(੪੬੧)
ਹੋਈਆਂ। ਇਸਦਾ ਵੱਡਾ ਪੁੱਤ੍ਰ ਖੜਕ ਸਿੰਘ ਗੱਦੀ ਉਤੇ ਬਿਠਾਇਆ ਗਿਆ, ਪਰ ਉਹ ਰੰਜੀਤ ਸਿੰਘ ਵਰਗਾ ਨੀਤੀ ਨਿਪੁਨ ਅਤੇ ਬਲਵਾਨ ਨਹੀਂ ਸੀ। ਸਰਦਾਰ ਆਪਸ ਵਿੱਚ ਗੋਂਦਾਂ ਗੁੰਦਣ ਲੱਗ ਪਏ ਅਤੇ ਖ਼ਾਲਸਾ ਫੌਜ ਆਪ ਹੁਦ੍ਰੀ ਹੋ ਗਈ। ਫਰੰਗੀ ਅਫਸਰ ਤਾਂ ਛੱਡਕੇ ਆਪੋ ਆਪਣੇ ਦੇਸਾਂ ਨੂੰ ਚਲੇ ਗਏ ਅਤੇ ਮਹਾਰਾਜੇ ਦੇ ਪੁੱਤ੍ਰ ਪੋਤ੍ਰੇ ਇੱਕ ਇੱਕ ਕਰਕੇ ਵਾਰੀ ੨ ਆਪ ਹੁਦ੍ਰੀ ਫੌਜ ਦੇ ਹੱਥੋਂ ਕਤਲ ਹੋ ਗਏ। ਸਿੱਖਾਂ ਦੀ ਫੌਜ ਦਾ ਸੈਨਾਪਤੀ ਤੇਜ ਸਿੰਘ ਸਾਰਿਆਂ ਉੱਤੇ ਭਾਰੂ ਹੋ ਗਿਆ। ਅੰਗ੍ਰੇਜ਼ਾਂ ਦੇ ਅਫਗ਼ਾਨਸਤਾਨੋਂ ਮੁੜਨ ਵੇਲੇ ਤੋਂ ਲੈਕੇ ਸਿੱਖਾਂ ਨੂੰ ਏਹ ਭਰਮ ਸੀ ਕਿ ਅੰਗ੍ਰੇਜ਼ ਲੜਾਈ ਨਹੀਂ ਕਰ ਸਕਦੇ, ਅਸੀ ਧਾਵਾ ਕਰਕੇ ਦਿੱਲੀ ਨੂੰ ਲੁੱਟਾਂਗੇ। ਇਸ ਲਈ ਜਦ ਫੌਜ ਕਾਬੂ ਵਿੱਚ ਨਾਂ ਰਹੀ ਤਾਂ ਸਿੱਖ ਸਰਦਾਰਾਂ ਨੇ ਆਪਣੇ ਸਿਰੋਂ ਬਲਾ ਟਾਲਣ ਲਈ ਇਸਨੂੰ ਅੰਗ੍ਰੇਜ਼ੀ ਇਲਾਕੇ ਉੱਤੇ ਝੋਕ ਦਿੱਤਾ। ਫੌਜ ਸਤਲੁਜ ਟੱਪ ਕੇ ਅੰਗ੍ਰੇਜ਼ੀ ਇਲਾਕੇ ਵਿਚ ਦਾਖਲ ਹੋਈ ਅਤੇ ਸਿੱਖਾਂ ਅਰ ਅੰਗ੍ਰੇਜ਼ਾਂ ਵਿੱਚ ਤਿੰਨਾਂ ਹਫਤਿਆਂ ਦੇ ਅੰਦਰ ਅੰਦਰ ੪ ਵੱਡੀਆਂ ਲੜਾਈਆਂ ਹੋਈਆਂ। ਸਿੱਖ ਕਵਾਇਦ ਅਤੇ ਜੁੱਧ ਵਿੱਦਿਯਾ ਵਿੱਚ ਨਿਪੁਨ ਸਨ, ਬਹਾਦਰੀ ਨਾਲ ਲੜੇ ਅੰਗ੍ਰੇਜ਼ਾਂ ਨੂੰ ਹਿੰਦੁਸਤਾਨ ਵਿੱਚ