ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੨)

ਵੱਡੇ ੨ ਟੋਟੇ ਜੇਹੜੇ ਬੰਜਰ ਅਤੇ ਉਜਾੜ ਪਏ ਸਨ ਨੈਹਰਾਂ ਕਰਕੇ ਪ੍ਰਫੁਲਤ ਹੋ ਗਏ ਅਤੇ ਹਰ ਪ੍ਰਕਾਰ ਦੀ ਪੈਦਾਵਾਰ ਹੋਣ ਲੱਗ ਪਈ। ਨੈਹਰਾਂ ਕੀ ਹਨ ਮਾਨੋਂ ਚਾਂਦੀ ਦੇ ਦਰਯਾ ਹਨ ਜੋ ਤਿੰਨ ਹਜ਼ਾਰ ਮੀਲ ਤੋਂ ਵਧੀਕ ਲੰਮਾਈ ਵਿੱਚ ਵਗਦੇ ਹਨ॥

੪–ਲਾਰਡ ਡਲਹੌਜ਼ੀ ਦੇ ਸਮੇਂ ਤੋਂ ਪਹਿਲੇ ਲੋਕ ਘੱਟ ਵੱਧ ਹੀ ਚਿੱਠੀ ਪੱਤ੍ਰ ਲਿਖਦੇ ਸਨ, ਕਿਉਂਕਿ ਡਾਕ ਮਸੂਲ ਬਹੁਤ ਸੀ, ਰੇਲ ਦਾ ਤਾਂ ਕੋਈ ਨਾਉ ਭੀ ਨਹੀਂ ਜਾਣਦਾ ਸੀ ਅਰ ਸੜਕਾਂ ਭੀ ਘੱਟ ਹੀ ਸਨ। ਚਿੱਠੀਆਂ ਹਲਕਾਰੇ ਲਿਜਾਂਦੇ ਸਨ ਅਤੇ ਹੌਲੀ ੨ ਤੁਰਦੇ ਸਨ। ਚਿੱਠੀਆਂ ਉੱਤੇ ਟਿਕਟ ਨਹੀਂ ਹੁੰਦੇ ਸਨ ਪਰ ਦੂਰ ਦੀਆਂ ਚਿੱਠੀਆਂ ਦਾ ਮਸੂਲ ਵਧੀਕ ਦੇਣਾ ਪੈਂਦਾ ਸੀ। ਲਾਰਡ ਡਲਹੌਜ਼ੀ ਨੇ ਅੱਧੇ ੨ ਆਨੇ ਦੇ ਟਿਕਟ ਬਣਵਾਏ। ਹੁਣ ਚਿੱਠੀ ਅੱਧੇ ਆਨੇ ਦੇ ਟਿਕਟ ਨਾਲ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਤਕ ਹਜਾਰਾਂ ਮੀਲ ਦੀ ਵਿੱਥ ਤੇ ਅੱਪੜ ਸਕਦੀ ਹੈ। ਜੇਕਰ ਸਾਰਾ ਹਿੰਦੁਸਤਾਨ ਇੱਕ ਬਲਵਾਨ ਬਾਦਸ਼ਾਹ ਦੇ ਅਧੀਨ ਨਾਂ ਹੁੰਦਾ ਤਾਂ ਡਾਕ ਦਾ ਪ੍ਰਬੰਧ ਕਠਨ ਸੀ। ਹੁਣ ਡਾਕ ਦਾ ਪ੍ਰਬੰਧ ੮੦ ਹਜ਼ਾਰ ਮੀਲ ਵਿੱਚ ਪੱਸਰਿਆ ਹੋਇਆ ਹੈ ਅਤੇ ਚਾਲੀ ਕਰੋੜ ਚਿੱਠੀਆਂ ਇਸਦੀ ਰਾਹੀਂ ਵੰਡੀਆਂ ਜਾਂਦੀਆਂ ਹਨ॥

੫–ਅੱਧ ਆਨੇ ਦੇ ਵਿਕਟ ਨਾਲੋਂ ਭੀ ਵਧ ਹੈਰਾਨ