ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭੭)

ਪਿੱਛੋਂ ਬਾਜੀ ਰਾਉ ਦੀ ਪਿਨਸ਼ਨ ਹੋ ਗਈ ਸੀ। ਓਹ ਬਿਠੋਰ ਵਿਚ ਕਾਨਪੁਰ ਤੋਂ ੬ ਮੀਲ ਦੀ ਵਿੱਥ ਉੱਤੇ ਰਹਿੰਦਾ ਸੀ। ਇਸਦਾ ਆਪਣਾ ਪੁੱਤ੍ਰ ਕੋਈ ਨਹੀਂ ਸੀ। ਜਦ ਏਹ ਮਰ ਗਿਆ ਤਾਂ ਲਾਰਡ ਡਲਹੌਜ਼ੀ ਨੇ ਪਿਨਸ਼ਨ ਬੰਦ ਕਰ ਦਿੱਤੀ। ਨਾਨਾ ਸਾਹਿਬ ਇਸਦਾ ਮਤਬੰਨਾ ਸੀ, ਉਸ ਨੇ ਕਿਹਾ ਪਿਨਸ਼ਨ ਮੈਨੂੰ ਮਿਲਨੀ ਚਹੀਦੀ ਹੈ, ਪਰ ਅੰਗ੍ਰੇਜ਼ਾਂ ਨੇ ਨਾਂ ਮੰਨਿਆ, ਕਿਉਂਕਿ ਉਸਦਾ ਕੋਈ ਹੱਕ ਨਹੀਂ ਸੀ ਅਤੇ ਨਾਲ ਹੀ ਪੇਸ਼ਵਾ ਭੀ ਉਸ ਲਈ ਪੰਜ ਕ੍ਰੋੜ ਰੁਪਯਾ ਛੱਡ ਗਿਆ ਸੀ। ਇਸਦਾ ਸਿੱਟਾ ਇਹ ਨਿਕਲਿਆ ਕਿ ਓਹ ਅੰਗ੍ਰੇਜ਼ਾਂ ਦੇ ਵਿਰੁੱਧ ਗੋਂਦਾਂ ਗੁੰਦਣ ਅਤੇ ਦੇਸੀ ਸਿਪਾਹੀਆਂ ਨੂੰ ਆਕੀ ਹੋਣ ਲਈ ਪ੍ਰੇਰਨ ਲੱਗ ਪਿਆ। ਇਸੇ ਤਰਾਂ ਹੋਰ ਕਈ ਸਜਾਦਿਆਂ ਨੇ ਭੀ ਜਤਨ ਕੀਤੇ।

੬–ਅੱਜ ਕੱਲ ਤਾਂ ਰੇਲ, ਤਾਰ, ਡਾਕ ਅਤੇ ਸਕੂਲਾਂ ਦੀ ਹਰ ਕੋਈ ਕਦਰ ਕਰਦਾ ਹੈ, ਪਰ ਜਦ ਏਹ ਪ੍ਰਵਿਰਤ ਹੋਏ ਸਨ ਤੇ ਇਸ ਦੇਸ ਦੇ ਲੋਕ ਜਿਨ੍ਹਾਂ ਕਦੇ ਅਜਿਹੀਆਂ ਵਸਤਾਂ ਦੇ ਨਾਉਂ ਭੀ ਨਹੀਂ ਸੁਣੇ ਸਨ ਬੜੇ ਡਰਦੇ ਸਨ ਅਤੇ ਖਿਆਲ ਕਰਦੇ ਸਨ ਕਿ ਅੰਗ੍ਰੇਜ਼ਾਂ ਨੇ ਸਾਡੇ ਨੁਕਸਾਨ ਲਈ ਏਹ ਚੀਜ਼ਾਂ ਬਣਾਈਆਂ ਹਨ। ਕਈ ਆਖਦੇ, ਸਨ ਕਿ ਰੇਲ ਦੀਆਂ ਲੈਣਾਂ ਅਤੇ ਤਾਰ ਬਰਕੀ ਦੀਆਂ ਤਾਰਾਂ, ਸੰਗਲ ਹਨ, ਜਿਨ੍ਹਾਂ