ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੬੩)

ਲੜਾਈ ਦਾ ਖ਼ਰਚ ਭਰਨ ਲਈ ਸਿੱਖਾਂ ਦਾ ਖਜ਼ਾਨਾ ਪੂਰਾ ਨਹੀਂ ਸੀ, ਇਸ ਲਈ ਕਸ਼ਮੀਰ ਅਤੇ ਹਜਾਰਾ ਸਰਕਾਰ ਅੰਗ੍ਰੇਜ਼ੀ ਨੇ ਆਪਣੇ ਹੱਥਾਂ ਵਿਚ ਰੱਖਿਆ। ਪਰ ਓੜਕ ਨੂੰ ਕਸ਼ਮੀਰ ਦਾ ਇਲਾਕਾ ਰਾਜਾ ਗੁਲਾਬ ਸਿੰਘ ਨੂੰ ਜੋ ਰੰਜੀਤ ਸਿੰਘ ਦੇ ਹੇਠਾਂ ਇੱਥੋਂ ਦਾ ਸੂਬੇਦਾਰ ਸੀ ਦਿਤਾ ਗਿਆ ਅਰ ਉਸਨੇ ਜੁੱਧ ਦੇ ਖਰਚ ਦਾ ਇਕ ਕ੍ਰੋੜ ਰੁਪਯਾ ਪੂਰਾ ਕਰ ਦਿੱਤਾ। ਇਸ ਵੇਲੇ ਤੋਂ ਕਸ਼ਮੀਰ ਇਕ ਸੁਤੰਤ੍ਰ ਰਾਜ ਹੋ ਗਿਆ॥

੫–ਇਸਤਰਾਂ ਸਿੱਖਾਂ ਦੇ ਪਹਿਲੇ ਜੁੱਧ ਦਾ ਅੰਤ ਹੋਇਆ। ਸਿੱਖਾਂ ਦੀ ਫੌਜ ਦੀ ਗਿਣਤੀ ਘਟਾਕੇ ੨੦ ਹਜ਼ਾਰ ਕੀਤੀ ਗਈ। ਰਾਵੀ ਅਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ ਅੰਗ੍ਰੇਜ਼ਾਂ ਲੈ ਲਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾਕੇ ਉਸ ਦੀ ਮਾਂ ਰਾਣੀ ਜਿੰਦਾਂ ਨੂੰ ਰਾਜ ਕਾਜ ਨਿਭਾਉਣ ਲਈ ਥਾਪ ਦਿਤਾ॥

—:o:—