(੪੬੨)
ਜਿਨ੍ਹਾਂ ਲੋਕਾਂ ਨਾਲ ਹੁਣ ਤਾਈਂ ਲੜਨ ਦਾ ਵਾਹ ਪਿਆ ਸੀ ਉਨ੍ਹਾਂ ਵਿੱਚੋਂ ਸਿੱਖ ਸਭਨਾਂ ਤੋਂ ਵਧੀਕ ਬਲਵਾਨ ਸਨ। ਪਰ ਉਨ੍ਹਾਂ ਨੇ ਸੰ: ੧੮੪੫ ਵਿੱਚ ਮੁਦਕੀ ਤੇ ਫੇਰੂ ਸ਼ਹਿਰ ਪਰ ਹਿਊ ਗਫ਼ ਕਮਾਨੀਅਰ ਅਤੇ ਲਾਰਡ ਹਾਰਡਿੰਗ ਗਵਰਨਰ ਜਨਰਲ ਦੇ ਹਥੋਂ ਅੱਰ ਸੰ: ੧੮੪੬ ਵਿੱਚ ਅਲੀਵਾਲ ਅਰ ਸਬਰਾਉਂ ਪੁਰ ਹੈਰੀ ਸਮਿਥ ਅਰ ਸਰ ਹਿਊ ਗਫ਼ ਪਾਸੋਂ ਹਾਰਾਂ ਖਾਧੀਆਂ॥
੪–ਇਸਤੋਂ ਤੋਂ ਤਿੰਨ ਦਿਨ ਪਿਛੋਂ ਅੰਗ੍ਰੇਜ਼ੀ ਫੌਜ ਸਤਲੁਜੋਂ ਪਾਰ ਹੋ ਕੇ ਪੰਜਾਬ ਵਿੱਚ ਪਹੁੰਚੀ, ਅਰ ਦੂਜੇ ਦਿਨ ਗਵਰਨਰ ਜਨਰਲ ਨੇ ਇਕ ਇਸ਼ਤਿਹਾਰ ਫੇਰ ਕੇ ਸਰਕਾਰ ਅੰਗਰੇਜ਼ੀ ਦੀ ਇੱਛਾ ਜੋ ਸਭ ਦੇ ਭਲੇ ਲਈ ਸੀ ਪ੍ਰਗਟ ਕੀਤੀ। ਫੇਰ ਕ ਰ ਸ਼ਹਿਰ ਪੁਰ ਖਾਲਸੇ ਦੇ ਦਰਬਾਰੀ ਵਕੀਲ ਸਰਦਾਰ ਗੁਲਾਬ ਸਿੰਘ ਅਰ ਹੋਰ ਵੱਡੇ ਵੱਡੇ ਸਿੱਖ ਸਰਦਾਰਾਂ ਦਾ ਗਵਰਨਰ ਜਨਰਲ ਨਾਲ ਦਰਸ਼ਨ ਮੇਲ ਹੋਇਆ। ਓੜਕ ਨੂੰ ਮਹਾਰਾਜਾ ਦਲੀਪ ਸਿੰਘ ਰੰਜੀਤ ਸਿੰਘ ਦੇ ਨਿੱਕੇ ਪੁੱਤ੍ਰ ਨੇ ਆਪ ਆਕੇ ਗਵਰਨਰ ਜਨਰਲ ਦੀ ਸ਼ਰਨ ਕਬੂਲ ਕੀਤੀ। ਇਸਤੋਂ ਪਿੱਛੇ ਲਾਹੌਰ ਦੇ ਕਿਲੇ ਪੁਰ ਅੰਗ੍ਰੇਜ਼ੀ ਫੌਜ ਦਾ ਡੰਕਾ ਵੱਜ ਗਿਆ ਅਰ ਦਰਬਾਰ ਖਾਲਸਾ ਨੇ ਗਵਰਨਰ ਜਨਰਲ ਦੀਆਂ ਸਾਰੀਆਂ ਸ਼ਰਤਾਂ ਸਿਰ, ਮੱਥੇ ਤੇ ਧਰ ਕੇ ਸੁਲਹ ਕਰ ਲਈ। ਹੁਣ