸਾਰੇ ਮੂੰਹ ਉੱਤੇ ਸੀਤਲਾ ਦੇ ਦਾਗ ਸਨ। ਏਹ ਅੰਗ੍ਰੇਜ਼ਾਂ ਦਾ ਪੱਕਾ ਮਿੱਤ੍ਰ ਅਰ ਸਿਆਣਾ ਤੇ ਤਕੜਾ ਹਾਕਮ ਸੀ। ਆਪਣੇ ਅਫਸਰਾਂ ਅਤੇ ਨੌਕਰਾਂ ਚਾਕਰਾਂ ਨੂੰ ਚੰਗੀਤਰਾਂ ਕਾਬੂ ਵਿਚ ਰਖਦਾ ਸੀ। ਪ੍ਰਜਾ ਭੀ ਇਸਤੇ ਪ੍ਰਸੰਨ ਸੀ। ਇਸਦੇ ਕੋਲ ਬਹੁਤ ਸਾਰੀਆਂ ਤੋਪਾਂ ਸਨ ਅਤੇ ਸੂਰਬੀਰ ਸੈਨਾ ਭੀ ਤਕੜੀ ਸੀ, ਜਿਸਨੂੰ ਫ੍ਰਾਂਸੀ ਅਫਸਰਾਂ ਨੇ ਕਵਾਇਦ ਅਤੇ ਜੁੱਧ ਵਿੱਦਿਯਾ ਸਿਖਾਈ ਸੀ। ਇਸ ਫੌਜ ਅਤੇ ਤੋਪਖਾਨੇ ਦੀ ਸਹਾਇਤਾ ਨਾਲ ਰੰਜੀਤ ਸਿੰਘ ਨੇ ਕਸ਼ਮੀਰ ਵੀ ਫਤੇ ਕਰ ਲਈ ਸੀ॥
੩–ਚਾਲੀ ਵਰ੍ਹੇ ਰਾਜ ਕਰਕੇ ਸੰ: ੧੯੩੯ ਵਿਚ ਰੰਜੀਤ ਸਿੰਘ ਨੇ ਚਲਾਣਾ ਕੀਤਾ ਅਤੇ ਇਸਦੀਆਂ ਪੰਜ ਰਾਣੀਆਂ ਇਸਦੇ ਨਾਲ ਸਤੀ